ਬਹੁਪੱਖੀ ਲੇਖਕ ਸੁਖਿੰਦਰ ਕਨੇਡਾ ਅਤੇ ਅਨੁਵਾਦਕ ਗੁਰਦੇਵ ਸਿੰਘ ਚੌਹਾਨ ਦਾ ਇਟਲੀ ਵਿੱਚ ਸਨਮਾਨ
ਪ੍ਰੋ ਜਸਪਾਲ ਸਿੰਘ ਇਟਲੀ ਨੇ ਸੁਖਿੰਦਰ ਅਤੇ ਗੁਰਦੇਵ ਸਿੰਘ ਚੌਹਾਨ ਦੀ ਸਭ ਨਾਲ ਜਾਣ ਪਹਿਚਾਣ ਕਰਵਾਈ ਅਤੇ ਕਿਤਾਬ “ਮੈਂ ਕਿਉਂ ਲਿਖਦਾ ਹਾਂ” ਬਾਰੇ ਵੀ ਵਿਚਾਰ ਪੇਸ਼ ਕੀਤੇ। ਹੋਰ ਮਹਿਮਾਨਾਂ ਵਿੱਚ ਹਾਜ਼ਰ ਸ਼ਹਿਰ ਦੇ ਮੇਅਰ ਮਰਚੈਲੋ ਮੋਰੇਤੀ, ਪ੍ਰੋ ਸਾਂਦਰੀਨੋ, ਕੌਂਸਲਰ ਫਾਬਰੀਸੀਉ ਫੈਰੀ, ਕੌਂਸਲਰ ਹਰਪ੍ਰੀਤ ਸਿੰਘ, ਕੌਂਸਲਰ ਸੈਕ, ਲੇਖਕ ਤੇ ਕਵੀ ਮਾਸੀਮੋ ਬਿਲੈਈ, ਕਵਿਤਰੀ ਕਲਾਊਦੀਆ ਬੈਲੀ, ਸਫ਼ਲ ਕਿਸਾਨ ਭੁਪਿੰਦਰ ਸਿੰਘ ਕੰਗ, ਬਾਬਾ ਜਰਨੈਲ ਸਿੰਘ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਬਹੁਪੱਖੀ ਲੇਖਕ ਸੁਖਿੰਦਰ ਕਨੇਡਾ ਅਤੇ ਗੁਰਦੇਵ ਸਿੰਘ ਚੌਹਾਨ ਨੂੰ ਦੋਸ਼ਾਲਾ ਅਤੇ ਸਨਮਾਨ ਚਿੰਨ ਦੇ ਕੇ ਸਤਿਕਾਰਿਆ ਗਿਆ। ਇਸਦੇ ਇਲਾਵਾ ਸਭਾ ਦੇ ਅਹੁਦੇਦਾਰ ਪ੍ਰੇਮਪਾਲ ਸਿੰਘ, ਨਰਿੰਦਰ ਸਿੰਘ ਪਨੂੰ, ਜਗਤਾਰ ਸਿੰਘ ਅਤੇ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ।
ਅੰਤ ਵਿੱਚ ਆਏ ਮਹਿਮਾਨਾਂ ਦੇ ਧੰਨਵਾਦ ਵਿੱਚ ਬੋਲਦਿਆਂ ਸਭਾ ਦੇ ਜ ਸਕੱਤਰ ਸਿੱਕੀ ਝੱਜੀ ਪਿੰਡ ਵਾਲਾ ਨੇ ਕਿਹਾ ਅਜਿਹੇ ਸਮਾਗਮ ਪੰਜਾਬੀ ਸਾਹਿਤ, ਸਮਾਜ ਤੇ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਇੱਕ ਵੱਡਾ ਯਤਨ ਹਨ। ਇਸ ਸਮੁੱਚੇ ਸਮਾਗਮ ਦਾ ਸੰਚਾਲਨ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਕਰਦਿਆਂ ਕਿਹਾ ਕਿ ਇਟਾਲੀਅਨ ਤੇ ਪੰਜਾਬੀ ਭਾਈਚਾਰੇ ਦੇ ਧਾਰਮਿਕ, ਸਾਹਿਤਕ, ਰਾਜਨੀਤਕ ਤੇ ਸਮਾਜਿਕ ਆਗੂਆਂ ਦੇ ਲੋਕਾਂ ਦਾ ਇੱਕ ਮੰਚ ਉੱਪਰ ਇਕੱਤਰ ਹੋਣਾ ਸਾਡੀ ਇਕਜੁੱਟਤਾ ਨੂੰ ਦਰਸਾਉਂਦਾ ਹੈ ਉਹਨਾਂ ਇਸ ਸਮੇਂ ਸੁਖਿੰਦਰ ਕਨੇਡਾ ਦੁਆਰਾ ਸੰਪਾਦਿਤ ਬਹੁਮੁੱਲੀ ਪੁਸਤਕ ਮੈਂ ਕਿਉਂ ਲਿਖਦਾ ਹਾਂ ਵਾਰੇ ਵਿਚਾਰ ਸਾਂਝੇ ਕਰਦਿਆਂ ਇਸ ਵਿੱਚ ਸ਼ਾਮਿਲ ਲੇਖਕਾਂ ਅਤੇ ਸੰਪਾਦਿਕ ਨੂੰ ਇਸ ਵਡੇਰੇ ਤੇ ਸਾਰਥਿਕ ਕਾਰਜ਼ ਲਈ ਵਧਾਈ ਦਿੱਤੀ।
