ਕੈਨੇਡਾ : ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਪਾਲੀ ਦੇਤਵਾਲੀਆ ਇੱਕ ਵਾਰ ਫਿਰ ਆਪਣੇ ਸਰੋਤਿਆਂ ਲਈ ਨਵਾਂ ਸੰਗੀਤਕ ਤੋਹਫ਼ਾ ਲੈ ਕੇ ਹਾਜ਼ਰ ਹੋ ਰਹੇ ਹਨ। ਉਨ੍ਹਾਂ ਦਾ ਨਵਾਂ ਗੀਤ "ਸ਼ਗਨਾਂ ਦਾ ਦਿਨ" ਬਹੁਤ ਜਲਦੀ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸਰੋਤਿਆਂ ਵਿੱਚ ਖਾਸ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸ ਸੁਰੀਲੇ ਗੀਤ ਦੇ ਬੋਲ ਕੈਨੇਡਾ ਵਸਦੇ ਪ੍ਰਸਿੱਧ ਗੀਤਕਾਰ "ਸੁਲੱਖਣ ਸਿੰਘ ਮਹਿਮੀ" ਵੱਲੋਂ ਲਿਖੇ ਗਏ ਹਨ, ਜਦਕਿ ਇਸ ਦਾ ਮਧੁਰ ਸੰਗੀਤ "ਨਿਰਮਲ ਸਹੋਤਾ" ਨੇ ਤਿਆਰ ਕੀਤਾ ਹੈ। ਗੀਤ ਦੀ ਵੀਡੀਓ ਪੇਸ਼ਕਸ਼ "ਅਵਤਾਰ ਵਰਮਾ" ਵੱਲੋਂ ਕੀਤੀ ਗਈ ਹੈ, ਜਿਸ ਤੋਂ ਦਰਸ਼ਕਾਂ ਨੂੰ ਇੱਕ ਸ਼ਾਨਦਾਰ ਅਤੇ ਮਨਮੋਹਕ ਵੀਡੀਓ ਦੀ ਉਮੀਦ ਹੈ।
"ਸ਼ਗਨਾਂ ਦਾ ਦਿਨ" ਗੀਤ ਪਾਲੀ ਦੇਤਵਾਲੀਆ ਅਤੇ "ਪੰਜ ਆਬ ਐਂਟਰਟੇਨਮੈਂਟ" ਦੀ ਸਾਂਝੀ ਪੇਸ਼ਕਸ਼ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਗੀਤ ਆਪਣੀ ਮਿੱਠੀ ਗਾਇਕੀ, ਪ੍ਰਭਾਵਸ਼ਾਲੀ ਬੋਲ ਅਤੇ ਸੁਰੀਲੇ ਸੰਗੀਤ ਦੇ ਸਦਕਾ ਸਰੋਤਿਆਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਬਣਾਏਗਾ।
Tags
#Canada
Pali Detwalia
Punj Aab Entertainment
Shagna Da Din
Sulakhan Mehmi
The Hind Canadian Times
