![]() |
| Dr. Manpreet Singh Chadha |
ਪਟਿਆਲਾ, 23 ਜੁਲਾਈ ( The Hind Canadian Times) : ਵੋਟਾਂ ਸੰਬੰਧੀ ਐਸ ਆਈ ਆਰ ਚੱਲ ਰਹੀ ਹੈ ਜਿਸ ਤਹਿਤ ਸੰਬੰਧਤ ਬੂਥ ਲੈਵਲ ਅਫ਼ਸਰ ਸਾਹਿਬਾਨ ਦੀ ਸਰਕਾਰੀ ਤੌਰ ਤੇ ਡੋਰ ਸਟੈਪ ਤੇ ਪੁੱਜ ਕੇ ਇਲਾਕਾ ਨਿਵਾਸੀਆਂ ਨੂੰ ਐਸ ਆਈ ਆਰ ਦੇ ਫਾਰਮ ਭਰਨ ਕੇ ਵਾਪਸ ਜਮ੍ਹਾਂ ਕਰਵਾਉਣ ਲਈ ਆਖਿਆ ਗਿਆ ਹੈ । ਪਰ ਇਹ ਫਾਰਮ ਭਰ ਕੇ ਵਾਪਸ ਬੀ ਐਲ ਓ ਕੋਲ ਜਮ੍ਹਾਂ ਕਰਵਾਉਣੇ ਤਾ ਕੀ ਬਹੁਤਿਆਂ ਨੇ ਅਜੇ ਤੱਕ ਫਾਰਮ ਪ੍ਰਾਪਤ ਵੀ ਨਹੀਂ ਕੀਤੇ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ ਮਨਪ੍ਰੀਤ ਸਿੰਘ ਚੱਢਾ ਨੇ ਕਿਹਾ ਕਿ ਹਰੇਕ ਪੰਜਾਬੀ ਨੂੰ ਇਹ ਐਸ ਆਈ ਆਰ ਦੇ ਭਾਰਮ ਯਕੀਨੀ ਤੌਰ ਤੇ ਭਰਨੇ ਚਾਹੀਦੇ ਹਨ । ਇਸ ਨਾਲ ਉਨ੍ਹਾਂ ਦਾ ਵੋਟ ਅਧਿਕਾਰ ਬਰਕਰਾਰ ਰਹੇਗਾ ਨਹੀਂ ਤਾਂ ਜਿੱਥੇ ਵੋਟ ਕਟੀ ਜਾਵੇਗੀ ਉਥੇ ਸਰਕਾਰੀ ਸਕੀਮਾਂ ਲੈਣ ਵੀ ਵਾਂਝੇ ਰਹਿਣਾ ਪਵੇਗਾ ।
ਡਾ ਚੱਢਾ ਨੇ ਕਿਹਾ ਕਿ ਹਰੇਕ ਬੂਥ ਵਿੱਚ ਸਰਕਾਰੀ ਤੋਰ ਤੇ ਹਰੇਕ ਪਾਰਟੀ ਦੇ ਬੀ ਐਲ ਏ ਵੀ ਲਗਾਏ ਗਏ ਹਨ ਜੋ ਹਰੇਕ ਵੋਟਰ ਤੱਕ ਸੰਪਰਕ ਕਰਕੇ ਐਸ ਆਈ ਆਰ ਰਾਹੀਂ ਵੋਟਰਾਂ ਦੀਆਂ ਵੋਟਾਂ ਬਚਾਈਆ ਜਾ ਸਕਣ । ਬੀ ਐਲ ਓ ਤੇ ਬੀ ਐਲ ਏ ਸਾਰਾ ਦਿਨ ਮੇਹਨਤ ਕਰਕੇ ਦੇਰ ਰਾਤ ਤੱਕ ਇਹ ਫਾਰਮ ਵੰਡਣ ਅਤੇ ਇਕਠੇ ਕਰਨ ਵਿੱਚ ਆਪਣੀ ਡਿਊਟੀ ਬਾਖੂਬੀ ਨਿਭਾਂ ਰਹੇ ਹਨ ।ਡਾ ਚੱਢਾ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਪੰਜਾਬ ਵਾਸੀ ਘੱਟ ਅਤੇ ਪ੍ਰਵਾਸੀ ਜਿਆਦਾ ਦਿਲਚਸਪੀ ਦਿਖਾ ਰਹੇ ਹਨ ਜਿਸ ਦਾ ਸਿੱਧਾ ਪੰਜਾਬੀਆਂ ਨੂੰ ਨੁਕਸਾਨ ਹੋਵੇਗਾ । ਡਾ ਚੱਢਾ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਵਧਾਈ ਗਈ ਐਸ ਆਈ ਆਰ ਸਬੰਧੀ ਤਰੀਕ ਜੋ 3-8-26 ਤਕ ਦਾ ਲਾਭ ਉਠਾਉਣ ਲਈ ਪੂਰੀ ਦਿਲਚਸਪੀ ਲੈ ਕੇ ਆਪਣੇ ਫਾਰਮ ਪ੍ਰਾਪਤ ਕਰਕੇ ਵਾਪਸ ਭਰ ਕੇ ਸੰਬੰਧਤ ਬੀ ਐਲ ਓ ਕੋਲ ਜਮਾ ਕਰਵਾ ਕੇ ਆਪਣੀਆ ਵੋਟਾਂ ਕੱਟਣ ਤੋਂ ਬਚਾਉਣ ।
Dr. Manpreet Singh Chadha,
President,
Trade Wing, Shiromani Akali Dal,
District Patiala
