CANADA, 30 May (The Hind Canadian Times) : ਬੀਤੇ ਦਿਨੀ ਕੈਨੇਡਾ ਦੇ ਮੰਨੇ-ਪ੍ਰਮੰਨੇ ਗੀਤਕਾਰ ਸੁਲੱਖਣ ਮਹਿਮੀ ਹੋਰਾਂ ਦਾ ਲਿਖਿਆ ਗੀਤ "ਹਵਾਏਂ "ਰਿਲੀਜ਼ ਕੀਤਾ ਗਿਆ । ਜਿਸ ਨੂੰ ਬੋਲ ਆਪਣੀ ਸੁਰੀਲੀ ਆਵਾਜ਼ ਲਈ ਜਾਣੀ ਜਾਂਦੀ ਪ੍ਰਸਿੱਧ ਗਾਇਕਾ ਪ੍ਰੀਤੀ ਵਾਲੀਆ ਵੱਲੋਂ ਦਿੱਤੇ ਗਏ ਹਨ।
ਇਸ ਗੀਤ ਦਾ ਮਿਊਜਿਕ ਰਵਿੰਦਰ ਟੀਨਾ ਵੱਲੋਂ ਦਿੱਤਾ ਗਿਆ ਹੈ। ਇਸ ਦੇ ਡਾਇਰੈਕਟਰ ਗੁਰਮੀਤ ਸਿੰਘ ਤੇ ਪ੍ਰੋਡਿਊਸਰ ਮਨਜਿੰਦਰ ਗੋਹਲੀ ਹਨ । ਇਸ ਦੀ ਰਿਕਾਰਡਿੰਗ "ਸੁਰ ਸਾਗਰ" ਮਿਊਜ਼ਿਕ ਕੰਪਨੀ ਵੱਲੋਂ ਕੀਤੀ ਗਈ ਹੈ ।ਪਹਿਲੇ ਗੀਤਾਂ ਦੀ ਤਰ੍ਹਾਂ ਇਹ ਵੀ ਇਕ ਨਵਾਂ ਮੁਕਾਮ ਹਾਸਿਲ ਕਰੇਗਾ।