ਮਹਿੰਦਰ ਪ੍ਰਤਾਪ ਤੇ ਉਸਦਾ ਨਵਾਂ ਕਾਵਿ ਸੰਗ੍ਰਹਿ 'ਇਕ ਕਮਰਾ'


ਟੋਰਾਂਟੋ, 18 ਅਗਸਤ (ਹਰਦੇਵ ਚੌਹਾਨ) : ਮਹਿੰਦਰ ਪ੍ਰਤਾਪ ਜਿਉਂਦਾ, ਜਾਗਦਾ ਸਹਿਕਦਾ ਤੇ ਮਹਿਕਦਾ ਇਨਸਾਨ ਹੈ। ਉਹ ਸਫਲ ਪਤੀ ਹੈ, ਪਿਤਾ ਹੈ, ਕਵੀ ਤੇ ਕਹਾਣੀਕਾਰ ਹੈ। ਟਰੰਪੀਅਨ ਦੌਰ 'ਚ ਬਹੁ ਗਿਣਤੀ ਵਿਦੇਸ਼ੀਆਂ ਅਤੇ ਪੰਜਾਬੀਆਂ ਨਾਲੋਂ ਉਲਟ ਪਾਸੇ ਵਿਚਰਦਿਆਂ ਵਪਾਰ ਤੇ ਕਾਰੋਬਾਰ ਤੋਂ ਵਡੇਰੇ ਉਸ ਲਈ ਮਾਨਵੀ ਰਿਸ਼ਤੇ ਹੁੰਦੇ... 

ਪੜ੍ਹਿਆ-ਲਿਖਿਆ, ਸੁਹਿਰਦ ਤੇ ਦਰਿਆ ਦਿਲ ਇਨਸਾਨ ਮਹਿੰਦਰ ਪ੍ਰਤਾਪ ਪੰਜਾਬੀ ਸਾਹਿਤ ਅਤੇ ਪਾਠਕਾਂ ਦੀ ਝੋਲੀ 'ਇੱਕ ਮੁੱਠ ਯਾਦਾਂ ਦੀ', 'ਸੁਪਨਿਆਂ ਦਾ ਚਾਨਣ' ਤੇ 'ਤਰੰਗ' ਨਾਂ ਦੀਆਂ ਜ਼ਿਕਰ ਯੋਗ ਪੁਸਤਕਾਂ ਪਾ ਚੁੱਕਾ।

 'ਇਕ ਕਮਰਾ' 136 ਸਫਿਆਂ ਵਿਚ ਫੈਲਿਆ 72 ਤਰੋ ਤਾਜੀਆਂ ਤੇ ਗਹਿਰ ਗੰਭੀਰ ਕਵਿਤਾਵਾਂ ਵਾਲਾ ਉਸ ਦਾ ਨਵਾਂ ਕਾਵਿ ਸੰਗ੍ਰਹਿ ਹੈ ਜਿਸ ਦਾ ਲੋਕ ਅਰਪਣ ਹੋਣਾ ਬਾਕੀ ਹੈ। ਰੂਹ ਤੀਕ ਰੱਜਿਆ-ਪੁੱਜਿਆ ਐਪਰ ਨਿਮਾਣਾ ਸਾਡਾ ਕਵੀ ਮਹਿੰਦਰ ਪ੍ਰਤਾਪ ਇਸ ਕਾਵਿ ਪੁਸਤਕ ਵਿੱਚ ਆਪਣੀ ਹੋਂਦ, ਹਸਤੀ ਤੇ ਵੇਲੇ ਕੁਵੇਲੇ ਦੀ ਸਵੈ ਪੜਚੋਲ ਕਰਦਾ ਲਿਖਦਾ ਹੈ:

'ਮੇਰੇ ਲਈ ਇੱਕ ਕਮਰਾ ਹੀ ਕਾਫੀ ਪਰ ਮੇਰੇ ਗਰੂਰ ਨੂੰ ਸਾਰਾ ਘਰ ਛੋਟਾ ਲੱਗਦਾ ਹੈ'...

ਮਹਿੰਦਰ ਪ੍ਰਤਾਪ ਪਿਛੋਂ ਪੰਜਾਬ ਦੇ ਸ਼ੰਕਰ ਪਿੰਡ ਦਾ ਜੰਮਪਲ  ਤੇ ਬਾਬਾ ਸੀਚੇਵਾਲ ਦਾ ਜਮਾਤੀ ਹੈ... ਤਾਂ ਹੀ ਸਾਡਾ ਪ੍ਰਤਾਪੀ ਮਿੱਤਰ ਨਿੱਜ ਨੂੰ ਵਿਸਾਰ ਲੋਕਾਚਾਰ, ਧਰਮ, ਕਰਮ ਤੇ  ਭਲਾਈ ਬਾਰੇ ਸੋਚਦਾ, ਲੋਚਦਾ। ਭਲੇ ਵੇਲੇ ਮਾਸਟਰ ਡਿਗਰੀਆਂ ਲੈ ਜਰਮਨੀ ਚਲਾ ਗਿਆ। ਹਸਤ ਰੇਖਾਵਾਂ ਦੇ ਆਦੇਸ਼ਾਂ ਅਨੁਸਾਰ ਘੁੰਮਦਾ, ਫਿਰਦਾ ਕੈਨੇਡਾ ਆਣ ਵਸਿਆ।

ਨੀਯਤਾਂ ਨੂੰ ਮੁਰਾਦਾਂ ਵੇਖੋ, 'ਇੱਕ ਕਮਰੇ' ਵਿੱਚ ਸੁਖੀ ਰਹਿਣ ਵਾਲੇ ਮਹਿੰਦਰ ਪ੍ਰਤਾਪ ਨੂੰ ਅੱਲਾ ਮੀਆਂ ਨੇ ਅਪਾਰ ਖੁਸ਼ੀਆਂ ਬਖਸ਼ੀਆਂ ਹੋਈਆਂ। ਇਸ ਵੇਲੇ ਉਹ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਦੇ

ਬਰਨਬਰੇ ਡਰਾਈਵ ਵਿੱਚ ਰਹਿ ਰਿਹਾ। ਵਡ, ਵਡੇਰੇ ਉਸ ਦੇ ਘਰ ਪਿੱਛੇ ਹਰਾ ਭਰਾ ਤੇ ਰਮਣੀਕ ਜੰਗਲ ਦੂਰ ਤੀਕ ਫੈਲਿਆ ਹੋਇਆ। ਜੰਗਲ ਦੇ ਵਿੱਚੋ ਵਿੱਚ ਨਦੀ ਦਾ ਪਾਣੀ ਕਲ ਕਲ ਵਹਿੰਦਾ। ਕੁਦਰਤੀ ਇਸ ਵਾਤਾਵਰਨ 'ਚ ਵਿਚਰਦੇ ਰੱਬੀ ਬੰਦੇ ਮਹਿੰਦਰ ਪ੍ਰਤਾਪ ਨੂੰ ਵੇਖਦਿਆਂ, ਵਾਚਦਿਆਂ ਹੇਠਲੀਆਂ ਸਤਰਾਂ ਆਪ ਮੁਹਾਰੀਆਂ ਯਾਦ ਆਉਂਦੀਆਂ...

 'ਜੰਗਲ ਦੇ ਵਿੱਚ ਖੂਹ ਲਵਾ ਦੇ

ਉੱਤੇ ਪਵਾਦੇ ਡੋਲ 

ਸਖੀਆ ਨਾਮ ਸਾਈਂ ਦਾ ਬੋਲ'...

Previous Post Next Post

نموذج الاتصال