![]() |
ਸਰੀ ਵਿਖੇ ਦਸਮੇਸ਼ ਪਿਤਾ ਨੂੰ ਸਮਰਪਿਤ ਸ਼ਾਨਦਾਰ ਕਵੀ ਦਰਬਾਰ |
ਕਰੀਬ ਢਾਈ ਘੰਟੇ ਚੱਲੇ ਇਸ ਸਮਾਗਮ ਦੌਰਾਨ ਕਵੀਆਂ ਨੇ ਗੁਰਮਤਿ, ਸਿੱਖ ਇਤਿਹਾਸ ਅਤੇ ਪੰਥਕ ਚੇਤਨਾ ਨਾਲ ਓਤ-ਪੋਤ ਉੱਚ ਕੋਟੀ ਦੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਇਸ ਕਵੀ ਦਰਬਾਰ ਦੀ ਖ਼ਾਸ ਗੱਲ ਇਹ ਰਹੀ ਕਿ ਇਸ ਵਿੱਚ 4 ਸਾਲ ਦੀ ਬੱਚੀ ਤੋਂ ਲੈ ਕੇ 90 ਸਾਲ ਦੇ ਬਜ਼ੁਰਗਾਂ ਤੱਕ ਨੇ ਆਪਣੀਆਂ ਰਚਨਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤ ਵੱਲੋਂ ਕਵੀਆਂ ਨੂੰ ਭਰਪੂਰ ਪ੍ਰਸੰਸਾ ਅਤੇ ਸਤਿਕਾਰ ਦਿੱਤਾ ਗਿਆ।
ਸਮਾਗਮ ਦੀ ਸਫ਼ਲਤਾ ਲਈ ਡਾ. ਗੁਰਵਿੰਦਰ ਸਿੰਘ ਦੇ ਸੁਚੱਜੇ ਅਤੇ ਜ਼ਿੰਮੇਵਾਰ ਮੰਚ ਸੰਚਾਲਨ ਦਾ ਅਹਿਮ ਯੋਗਦਾਨ ਰਿਹਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾ. ਗੁਰਵਿੰਦਰ ਸਿੰਘ, ਕੁਲਵੰਤ ਸਿੰਘ ਸਰੋਤਾ (ਪੰਜਾਬੀ ਸਾਹਿਤ ਸਭਾ ਮੁਕਤਸਰ), ਮਾਸਟਰ ਅਮਰੀਕ ਸਿੰਘ ਲੇਹਲ, ਅਵਤਾਰ ਸਿੰਘ ਬਰਾੜ, ਬੰਤਾ ਸਿੰਘ ਸਭਰਵਾਲ, ਬਾਵਾ ਸਿੰਘ ਹੂੰਜਣ, ਪਰਮਜੀਤ ਸਿੰਘ ਨਿੱਜਰ, ਹਰਚੰਦ ਸਿੰਘ ਗਿੱਲ ਅਚਰਵਾਲ, ਪ੍ਰਬਲੀਨ ਕੌਰ ਕੈਂਬੋ, ਹਰਿਜਸ ਕੌਰ, ਸਿਮਰਨ ਕੌਰ, ਗੁਰਲੀਨ ਕੌਰ, ਗੁਰਮੀਤ ਸਿੰਘ ਤੂਰ, ਸੁਖਵਿੰਦਰ ਸਿੰਘ ਅਤੇ ਹਰਜਿੰਦਰ ਕੌਰ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਕਵੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ:
ਸਿੱਖ ਲਿਖਾਰੀ ਭਾਈ ਬੰਤਾ ਸਿੰਘ ਸਭਰਵਾਲ ਨੇ 50 ਸਾਲ ਪੁਰਾਣੇ ਇਤਿਹਾਸ ਦੀ ਸਾਂਝ ਪਾਉਂਦਿਆਂ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਇੱਕ ਯਾਦਗਾਰੀ ਸੁਗਾਤ ਭੇਟ ਕੀਤੀ। ਪ੍ਰਬੰਧਕਾਂ ਨੇ ਸਮਾਗਮ ਦੀ ਸਫਲਤਾ ਲਈ ਸਮੂਹ ਕਵੀਆਂ ਅਤੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
THCT.jpg)