ਰੈਡ ਕਰਾਸ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵੱਲੋਂ 245ਵੀਂ ਬਟਾਲੀਅਨ ਸੀ.ਆਰ.ਪੀ.ਐਫ. ਲਿਧਰਾਂ ਦਾ ਦੌਰਾ

ਦੇਸ਼ ਨਿਰਮਾਣ, ਅਨੁਸ਼ਾਸਨ ਤੇ ਸਿਹਤਮੰਦ ਜੀਵਨਸ਼ੈਲੀ ਲਈ ਪ੍ਰੇਰਨਾ ਭਰਿਆ ਸੁਨੇਹਾ ਲਿਆ 


ਜਲੰਧਰ, 2 ਜੁਲਾਈ (The Hind Canadian Times) : ਰੈਡ ਕਰਾਸ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ 24 ਵਿਦਿਆਰਥੀਆਂ ਨੇ 245ਵੀਂ ਬਟਾਲੀਅਨ, ਸੈਂਟਰਲ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐਫ.), ਲਿਧਰਾਂ (ਜਲੰਧਰ) ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸਕੱਤਰ ਡਾ. ਸੁਰਜੀਤ ਲਾਲ ਅਤੇ ਪੰਜ ਅਧਿਆਪਕ ਮੌਜੂਦ ਸਨ।

245ਵੀਂ ਬਟਾਲੀਅਨ ਦੇ ਕਮਾਂਡੈਂਟ ਬ੍ਰਿਜ ਲਾਲ, ਅਰਵਿੰਦ ਨੰਦਾ ਦੂਜੇ ਕਮਾਨ ਅਧਿਕਾਰੀ, ਵਿਸ਼ਾਲ ਵਿਗ ਉਪ ਕਮਾਂਡੈਂਟ ਅਤੇ ਪਰਵੀਣ ਕੁਮਾਰ ਉਪ ਕਮਾਂਡੈਂਟ ਅਤੇ ਬਟਾਲੀਅਨ ਦੇ ਹੋਰ ਅਧਿਕਾਰੀਆਂ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਬਟਾਲੀਅਨ ਦੇ ਕੈਂਪ ਦਾ ਦੌਰਾ ਕਰਵਾਇਆ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਧੀਨ ਵੱਖ-ਵੱਖ ਕੋਰਸਾਂ ਦੀ ਇੰਟਰਨਸ਼ਿਪ ਕਰ ਰਹੇ ਸਿਖਿਆਰਥੀ ਵੀ ਮੌਜੂਦ ਸਨ।

ਵਿਦਿਆਰਥੀਆਂ ਨੂੰ ਸੀ.ਆਰ.ਪੀ.ਐੱਫ. ਦੀ ਰੋਜ਼ਾਨਾ ਕਾਰਜਪ੍ਰਣਾਲੀ, ਓਪਰੇਸ਼ਨ ਤਿਆਰੀਆਂ, ਸਿਖਲਾਈ ਪ੍ਰਣਾਲੀ ਅਤੇ ਸੀ.ਆਰ.ਪੀ.ਐੱਫ. ਵਿੱਚ ਮੌਜੂਦ ਕਰੀਅਰ ਮੌਕਿਆਂ ਬਾਰੇ ਜਾਣੂ ਕਰਵਾਇਆ ਗਿਆ।

ਵਿਦਿਆਰਥੀਆਂ ਨੂੰ ਦੇਸ਼ ਭਗਤੀ ਦੀ ਭਾਵਨਾ, ਅਨੁਸ਼ਾਸਨ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸੀ.ਆਰ.ਪੀ.ਐਫ. ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਸਰੀਰਕ ਫਿਟਨੈੱਸ ਦੇ ਨਾਲ-ਨਾਲ ਮਾਨਸਿਕ ਸਿਹਤ ਦੀ ਮਹੱਤਤਾ 'ਤੇ ਵੀ ਚਾਨਣਾ ਪਾਇਆ।

ਦੌਰੇ ਦੇ ਅਖੀਰ ਵਿੱਚ ਰੁਖ਼ ਲਗਾ ਕੇ ਵਾਤਾਵਰਣ ਦੀ ਸੰਭਾਲ ਦਾ ਸੱਦਾ ਦਿੱਤਾ ਗਿਆ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਅਧਿਆਪਕਾਂ ਨੇ 245ਵੀਂ ਬਟਾਲੀਅਨ, ਸੀ.ਆਰ.ਪੀ.ਐਫ., ਲ਼ਿਧਰਾਂ ਵਲੋਂ ਨੌਜਵਾਨਾਂ ਵਿੱਚ ਅਨੁਸ਼ਾਸਨ, ਸਰੀਰਕ ਤੇ ਮਾਨਸਿਕ ਸਿਹਤ ਅਤੇ ਦੇਸ਼ ਸੇਵਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ।


Previous Post Next Post

نموذج الاتصال