ਬਲਵਿੰਦਰ ਸਿੰਘ ਚਾਹਲ ਯੂ. ਕੇ. ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵਲੋਂ ਐਸੋਸੀਏਟ ਮੈਂਬਰ ਨਾਮਜ਼ਦ


London, 08 April 2025 (The Hind Canadian Times) : ਬਲਵਿੰਦਰ ਸਿੰਘ ਚਾਹਲ ਨੂੰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਵਲੋਂ ਐਸੋਸੀਏਟ ਮੈਂਬਰ ਨਾਮਜ਼ਦ ਕਰਨ ਤੇ ਯੂਰਪੀ ਪੰਜਾਬੀ ਲੇਖਕ ਭਾਈਚਾਰੇ ਵਲੋਂ ਵਧਾਈ ਦਿੰਦਿਆ ਪੰਜਾਬ ਸਾਹਿਤ ਅਕਾਦਮੀ ਦਾ ਵੀ ਧੰਨਵਾਦ ਕੀਤਾ ਗਿਆ।

ਵਧਾਈ ਦੇਣ ਵਾਲਿਆਂ ਵਿੱਚ ਇਟਲੀ ਤੋਂ ਬਿੰਦਰ ਕੋਲੀਆਂਵਾਲ , ਦਲਜਿੰਦਰ ਰਹਿਲ , ਪ੍ਰੋ ਜਸਪਾਲ ਸਿੰਘ, ਕਰਮਜੀਤ ਕੌਰ ਰਾਣਾ ,ਜਸਵਿੰਦਰ ਕੌਰ,ਮਾਸਟਰ ਗੁਰਮੀਤ ਸਿੰਘ, ਸਿੱਕੀ ਝੱਜੀ ਪਿੰਡ ਵਾਲਾ ਅਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਹੋਰਾਂ ਮੈਂਬਰਾਂ ਅਤੇ ਅਹੁਦੇਦਾਰਾਂ ਸਮੇਤ ਜਰਮਨ ਤੋਂ ਅਮਜ਼ਦ ਆਰਫੀ , ਗ੍ਰੀਸ ਤੋਂ ਗੁਰਪ੍ਰੀਤ ਕੌਰ, ਅਤੇ ਯੂ ਕੇ ਤੋਂ ਰੂਪ ਦਵਿੰਦਰ ਕੌਰ ਆਦਿ ਲੇਖਕ ਸ਼ਾਮਿਲ ਹੋਏ।

ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਬਰਤਾਨੀਆ ਵਾਸੀ ਪ੍ਰਵਾਸੀ ਲੇਖਕ ਤੇ ਇਤਿਹਾਸਕਾਰ ਬਲਵਿੰਦਰ ਸਿੰਘ ਚਾਹਲ ਨੂੰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦਾ ਐਸੋਸੀਏਟ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਪ੍ਰਧਾਨ ਡਾ ਆਤਮ ਸਿੰਘ ਰੰਧਾਵਾ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ, ਉਪ ਪ੍ਰਧਾਨ ਡਾ ਅਰਵਿੰਦਰ ਸਿੰਘ ਢਿੱਲੋਂ ਅਤੇ ਸਕੱਤਰ ਡਾ ਅਮਰਜੀਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਚਾਹਲ ਦੀ ਵਿਦੇਸ਼ ਰਹਿੰਦਿਆਂ ਆਪਣੀ ਬੋਲੀ, ਸੱਭਿਆਚਾਰ ਅਤੇ ਇਤਿਹਾਸ ਪ੍ਰਤੀ ਦਿਲਚਸਪੀ ਤੇ ਯੋਗਦਾਨ ਨੂੰ ਮੁੱਖ ਰੱਖਦਿਆਂ ਇਹ ਨਾਮਜ਼ਦਗੀ ਕੀਤੀ ਗਈ ਹੈ। ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਪੰਜਾਬ ਕਲਾ ਪਰਿਸ਼ਦ ਦਾ ਇੱਕ ਪ੍ਰਮੁੱਖ ਅਦਾਰਾ ਹੈ ।

ਯੂਰਪੀ ਪੰਜਾਬੀ ਲੇਖਕ ਭਾਈਚਾਰੇ ਵੱਲੋਂ ਬਲਵਿੰਦਰ ਸਿੰਘ ਚਾਹਲ ਦੀ ਇਸ ਨਾਮਜ਼ਦਗੀ ਲਈ ਜਿੱਥੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਆਤਮ ਸਿੰਘ ਰੰਧਾਵਾ, ਡਾ ਅਰਵਿੰਦਰ ਸਿੰਘ ਢਿੱਲੋਂ ਤੇ ਸਕੱਤਰ ਡਾ ਅਮਰਜੀਤ ਸਿੰਘ ਦਾ ਧੰਨਵਾਦ ਕੀਤਾ ਗਿਆ ਉੱਥੇ ਬਲਵਿੰਦਰ ਸਿੰਘ ਚਾਹਲ ਨੂੰ ਵੀ ਵਧਾਈ ਦਿੰਦਿਆ ਭਵਿੱਖ ਵਿੱਚ ਹੋਰ ਬਿਹਤਰ ਅਤੇ ਸਾਰਥਿਕ ਸਾਹਿਤਿਕ ਕਾਰਜਾਂ ਦੀ ਆਸ ਪ੍ਰਗਟਾਈ।

Previous Post Next Post

نموذج الاتصال