"ਇੱਕ ਸੁਰੀਲੀ ਤਾਨ ਦਾ ਵਾਅਦਾ" ਨਾਟਕ ਨੇ ਕੈਨੇਡੀਅਨ ਭਾਰਤੀ ਸਮਾਜ ਵਿਚਲੇ ਕੋਝੇ ਕਿਰਦਾਰਾਂ ਨੂੰ ਬੇ-ਨਕਾਬ ਕੀਤਾ

ਥੈਸਪਿਸ ਆਰਟਸ ਕਲੱਬ ਸਰੀ ਵੱਲੋਂ ਡੈਲਟਾ ਰੀਕ੍ਰੀਏਸ਼ਨ ਸੈਂਟਰ ਡੈਲਟਾ ਦੇ ਥੀਏਟਰ ਵਿੱਚ ਪੰਜਾਬੀ ਨਾਟਕ ‘ਇੱਕ ਸੁਰੀਲੀ ਤਾਨ ਦਾ ਵਾਅਦਾ’ ਖੇਡਿਆ ਗਿਆ।

ਸਰੀ, 26 ਮਾਰਚ (ਹਰਦਮ ਮਾਨ)-ਬੀਤੇ ਦਿਨੀ ਥੈਸਪਿਸ ਆਰਟਸ ਕਲੱਬ ਸਰੀ ਵੱਲੋਂ ਡੈਲਟਾ ਰੀਕ੍ਰੀਏਸ਼ਨ ਸੈਂਟਰ ਡੈਲਟਾ ਦੇ ਥੀਏਟਰ ਵਿੱਚ ਪੰਜਾਬੀ ਨਾਟਕ ‘ਇੱਕ ਸੁਰੀਲੀ ਤਾਨ ਦਾ ਵਾਅਦਾ’ ਖੇਡਿਆ ਗਿਆ। ਇਹ ਨਾਟਕ ਕਨੇਡਾ ਵਿੱਚ ਭਾਰਤੀ ਭਾਈਚਾਰੇ ਦੇ ਲਾਲਚੀ, ਸ਼ੈਤਾਨ, ਠੱਗ ਅਤੇ ਦੋਹਰੇ ਕਿਰਦਾਰ ਵਾਲੇ ਚਿਹਰਿਆਂ ਨੂੰ ਉਘਾੜਨ ਵਿੱਚ ਬੇਹੱਦ ਸਫਲ ਰਿਹਾ। ਹਰਪ੍ਰੀਤ ਸੇਖਾ ਦੀ ਕਹਾਣੀ ‘ਵੀਡਜ’ ਉੱਪਰ ਅਧਾਰਤ ਇਸ ਨਾਟਕ ਦਾ ਰੂਪਾਂਤਰਨ ਕੇ ਪੀ ਸਿੰਘ ਨੇ ਕੀਤਾ ਅਤੇ ਜਸਕਰਨ ਨੇ ਇਸ ਨਾਟਕ ਦਾ ਨਿਰਦੇਸ਼ਨ ਕੀਤਾ।

ਨਾਟਕ ਵਿੱਚ ਦਰਸਾਇਆ ਗਿਆ ਕਿ ਭਾਈਚਾਰੇ ਵੱਲੋਂ ਲੰਮੇ ਸੰਘਰਸ਼ ਤੋਂ ਬਾਅਦ ਸਥਾਪਿਤ ਕੀਤੇ ਇਕ ਸਥਾਨਕ ਰੇਡੀਓ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸੋਸ਼ਣ ਕਰਨ ਵਾਲੇ ਕਾਰੋਬਾਰੀਆਂ, ਇਮੀਗਰੇਸ਼ਨ ਏਜੰਟਾਂ ਵੱਲੋਂ ਕੀਤੀ ਜਾ ਰਹੀ ਲੁੱਟ, ਰੈਸਟੋਰੈਂਟਾਂ ਅਤੇ ਹੋਰ ਕਾਰੋਬਾਰੀ ਸਥਾਨਾਂ ‘ਤੇ ਲੜਕੀਆਂ ਦੇ ਹੋ ਰਹੇ ਜਿਣਸੀ ਸੋਸ਼ਣ ਆਦਿ ਦੀ ਸੱਚਾਈ ਨੂੰ ਸਾਹਮਣੇ ਲਿਆਉਣ ਦੀ ਬਜਾਏ ਆਪਣੇ ਇਸ਼ਤਿਹਾਰਾਂ ਖਾਤਰ ਲੁਟੇਰੇ ਲੋਕਾਂ ਦੇ ਕੋਝੇ ਕਿਰਦਾਰਾਂ ਉੱਪਰ ਪਰਦਾ ਪਾਉਣ ਦਾ ਕਾਰਜ ਕਰਦਾ ਹੈ।

ਨਾਟਕ ਦੇ ਸਾਰੇ ਪਾਤਰਾਂ ਨੇ ਆਪਣੀ ਭੂਮਿਕਾ ਬਹੁਤ ਹੀ ਖੂਬਸੂਰਤੀ ਨਾਲ ਨਿਭਾਈ। ਸਮੁੱਚੇ ਨਾਟਕ ਦੀ ਪਿੱਠਭੂਮੀ ਵਿਚ ਗਾਇਕ ਗ਼ੁਲਾਮ ਅਲੀ ਵੱਲੋਂ ਪੇਸ਼ ਕੀਤੀ ਗਈ ਪੰਜਾਬੀ ਦੇ ਨਾਮਵਰ ਗ਼ਜ਼ਲਗੋ ਜਸਵਿੰਦਰ ਦੀ ਗ਼ਜ਼ਲ ‘ਇਕ ਸੁਰੀਲੀ ਤਾਨ ਦਾ ਵਾਅਦਾ...’ ਨੇ ਵੀ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Previous Post Next Post

نموذج الاتصال