ਐਸ ਡੀ ਕਾਲਜ ਵਿੱਚ ਆਯੋਜਿਤ 'ਅਚੀਵਰਜ਼ ਪ੍ਰੋਗਰਾਮ' ਵਿੱਚ ਪ੍ਰਤਿਭਾ ਦਾ ਸਨਮਾਨ


ਪੰਡਿਤ ਮੋਹਨ ਲਾਲ ਐਸ.ਡੀ. ਕਾਲਜ  ਫ਼ਾਰ ਵੂਮੇਨ, ਗੁਰਦਾਸਪੁਰ ਵਿੱਚ ਹੋਣਹਾਰ ਵਿਦਿਆਰਥੀਆਂ ਦੀਆਂ ਉਪਲੱਬਧੀਆਂ ਨੂੰ ਸਮਰਪਿਤ 'ਅਚੀਵਰਜ਼ ਪ੍ਰੋਗਰਾਮ' ਬਹੁਤ ਹੀ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਸਰੋਜ ਬਾਲਾ, ਡੀਨ ਅਕਾਦਮਿਕ ਡਿਵੈਲਪਮੈਂਟ ਕੌਂਸਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਸਨ। ਇਸ ਤੋਂ ਇਲਾਵਾ ਸਮਾਗਮ ਵਿੱਚ ਜੀ.ਜੀ.ਡੀ.ਐਸ.ਡੀ. ਸੋਸਾਇਟੀ ਚੰਡੀਗੜ੍ਹ ਤੋਂ ਕਾਲਜ ਦੇ ਜਨਰਲ ਸਕੱਤਰ ਡਾ. ਪੀ. ਕੇ. ਬਜਾਜ, ਡਾ . ਗੁਰਮੀਤ ਸਿੰਘ ,ਲੋਕਲ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸ਼੍ਰੀ ਹੀਰਾਮਨੀ ਅਗਰਵਾਲ ਜੀ, ਸ਼੍ਰੀ ਗੋਰਖਨਾਥ ਜੀ , ਸ਼੍ਰੀ ਅਰਵਿੰਦ ਹਸਤੀਰ ਜੀ ਅਤੇ ਡਾ. ਪਰਮਜੀਤ ਸਿੰਘ ਬੱਗਾ ਜੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰਿੰਸੀਪਲ ਮੈਡਮ, ਵਿਸ਼ੇਸ਼ ਮਹਿਮਾਨਾ ਅਤੇ ਇੰਚਾਰਜਾਂ ਨੇ ਮੁੱਖ ਮਹਿਮਾਨ ਡਾ.ਸਰੋਜ ਬਾਲਾ ਜੀ ਨੂੰ ਫ਼ੁੱਲਾਂ ਦਾ ਗੁਲਦਸਤਾ ਦੇ ਕੇ 'ਜੀ ਆਇਆ 'ਕਿਹਾ ਅਤੇ ਇਸ ਤੋਂ ਬਾਅਦ  ਮਿਸਿਜ਼ ਸੰਦੀਪ ਕੌਰ ਨੇ ਮੁੱਖ ਮਹਿਮਾਨ ਦੀਆਂ ਅਕਾਦਮਿਕ ਅਤੇ ਸਭਿਆਚਾਰਕ ਗਤੀਵਿਧੀਆਂ ਤੇ ਚਾਨਣਾ ਪਾਇਆ। 

ਇਸ ਪ੍ਰੋਗਰਾਮ ਬਾਰੇ ਕਾਲਜ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਜੀ ਨੇ ਦੱਸਿਆ ਕਿ ਸਮਾਗਮ ਦੌਰਾਨ 168 ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ  ਅਕਾਦਮਿਕ, ਸਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਜਿਸ ਵਿੱਚ  ਗੁਰੂ ਨਾਨਕ ਦੇਵ ਯੂਨੀਵਰਸਿਟੀ ਮੈਰਿਟ ਹਾਸਲ ਕਰਨ ਵਾਲੇ ਵਿਦਿਆਰਥਣਾਂ, ਡਿਸਟਿੰਕਸ਼ਨ ਪ੍ਰਾਪਤ ਕਰਨ ਵਾਲੀਆਂ, ਸਭਿਆਚਾਰਕ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ, ਯੂਥ ਫੈਸਟੀਵਲ ਦੇ ਜੇਤੂਆਂ, ਖੇਡਾਂ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਖਿਡਾਰਨਾਂ,ਭਾਰਤ ਸਰਕਾਰ ਵੱਲੋਂ ਆਯੋਜਿਤ  ਕੈਂਪਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ, ਬੈਸਟ ਲਾਇਬ੍ਰੇਰੀ ਯੂਜ਼ਰ ਅਤੇ ਬੈਸਟ  ਹੋਸਟਲਰ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ  ਕਾਲਜ ਦੀ ਖਿਡਾਰਨ ਕੁਮਾਰੀ ਅਰਸ਼ਦੀਪ ਕੌਰ ਨੂੰ ਨੈਸ਼ਨਲ ਅਤੇ ਅੰਤਰ ਰਾਸ਼ਟਰੀ ਉਪਲੱਬਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਤੌਰ 'ਤੇ 'ਸਟੂਡੈਂਟ ਆਫ਼ ਦਿ ਯੀਅਰ' ਅਤੇ 10,000 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। 

ਮੁੱਖ ਮਹਿਮਾਨ ਡਾ. ਸਰੋਜ ਬਾਲਾ ਜੀ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਨਮਾਨ ਸਮਾਗਮ ਵਿਦਿਆਰਥੀਆਂ ਵਿੱਚ ਹੋਰ ਉੱਚੀਆਂ ਪ੍ਰਾਪਤੀਆਂ ਹਾਸਲ ਕਰਨ ਦੀ ਪ੍ਰੇਰਣਾ ਪੈਦਾ ਕਰਦੇ ਹਨ। ਉਨ੍ਹਾਂ ਨੇ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਨੂੰ ਸਫ਼ਲਤਾ ਦੀ ਕੁੰਜੀ ਦੱਸਦਿਆਂ ਵਿਦਿਆਰਥੀਆਂ ਨੂੰ ਹਰ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਆਪਣੇ ਉਦੇਸ਼ ਨੂੰ ਫੌਕਸ ਦਿਓ। ਆਪਣੇ ਟੀਚਰਾਂ , ਛੋਟਿਆਂ ਅਤੇ ਵੱਡਿਆਂ ਦਾ ਸਤਿਕਾਰ ਕਰੋ।ਜਨਰਲ ਸਕੱਤਰ ਡਾ ਪੀ .ਕੇ ਬਜਾਜ ਜੀ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਸਹੀ ਖ਼ੁਰਾਕ ਸਰੀਰਕ ਅਤੇ ਮਾਨਸਿਕ ਵਿਕਾਸ ਵੀ ਬਹੁਤ ਜ਼ਰੂਰੀ ਹੈ। ਜ਼ਿੰਦਗੀ ਵਿੱਚ ਸਖ਼ਤ ਮਿਹਨਤ ਤੇ ਲਗਨ ਨਾਲ ਕਿਸੇ ਵੀ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ। ਨੈਤਿਕ ਮੁੱਲਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਮੈਡਮ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਲਜ ਹਮੇਸ਼ਾ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਹਰ ਖੇਤਰ ਵਿੱਚ ਅੱਗੇ ਵਧਣ ਲਈ ਉਚਿਤ ਮੌਕੇ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਸਨਮਾਨਿਤ ਹੋਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਉਪਲੱਬਧੀਆਂ ਨਾ ਸਿਰਫ਼ ਕਾਲਜ ਲਈ ਮਾਣ ਦੀ ਗੱਲ ਹਨ, ਸਗੋਂ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਸਰੋਤ ਹਨ।  

ਸਮਾਗਮ ਦੇ ਅੰਤ ਵਿੱਚ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਅਤੇ ਪ੍ਰਿੰਸੀਪਲ ਮੈਡਮ  ਨੇ ਮੁੱਖ ਮਹਿਮਾਨ ਡਾ.ਸਰੋਜ ਬਾਲਾ ਜੀ ਨੂੰ ਕਾਲਜ ਵਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।ਇਸ ਤੋਂ ਇਲਾਵਾ ਆਏ ਹੋਏ ਸਾਰੇ ਹੀ ਗਵਰਨਿੰਗ ਬੌਡੀ ਦੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਪੂਰੇ ਸਮਾਗਮ ਦੇ ਇੰਚਾਰਜ ਮਿਸਿਜ਼ ਜੋਤੀ ਸੈਣੀ ਅਤੇ ਮਿਸਿਜ਼ ਸੀਮਾ ਮਹਾਜਨ ਸਨ। ਇਸ ਮੌਕੇ ਤੇ ਮੰਚ ਸੰਚਾਲਨ ਦੀ ਭੂਮਿਕਾ ਮਿਸਿਜ਼ ਪੁਨੀਤਾ ਸਹਿਗਲ ਅਤੇ ਮਿਸਿਜ਼ ਸਮਿਤਾ ਖਜੂਰੀਆ ਨੇ ਬਾਖੂਬੀ ਨਿਭਾਈ।


ਸ.ਬਲਵਿੰਦਰ ਬਾਲਮ 

ਉਂਕਾਰ ਨਗਰ, ਗੁਰਦਾਸਪੁਰ


Previous Post Next Post

نموذج الاتصال