ਡਾ਼ ਦਵਿੰਦਰ ਬੋਹਾ ,ਪਰਮਜੀਤ ਸਿੰਘ ਮਾਨ, ਪੋਫੈਸਰ ਹਰਨੇਕ ਸਿੰਘ ਕਲੇਰ, ਭੁਪਿੰਦਰ ਸਿੰਘ ਮਲਿਕ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਿਸਰਚ ਸਕਾਲਰ ਸੰਦੀਪ ਸਿੰਘ, ਗੁਰਦਰਸ਼ਨ ਸਿੰਘ ਮਾਵੀ ਅਤੇ ਹੋਰ ਬਹੁਤ ਸਾਰੇ ਚਿੰਤਕਾਂ ਨੇ ਭਾਗ ਲਿਆ।
ਅਸਲ ਵਿੱਚ ਹੀ ਇਹ ਕਿਤਾਬ ਪੰਜਾਬ ਦੀ ਅੱਜ ਦੀ ਸਥਿਤੀ ਦੀ ਵਿਆਖਿਆ ਕਰਦੀ ਹੈ,ਨਾਲ ਹੀ,ਅੱਜ ਪੰਜਾਬ ਕਿੱਥੇ ਖੜ੍ਹਾ ਹੈ,ਪੰਜਾਬ ਦੀ ਇਸ ਉਲਝੀ ਹੋਈ ਸਥਿਤੀ ਦੇ ਕਿਹੜੇ ਕਿਹੜੇ ਕਾਰਨ ਹਨ,ਕਿਹੜੇ ਮਸਲੇ ਮੁੰਹ ਅੱਡੀਂ ਖੜ੍ਹੇ ਹਨ।ਕਿਹੜੀਆਂ ਚੁਣੌਤੀਆਂ ਹਨ ਜਿਨ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੇਤੀਬਾੜੀ ਅਤੇ ਆਰਥਿਕਤਾ,ਵਿਦਿਅਕ ਸਥਿਤੀ,ਪੇਂਡੂ ਅਰਥਚਾਰੇ ਨੂੰ ਕਿਹੜੀਆਂ ਗੰਭੀਰ ਚੁਣੌਤੀਆਂ, ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਬਾਰੇ ਗੰਭੀਰ ਚਰਚਾ ਛੇੜ ਰਹੀ ਹੈ।
ਇਸ ਤੋਂ ਇਲਾਵਾ ਇਹ ਕਿਤਾਬ ਨਵਾਂ ਬਿਜਲੀ ਸੋਧ ਬਿਲ,ਬੀਜ ਬਿਲ,ਭਾਰਤ ਅਮਰੀਕੀ ਸਮਝੌਤਾ,ਖੇਤੀ ਨੀਤੀ ਵਰਗੇ ਗੰਭੀਰ ਮਸਲਿਆਂ ਤੋਂ ਇਲਾਵਾ ਪਰੋਸੀ ਜਾ ਰਹੀ ਨਵੀਂ ਵਿਦਿਅਕ ਨੀਤੀ ਨੂੰ ਸਾਡੇ ਅੱਗੇ ਰੱਖ ਕੇ ਸੋਚਣ ਲਈ ਮਜਬੂਰ ਕਰਦੀ ਹੈ।
ਇਹ ਕਿਤਾਬ ਪ੍ਰਮੁੱਖ ਕਿਸਾਨ ਅੰਦੋਲਨਾਂ ਦੇ ਇਤਿਹਾਸ, ਉਨ੍ਹਾਂ ਦੀ ਸਮੀਖਿਆ,ਆਰਟੀਫਿਸ਼ਲ ਇੰਟੈਲੀਜੈਂਸ,ਅਤੇ ਹੜ੍ਹਾਂ ਦੀ ਮਾਰ ਵਰਗੇ ਗੰਭੀਰ ਮੁਦਿਆਂ ਨੂੰ ਸੰਬੋਧਨ ਕਰਦੀ ਹੈ। ਇਸ ਤੋ ਇਲਾਵਾ ਇਹ ਕਿਤਾਬ’ ਸੋਕੇ ਅਤੇ ਡੋਬੇ’ ਦੇ ਕਾਰਨਾਂ ਅਤੇ ਇਨ੍ਹਾਂ ਦੇ ਸਿੱਟਿਆਂ ਬਾਰੇ ਵੀ ਬਾਤ ਪਾਉਂਦੀ ਹੈ। ਦੇਸ਼ ਵਿੱਚ ਪਣਪ ਰਹੇ ਸੰਕਟ ਦੇ ਸੰਦਰਭ ਵਿੱਚ ਇਹ ਕਿਤਾਬ 26 ਜਨਵਰੀ ਦੀ ਸਾਰਥਿਕਤਾ ਅਤੇ ਉਸ ਦੇ ਮਹੱਤਵ ਦੀ ਵੀ ਗੱਲ ਕਰਦੀ ਹੈ। ਅਸਲ ਵਿੱਚ ਇਹ ਪੰਜਾਬ ਦੇ ਆਰਥਿਕ, ਸਮਾਜਿਕ, ਸਭਿਆਚਾਰਕ, ਵਾਤਾਵਰਨ, ਸਰੋਤਾਂ, ਸਮਾਜਕ ਅਤੇ ਰਾਜਸੀ ਚੇਤਨਾ ਦੇ ਸੰਕਟਾਂ ਵੱਲ ਤੱਥਾਂ ਸਾਹਿਤ ਉੰਗਲੀ ਕਰਦੀ ਹੈ।ਇਸ ਕਿਤਾਬ ਵਿੱਚ ਲੇਖਕ ਨੇ ਪੰਜਾਬ ਦੇ ਲੋਕ ਮੁਦਿੱਆਂ ਨੂੰ ਬਹੁਤ ਹੀ ਬਰੀਕੀ ਨਾਲ ਛੋਹਿਆ ਹੈ।ਇਹ ਕਿਤਾਬ ਪੰਜਾਬ ਦੇ ਭਖਦੇ ਮਸਲਿਆਂ ਅਤੇ ਚੁਣੌਤੀਆਂ ਦੀ ਗੱਲ ਹੀ ਨਹੀਂ ਕਰਦੀ ਸਗੋਂ ਉਨ੍ਹਾ ਦੇ ਹੱਲ ਵੱਲ ਵੀ ਇਸ਼ਾਰੇ ਕਰਦੀ ਹੋਈ ਇੱਕ ਬਹੁਤ ਹੀ ਮਹੱਤਵ ਪੂਰਣ ਦਸਦਾਵੇਜ਼ ਬਣ ਗਈ ਹੈ।ਪੰਜਾਬ ਪ੍ਰਤੀ ਗੰਭੀਰ ਪਾਠਕਾਂ ਨੂੰ ਇਹ ਕਿਤਾਬ ਜਰੂਰ ਪੜ੍ਹਨੀ ਚਾਹੀਦੀ ਹੈ ਕਿਉਂਕਿ ਇਹ ਕੁੱਝ ਅਜਿਹੇ ਗੰਭੀਰ ਮੁੱਦੇ ਹਨ ਜਿਨ੍ਹਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਕਰਕੇ” ਪੰਜ -ਆਬ “ ਦੇ ਬਾਸ਼ਿੰਦਿਆਂ ਨੂੰ ਆਪਣੀ ਜ਼ਿਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਆਪਣੇ ਗਵਾਚ ਰਹੇ ਬਹੁ ਕੀਮਤੀ ਸਰੋਤਾਂ ਦੀ ਰਾਖੀ ਲਈ ਸੁਚੇਤ ਹੋਣਾ ਪਵੇਗਾ। ਲੇਖਕ ਨੇ ਜ਼ਿੰਮੇਵਾਰੀ ਨਾਲ਼ ਬਾਤ ਰੱਖਣੀ ਹੁੰਦੀ ਹੈ ਇਸ ਤੋਂ ਅਗਾਂਹ ਸਮਾਜ ਵਿਚਲੇ ਸੁਚੇਤ ਤਬਕਿਆਂ ਨੂੰ ਇਸ ਦਾ ਨੋਟਿਸ ਲੈ ਕੇ ਚਾਰਾਜੋਈ ਕਰਨੀ ਚਾਹੀਦੀ ਹੈ।
ਪ੍ਰਿੰਸੀਪਲ ਸਤਨਾਮ ਸਿੰਘ ਸੋ਼ਕਰ
