ਪੰਜਾਬੀ ਕਲੱਬ ਵੱਲੋਂ ਉੱਘੇ ਗਾਇਕ ਹਰਦੀਪ ਗਿੱਲ ਦਾ ਗੋਲਡ ਮੈਡਲ ਨਾਲ ਸਨਮਾਨ

ਬਾਲਟੀਮੋਰ, ਮੈਰੀਲੈਂਡ : (ਬਲਵਿੰਦਰ ਬਾਲਮ) ਪੰਜਾਬੀ ਕਲੱਬ ਵੱਲੋਂ ਉੱਘੇ ਗਾਇਕ ਹਰਦੀਪ ਗਿੱਲ ਨੂੰ ਕੇ. ਕੇ. ਸਿੱਧੂ ਦੀ ਸਰਪ੍ਰਸਤੀ ਹੇਠ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਪ੍ਰਬੰਧ ਰਣਜੀਤ ਸਿੰਘ ਚਹਿਲ ਅਤੇ ਸੁਖਵਿੰਦਰ ਬਿੱਟੂ ਵੱਲੋਂ ਕੀਤਾ ਗਿਆ।

ਹਰਦੀਪ ਗਿੱਲ ਨੇ ਆਪਣੇ ਚਰਚਿਤ ਗੀਤਾਂ ਨਾਲ ਅੱਧੀ ਰਾਤ ਤੱਕ ਮਹਿਫ਼ਲ ਨੂੰ ਰੰਗੀਨ ਬਣਾਈ ਰੱਖਿਆ। ਉਨ੍ਹਾਂ ਦੀ ਗਾਇਕੀ ’ਤੇ ਹਾਜ਼ਰੀਨ ਨੇ ਭੰਗੜੇ ਦੀ ਤਾਲ ’ਤੇ ਖੂਬ ਨੱਚ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸਮਾਗਮ ਦੌਰਾਨ ਪੰਜਾਬੀ ਸੱਭਿਆਚਾਰ ਅਤੇ ਪੇਂਡੂ ਵਿਰਸੇ ਦੀਆਂ ਝਲਕਾਂ ਵੀ ਦੇਖਣ ਨੂੰ ਮਿਲੀਆਂ।

ਇਸ ਮੌਕੇ ਮੈਰੀਲੈਂਡ ਦੇ ਉੱਘੇ ਕਾਰੋਬਾਰੀ ਅਵਤਾਰ ਸਿੰਘ ਵੜਿੰਗ, ਅਜੀਤ ਸ਼ਾਹੀ, ਕੇ. ਕੇ. ਸਿੱਧੂ, ਸੁਖਵਿੰਦਰ ਬਿੱਟੂ, ਗੁਰਦਿਆਲ ਭੁੱਲਾ, ਦਲਜੀਤ ਬੱਬੀ, ਦਿਲਬਾਗ ਸਿੰਘ ਤੋਂ ਇਲਾਵਾ ਸਿਲਵਰ ਸਪ੍ਰਿੰਗ ਅਤੇ ਗਲੈਨ ਬਰਨੀ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

ਡਾ. ਸੁਰਿੰਦਰ ਸਿੰਘ ਗਿੱਲ, ਚੇਅਰਮੈਨ ਇੰਟਰਨੈਸ਼ਨਲ ਫੋਰਮ ਯੂ.ਐੱਸ.ਏ., ਨੇ ਹਰਦੀਪ ਗਿੱਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਗਾਇਕੀ ਰਾਹੀਂ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਪੇਂਡੂ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤੀ ਨਾਲ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਹਰਦੀਪ ਗਿੱਲ ਦੇ ਪਰਿਵਾਰਕ ਅਤੇ ਸੱਭਿਆਚਾਰਕ ਗੀਤ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਅਤੇ ਪੰਜਾਬੀ ਪੇਂਡੂ ਸੱਭਿਆਚਾਰ ਨਾਲ ਪਿਆਰ ਕਰਨ ਦਾ ਸੁਨੇਹਾ ਦਿੰਦੇ ਹਨ।

ਸਮਾਗਮ ਦੇ ਅੰਤ ਵਿੱਚ ਪੰਜਾਬੀ ਕਲੱਬ ਦੇ ਪ੍ਰਬੰਧਕਾਂ ਅਤੇ ਹਾਜ਼ਰੀਨ ਵੱਲੋਂ ਹਰਦੀਪ ਗਿੱਲ ਦੀ ਕਲਾ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ।

ਬਲਵਿੰਦਰ ਬਾਲਮ 

Edmonton, CANADA

Previous Post Next Post

نموذج الاتصال