ਦੇਸ਼ਾਂ, ਵਿਦੇਸ਼ਾਂ ਦੇ ਚਿੰਤਕ, ਬੁੱਧੀਜੀਵੀ ਤੇ ਸਾਹਿਤਕਾਰ ਹੋਣਗੇ ਹਾਜ਼ਰ
![]() |
| ਅਜੈਬ ਸਿੰਘ ਚੱਠਾ |
ਮੀਟਿੰਗ ਵਿੱਚ ਜਗਤ ਪੰਜਾਬੀ ਸਭਾ ਦੇ ਇਸਤਰੀ ਵਿੰਗ ਨੇ ਵੀ ਭਾਗ ਲਿਆ। ਇਸ ਮੌਕੇ ਬਲਵਿੰਦਰ ਕੌਰ ਚੱਠਾ, ਰੁਪਿੰਦਰ ਕੌਰ ਸੰਧੂ, ਤ੍ਰਿਪਤਾ ਸੋਢੀ, ਅਮਨਦੀਪ ਕੌਰ ਗਿੱਲ, ਸਹਿਜ ਕੌਰ ਅਤੇ ਮਨਦੀਪ ਕੌਰ ਮਾਂਗਟ ਸਮੇਤ ਹੋਰ ਸਾਹਿਤਕ ਬੀਬੀਆਂ ਮੌਜੂਦ ਰਹੀਆਂ।
ਇਸ ਤੋਂ ਇਲਾਵਾ ਮੀਟਿੰਗ 'ਚ ਸਰਦਾਰ ਪਿਆਰਾ ਸਿੰਘ ਕੁੱਦੋਵਾਲ, ਗੁਰਵੇਲ ਸਿੰਘ, ਗੁਰਦਰਸ਼ਨ ਸਿੰਘ ਸੀਰਾ, ਸੰਜੀਤ ਸਿੰਘ, ਹੈਪੀ ਮਾਂਗਟ ਪਰਿਵਾਰ,ਮੁਖਿੰਦਹ ਸਿੰਘ ਸੋਢੀ, ਸਾਹਿਬ ਸਿੰਘ ਮਾਂਗਟ ਆਦਿ ਮੈਂਬਰਾਂ ਨੇ ਭਾਗ ਲਿਆ ਅਤੇ ਕਾਨਫਰੰਸ ਨੂੰ ਸਫਲ ਬਣਾਉਣ ਲਈ ਆਪਣੇ ਸੁਝਾਅ ਦਿੱਤੇ।
ਮੀਟਿੰਗ ਦੌਰਾਨ ਸਰਦਾਰ ਤਰਲੋਚਨ ਸਿੰਘ ਅਟਵਾਲ ਨੂੰ ਸਰਬਸੰਮਤੀ ਨਾਲ ਇਸ ਕਾਨਫਰੰਸ ਦਾ ਪ੍ਰਧਾਨ ਚੁਣਿਆ ਗਿਆ। ਅਮਰ ਸਿੰਘ ਭੁੱਲਰ ਨੂੰ ਸਰਪ੍ਰਸਤ ਤੇ ਹਰਦੇਵ ਚੌਹਾਨ (ਚੰਡੀਗੜ੍ਹ) ਨੂੰ ਮੀਡੀਆ ਇਨਚਾਰਜ ਐਲਾਨਿਆ ਗਿਆ ।
ਇਸ ਮੌਕੇ ਚੇਅਰਮੈਨ ਸਰਦਾਰ ਅਜੈਬ ਸਿੰਘ ਚੱਠਾ ਨੇ ਸਮੁੱਚੇ ਪੰਜਾਬੀ ਜਗਤ ਨੂੰ ਅਪੀਲ ਕੀਤੀ ਕਿ 17, 18 ਅਤੇ 19 ਜੁਲਾਈ 2026 ਨੂੰ ਹੋਣ ਵਾਲੀ ਇਸ ਵਿਸ਼ਵ ਪੱਧਰੀ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਵਿਰਾਸਤ ਨੂੰ ਮਜ਼ਬੂਤ ਕਰਨ ਲਈ ਆਪਣਾ ਯੋਗਦਾਨ ਪਾਇਆ ਜਾਵੇ।
ਵੇੇਲੇ, ਵੇੇਲੇ ਕਾਨਫਰੰਸ ਦੇ ਹੋਰ ਪ੍ਰੋਗਰਾਮਾਂ ਦਾ ਵਿਸਥਾਰਿਤ ਵੇਰਵਾ ਸੋਸ਼ਲ ਮੀਡੀਆ, ਮੈਨਸਟਰੀਮ ਮੀਡੀਆ, ਅਖਬਾਰਾਂ ਅਤੇ ਹੋਰ ਮਾਧਿਅਮਾਂ ਰਾਹੀਂ ਪੰਜਾਬੀ ਭਾਈਚਾਰੇ ਤੱਕ ਪਹੁੰਚਾਇਆ ਜਾਵੇਗਾ।
%20THCT.jpg)
%20THCT.jpg)