ਸਰੀ, (ਹਰਦਮ ਮਾਨ)-ਕਮਿਊਨਿਟੀ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਸੁਖਦੇਵ ਸਿੰਘ ਬਰਾੜ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ। ਉਹ 82 ਸਾਲਾਂ ਦੇ ਸਨ। ਉਨ੍ਹਾਂ ਦਾ ਪਿਛਲਾ ਪਿੰਡ ਰੋਡੇ ਜ਼ਿਲਾ ਮੋਗਾ ਸੀ। ਉਨ੍ਹਾਂ ਦਾ ਸਸਕਾਰ 2 ਅਗਸਤ 2025 ਦਿਨ ਸ਼ਨੀਵਾਰ ਦੁਪਹਿਰ 12:30 ਵਜੇ ਰਿਵਰਸਾਈਡ ਫਿਊਰਨਲ ਹੋਮ, 7410-ਹਾਪਕੋਟ ਰੋਡ ਡੈਲਟਾ ਵਿਖੇ ਹੋਵੇਗਾ। ਪਾਠ ਦਾ ਭੋਗ ਤੇ ਅੰਤਿਮ ਅਰਦਾਸ ਬਾਅਦ ਦੁਪਹਿਰ 2:30 ਵਜੇ, ਯੌਰਕ ਸੈਂਟਰ ਗੁਰਦੁਆਰਾ ਸਾਹਿਬ ਸਰੀ ਵਿਖੇ ਹੋਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਚਰਨੀ ਬਰਾੜ ਨੂੰ ਫੋਨ ਨੰਬਰ 780-265-3752 'ਤੇ ਸੰਪਰਕ ਕੀਤਾ ਜਾ ਸਕਦਾ ਹੈ।ਸੁਖਦੇਵ ਸਿੰਘ ਬਰਾੜ