ਪਾਵਰਲਿਫਟਿੰਗ ਲੜਕੀਆਂ 43 ਕਿਲੋ ਭਾਰ ਵਰਗ ਮੁਕਾਬਲੇ ‘ਚ ਕਾਵਿਆ ਜੇਤੂ
ਕੁਸ਼ਤੀ ਫ੍ਰੀਸਟਾਈਲ ਅੰਡਰ-21 ਲੜਕੇ ਮੁਕਾਬਲੇ ‘ਚ ਵੰਸ਼ ਨੇ ਮਾਰੀ ਬਾਜ਼ੀ
ਜਲੰਧਰ, 1 ਅਕਤੂਬਰ (The Hind Canadian Times) : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਵੀਰਵਾਰ ਨੂੰ ਵੱਖ-ਵੱਖ ਖੇਡਾਂ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ।ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਵਰਲਿਫਟਿੰਗ ਲੜਕੀਆਂ 43 ਕਿਲੋ ਭਾਰ ਵਰਗ ਮੁਕਾਬਲੇ ਵਿੱਚ ਕਾਵਿਆ ਨੇ ਪਹਿਲਾ ਅਤੇ ਅਨੀਤਾ ਨੇ ਦੂਜਾ ਸਥਾਨ ਹਾਸਲ ਕੀਤਾ। 47 ਕਿਲੋ ਭਾਰ ਵਰਗ ਵਿੱਚ ਹਰਮੀਤ ਕੌਰ ਪਹਿਲੇ ਸਥਾਨ ‘ਤੇ ਰਹੀ ਅਤੇ 52 ਕਿਲੋ ਭਾਰ ਵਰਗ ਵਿੱਚ ਆਰਤੀ ਰਾਣੀ ਨੇ ਪਹਿਲਾ ਅਤੇ ਜਸਵਿੰਦਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।
ਕੁਸ਼ਤੀ ਫ੍ਰੀਸਟਾਈਲ ਅੰਡਰ-21 ਲੜਕੇ ਮੁਕਾਬਲੇ ਵਿੱਚ ਵੰਸ਼, ਯੂਨਾਈਟਿਡ ਸਪੋਰਟਸ ਕਲੱਬ ਨੇ ਪਹਿਲਾ, ਸ਼ਹਿਬਾਜ਼, ਬਸਤੀ ਗੁਜ਼ਾਂ ਨੇ ਦੂਜਾ ਅਤੇ ਆਸ਼ੁਤੋਸ਼, ਵਰਿਆਣਾ ਅਕੈਡਮੀ ਨੇ ਤੀਜਾ ਸਥਾਨ ਹਾਸਲ ਕੀਤਾ। ਪੁਰਸ਼ਾਂ ਦੇ 65 ਕਿਲੋ ਭਾਰ ਵਰਗ ਵਿੱਚ ਮਨੀਸ਼, ਜਗਜੀਤ ਅਕੈਡਮੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਬਾਗ ਹੁਸੈਨ, ਯੂਨਾਈਟਿਡ ਕਲੱਬ ਨੇ ਦੂਜਾ ਅਤੇ ਭੀਮ ਪਾਲ, ਪੀ.ਏ.ਪੀ. ਨੇ ਤੀਜਾ ਸਥਾਨ ਹਾਸਲ ਕੀਤਾ।
79 ਕਿਲੋ ਭਾਰ ਵਰਗ ਵਿੱਚ ਤਰੁਣ, ਵਰਿਆਣਾ ਨੇ ਪਹਿਲਾ, ਸੰਜਮ ਸ਼ਰਮਾ, ਹਜ਼ਾਰੇ ਨੇ ਦੂਜਾ ਅਤੇ ਮਗਧੂ, ਜੇਤੋਵਾਲੀ ਨੇ ਤੀਜਾ ਸਥਾਨ ਹਾਸਲ ਕੀਤਾ।ਸਾਫਟਬਾਲ ਅੰਡਰ-14 ਲੜਕੀਆਂ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਮਸ਼ੇਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਾਦਿਆਂਵਾਲੀ ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੋਫੀ ਪਿੰਡ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੀਆਂ ਦੇ ਮੁਕਾਬਲੇ ਵਿੱਚ ਕਾਦਿਆਂਵਾਲੀ ਕਲੱਬ ਪਹਿਲੇ, ਜਮਸ਼ੇਰ ਦੂਜੇ ਅਤੇ ਮਕਸੂਦਾ ਤੀਜੇ ਸਥਾਨ ‘ਤੇ ਰਿਹਾ।
ਅੰਡਰ-17 ਲੜਕੀਆਂ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਾਦਿਆਂਵਾਲੀ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਮਸ਼ੇਰ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੋਫੀ ਪਿੰਡ ਤੀਜੇ ਸਥਾਨ ‘ਤੇ ਰਿਹਾ। ਇਸ ਤੋਂ ਇਲਾਵਾ ਜਿਮਨਾਸਟਿਕ ਖੇਡ ਦੇ ਲੜਕਿਆਂ ਅਤੇ ਲੜਕੀਆਂ ਦੇ ਸੂਬਾ ਪੱਧਰੀ ਟਰਾਇਲ ਵੀ ਅੱਜ ਕਰਵਾਏ ਗਏ। ਪਾਵਰਲਿਫਟਿੰਗ ਮੁਕਾਬਲਿਆਂ ਦੌਰਾਨ ਸੁਰਿੰਦਰ ਸਿੰਘ ਸੋਢੀ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ।
ਟੇਬਲ ਟੈਨਿਸ ਦੇ ਮੁਕਾਬਲੇ ਵੀ ਅੱਜ ਸੰਪੰਨ ਹੋਏ। ਇਸ ਮੌਕੇ ਸੁਭਾਸ਼ ਸ਼ਰਮਾ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਜ਼ਿਲ੍ਹਾ ਖੇਡ ਅਫ਼ਸਰ, ਗੁਰਪ੍ਰੀਤ ਸਿੰਘ, ਪੰਕਜ ਸ਼ਰਮਾ, ਗਗਨ ਬਾਰੀ ਅਤੇ ਮਨੀਸ਼ ਭਾਰਦਵਾਜ ਸਮੇਤ ਖੇਡ ਵਿਭਾਗ ਦੇ ਕੋਚ ਵੀ ਮੌਜੂਦ ਸਨ।


