ਇੰਟਰਨੈਸ਼ਨਲ ਐਥਲੀਟ ਗੁਰਿੰਦਰ ਬੀਰ ਸਿੰਘ ਦਾ ਆਦਮਪੁਰ ਏਅਰਪੋਰਟ ’ਤੇ ਸਵਾਗਤ


Adampur, Oct 03, (The Hind Canadian Times) : ਬੀਤੇ ਦਿਨ ਇੰਟਰਨੈਸ਼ਨਲ ਐਥਲੀਟ ਗੁਰਿੰਦਰ ਬੀਰ ਸਿੰਘ ਦੇ ਆਦਮਪੁਰ ਏਅਰਪੋਰਟ ਪਹੁੰਚਣ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ਰਿਸੀਵ ਕਰਨ ਲਈ ਜ਼ਿਲ੍ਹਾ ਖੇਡ ਅਫਸਰ ਸ੍ਰੀ ਗੁਰਪ੍ਰੀਤ ਸਿੰਘ ਬਾਜਵਾ ਜੀ, ਵਿਭਾਗ ਦੇ ਸਟਾਫ਼ ਮੈਂਬਰਾਂ, ਕੋਚ ਸਾਹਿਬਾਨ ਅਤੇ ਉਨ੍ਹਾਂ ਦੇ ਕੋਚ ਸ੍ਰੀ ਸਰਬਜੀਤ ਸਿੰਘ ਹੈਪੀ ਜੀ ਵਿਸ਼ੇਸ਼ ਤੌਰ ’ਤੇ ਆਦਮਪੁਰ ਏਅਰਪੋਰਟ ਵਿਖੇ ਮੌਜੂਦ ਸਨ।

ਇਸ ਮੌਕੇ ਸਾਰਿਆਂ ਵੱਲੋਂ ਗੁਰਿੰਦਰ ਬੀਰ ਸਿੰਘ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨ ਸਹਿਤ ਏਅਰਪੋਰਟ ਤੋਂ ਲੈ ਕੇ ਆਏ। ਵਿਭਾਗ ਦੇ ਅਧਿਕਾਰੀਆਂ ਅਤੇ ਕੋਚ ਸਾਹਿਬਾਨ ਵੱਲੋਂ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

Previous Post Next Post

نموذج الاتصال