ਤਾਸ਼ ਮੁਕਾਬਲੇ ਵਿੱਚ ਪਹਿਲਾ ਸਥਾਨ ਕੁਲਵਿੰਦਰ ਸਿੱਧੂ ਤੇ ਚਰਨਾ ਵਾਇਰਿੰਗ, ਦੂਸਰਾ ਸਥਾਨ ਲਾਡੀ ਸੂਰਮਾ ਤੇ ਪ੍ਰੇਮ ਬਾਵਾ, ਤੀਸਰਾ ਸਥਾਨ ਸਰਬਜੀਤ ਗਰੇਵਾਲ ਅਤੇ ਅਵਤਾਰ ਰਾਏ ਨੇ ਹਾਸਿਲ ਕੀਤਾ। ਮੇਲਾ ਮੁਟਿਆਰਾਂ ਦਾ ਵਿੱਚ ਮਨੋਰੰਜਿਤ ਤੇ ਬਾਜ਼ਾਰ ਕਿਰਿਆਵਾਂ ਵਿੱਚ ਸਥਾਨਕ ਪੰਜਾਬੀ ਭਾਈਚਾਰੇ ਦੀਆਂ ਔਰਤਾਂ ਨੇ ਪੁਰਾਣੀਆਂ ਤੇ ਨਵੀਆਂ ਬੋਲੀਆਂ ਪਾ ਕੇ ਗਿੱਧੇ ਸੱਭਿਆਚਾਰ ਆਪਣੇ ਪੰਜਾਬੀ ਵਿਰਸੇ ਨਾਲ ਜੋੜਨ ਦਾ ਸੁਚੱਜਾ ਉਪਰਾਲਾ ਕੀਤਾ। ਮੁਟਿਆਰਾਂ ਨੂੰ ਵੇਖ ਕੇ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਸਾਰੇ ਪੰਜਾਬ ਦਾ ਗਿੱਧਾ ਇਥੇ ਉੱਤਰ ਆਇਆ ਹੋਵੇ। ਜੇਤੂ ਖਿਡਾਰੀਆਂ ਤੇ ਉਦਮੀਆਂ ਨੂੰ ਟਰੌਫੀਆਂ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਦਿਨ ਯਾਦਗਾਰੀ ਮੇਲਾ ਹੋ ਨਿਬੜਿਆ। ਇਸ ਮੇਲੇ ਦੇ ਸੂਤਰਧਾਰ ਪ੍ਰਬੰਧਕ ਜੰਗ ਪਹਿਲਵਾਨ, ਚਰਨਜੀਤ ਸਿੰਘ ਤੇ ਗੁਰਿੰਦਰ ਸਿੰਘ ਸਿੱਧੂ, ਸਰਬਜੀਤ ਸਿੰਘ ਸਿੱਧੂ, ਕੁਲਵਿੰਦਰ ਸਿੰਘ ਸਿੱਧੂ, ਕਰਮਜੀਤ ਸਿੰਘ ਗਿੱਲ, ਕਮਲਜੀਤ ਕੌਰ ਸੰਧੂ ਨੇ ਮੇਲੇ ਦੇ ਵਧੀਆ ਪ੍ਰਬੰਧ ਨੂੰ ਚਾਰ ਚੰਨ ਲਗਾ ਦਿੱਤੇ। ਇਸ ਮੌਕੇ ਤੇ ਲੇਖਕਾਂ, ਬੁੱਧੀਜੀਵੀਆਂ ਤੇ ਪੱਤਰਕਾਰਾਂ ਨੇ ਵੀ ਸ਼ਮੂਲੀਅਤ ਕੀਤੀ। ਵਿਸ਼ੇਸ਼ ਤੌਰ ਤੇ ਮਨਜੀਤ ਸਿੰਘ ਫੇਰੂਮਾਨ, ਨਰਿੰਦਰ ਸਿੰਘ ਲੁਬਾਣਾ। ਦਲਬੀਰ ਸਿੰਘ ਰਿਆੜ, ਪਾਰਸ ਮਹੀਨੀਆਂ, ਸੁਖਦੇਵ ਸਿੰਘ, ਤਜਿੰਦਰ ਪਾਲ ਸਿੰਘ ਰਿਆੜ, ਕਰਨੈਲ ਸਿੰਘ, ਸਤਨਾਮ ਸਿੰਘ, ਕਾਰਜ ਸਿੰਘ, ਅਜੀਤ ਸਿੰਘ ਖੰਗੂੜਾ, ਪੁਰਦਮਨ ਸਿੰਘ, ਦਰਸ਼ਨ ਸਿੰਘ ਬਰਾੜ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦੇ ਫਰਜ਼ ਕਮਲਜੀਤ ਸਿੰਘ ਨੇ ਨਿਭਾਏ।
ਬਲਵਿੰਦਰ ਬਾਲਮ ਗੁਰਦਾਸਪੁਰ
ਐਡਮਿੰਟਨ ਕਨੇਡਾ
98156 25409


