ਸਰਦਾਰ ਰਮੇਸ਼ ਸਿੰਘ ਅਰੋੜਾ, ਘੱਟ ਗਿਣਤੀ ਮਾਮਲਿਆਂ ਦੇ ਮੰਤਰੀ, ਪੰਜਾਬ ਸਰਕਾਰ, ਪਾਕਿਸਤਾਨ ਵਲੋਂ ਵਿਸਾਖੀ ਦੇ ਮੌਕੇ ਤੇ ਆਉਣ ਵਾਲੀ ਸੰਗਤ ਦੇ ਨਾਮ ਸੰਦੇਸ਼




Lahore, 09 April 2025 (The Hind Canadian Times) : ਸਰਦਾਰ ਰਮੇਸ਼ ਸਿੰਘ ਅਰੋੜਾ, ਘੱਟ ਗਿਣਤੀ ਮਾਮਲਿਆਂ ਦੇ ਮੰਤਰੀ, ਪੰਜਾਬ ਸਰਕਾਰ, ਪਾਕਿਸਤਾਨ ਵਲੋਂ ਦ ਹਿੰਦ ਕਨੇਡੀਅਨ ਟਾਇਮਸ  ਦੇ ਜ਼ਰੀਏ ਵਿਸਾਖੀ ਦੇ ਮੌਕੇ ਤੇ ਆਉਣ ਵਾਲੀ ਸੰਗਤ ਨੂੰ ਆਪਣਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦਾ ਹਾਂ ।

 ਕੱਲ ਦਸ ਤਾਰੀਕ ਨੂੰ ਪਾਕਿਸਤਾਨ ਦੀ ਪਵਿੱਤਰ ਧਰਤੀ ਤੇ ਪਹਿਲੀ ਵਾਰ 7 ਹਜਾਰ ਦੀ ਗਿਣਤੀ ਵਿੱਚ ਸੰਗਤਾਂ ਵਾਹਗਾ ਬਾਰਡਰ ਰਾਹੀਂ ਪੁੱਜਣਗੀਆਂ । 14 ਅਪ੍ਰੈਲ ਨੂੰ ਖ਼ਾਲਸਾ ਪੰਥ ਸਥਾਪਨਾ ਦਿਵਸ ਮਨਾਇਆ ਜਾਏਗਾ । ਇਸ ਵਾਰ 7 ਹਜਾਰ ਦੇ ਕਰੀਬ ਵੀਜ਼ਾ ਦਿੱਤੇ ਗਏ ਹਨ। ਪਾਕਿਸਤਾਨ ਆਪਣੀਆਂ ਬਾਹਾਂ ਖੋਲ ਕੇ ਸਿੱਖ ਸੰਗਤ ਦਾ ਸਵਾਗਤ ਕਰਦਾ ਹੈ । ਇਸ ਵੀਡੀਓ ਰਾਹੀਂ ਉਨਾਂ ਨੇ ਆਪਣਾ ਸੰਦੇਸ਼ ਜਾਰੀ ਕੀਤਾ ਹੈ ।

Report by : Ali Imran Chattha, Special Reporter, Lahore  (International Desk)

Previous Post Next Post

نموذج الاتصال