![]() |
ਸ੍ਰ. ਅਮ੍ਰਿਤਪਾਲ ਸਿੰਘ ‘ ਪੰਜਾਬੀ ਮਾਂ ਬੋਲੀ ਦਾ ਮਾਣ’ ਸਨਮਾਨ ਨਾਲ ਸਨਮਾਨਿਤ |
![]() |
ਇਸ ਪ੍ਰੋਗਰਾਮ ਵਿੱਚ ਹਰਭਜਨ ਸਿੰਘ ਨਾਹਲ, ਹਰਜਿੰਦਰ ਸਿੰਘ ਜਿੰਦੀ, ਅਸ਼ੋਕ 'ਟਾਂਡੀ', ਆਸ਼ੀ ਈਸਪੁਰੀ, ਹਰਭਜਨ ਸਿੰਘ ਕਲਸੀ, ਮੈਡਮ ਗੁਰਮਿੰਦਰ ਕੌਰ, ਸੁਰਜੀਤ ਸਿੰਘ ਸਸਤਾ ਆਇਰਨ, ਸਾਹਿਬਾ ਜੀਟਨ ਕੌਰ ਬਾਂਸਲ ਤੇ ਹੋਰ ਮਹਿਮਾਨ ਸ਼ਾਮਿਲ ਹੋਏ। |
ਪ੍ਰਧਾਨਗੀ ਮੰਡਲ 'ਚ ਸ੍ਰ. ਅਮ੍ਰਿਤਪਾਲ ਸਿੰਘ ਨਕੋਦਰ, ਬੀਬੀ ਪ੍ਰਕਾਸ਼ ਕੌਰ, ਸ੍ਰ. ਤੇਜਿੰਦਰ ਸਿੰਘ, ਸ੍ਰ. ਸੁਰਿੰਦਰਪਾਲ ਸਿੰਘ, ਰਵਿੰਦਰ ਦੀਪ, ਕੁਲਜੀਤ ਸਿੰਘ ਚਾਵਲਾ,ਬਲਵਿੰਦਰ ਸਿੰਘ, ਸੁਰਜੀਤ ਸਿੰਘ ਸਸਤਾ ਆਇਰਨ ਅਤੇ ਹਰਭਜਨ ਸਿੰਘ ਨਾਹਲ ਨੇ ਹਾਜ਼ਰੀ ਲਗਵਾਈ। ਸ੍ਰ. ਅਮ੍ਰਿਤਪਾਲ ਸਿੰਘ ਨਕੋਦਰ ਨੇ ਆਪਣੇ ਸੋਹਣੇ ਵਿਚਾਰਾਂ ਅਤੇ ਅਲੱਗ-ਅਲੱਗ ਭਾਸ਼ਾਵਾਂ ਵਿੱਚ ਗੀਤ ਗਾ ਕੇ ਕਵੀ ਦਰਬਾਰ 'ਚ ਵਿਲੱਖਣ ਰੰਗ ਬੰਨ੍ਹ ਦਿੱਤਾ। ਇਸ ਪ੍ਰੋਗਰਾਮ ਵਿੱਚ ਹਰਭਜਨ ਸਿੰਘ ਨਾਹਲ, ਹਰਜਿੰਦਰ ਸਿੰਘ ਜਿੰਦੀ, ਅਸ਼ੋਕ 'ਟਾਂਡੀ', ਆਸ਼ੀ ਈਸਪੁਰੀ, ਹਰਭਜਨ ਸਿੰਘ ਕਲਸੀ, ਕੁਲਜੀਤ ਸਿੰਘ ਚਾਵਲਾ, ਦਲਜੀਤ ਮਹਿਮੀ ਕਰਤਾਰਪੁਰ, ਲਾਲੀ ਕਰਤਾਰਪੁਰੀ, ਸੁਖਦੇਵ ਸਿੰਘ ਗੰਢਵਾ, ਅੰਮ੍ਰਿਤਪਾਲ ਸਿੰਘ ਹਾਮੀ, ਤਨਜੀਤ ਕੌਰ, ਭਗਵੰਤ ਸਿੰਘ, ਕੁਲਵਿੰਦਰ ਸਿੰਘ ਗਾਖ਼ਲ, ਮੈਡਮ ਗੁਰਮਿੰਦਰ ਕੌਰ, ਇੰਦਰ ਸਿੰਘ ਮਿਸਰੀ, ਅਮਰ ਸਿੰਘ ਅਮਰ, ਮੈਡਮ ਬਲਜੀਤ ਕੌਰ,ਤਰਸੇਮ ਜਲੰਧਰੀ, ਅਮਰਤਪਾਲ ਸਿੰਘ, ਰਵਿੰਦਰ ਦੀਪ, ਬਲਵਿੰਦਰ ਸਿੰਘ, ਮਨਜੀਤ ਸਿੰਘ 'ਮਿੱਤਰ', ਵੀ. ਕੇ ਦਿਆਲਪੁਰੀ, ਸੁਰਜੀਤ ਸਿੰਘ ਸਸਤਾ ਆਇਰਨ, ਪ੍ਰਕਾਸ਼ ਕੌਰ, ਸ੍ਰ. ਤੇਜਿੰਦਰ ਸਿੰਘ, ਸ੍ਰ. ਸੁਰਿੰਦਰਪਾਲ ਸਿੰਘ ਅਤੇ ਸਾਹਿਬਾ ਜੀਟਨ ਕੌਰ ਬਾਂਸਲ ਸ਼ਾਮਿਲ ਹੋਏ।
ਸਭਾ ਦੇ ਚੇਅਰਮੈਨ ਪ੍ਰੋ ਦਲਬੀਰ ਸਿੰਘ ਰਿਆੜ ਨੇ ਐਡਮਿੰਟਨ (ਕਨੇਡਾ) ਤੋਂ ਹੀ ਆਨਲਾਈਨ ਇਸ ਪ੍ਰੋਗਰਾਮ ਦਾ ਅਨੰਦ ਮਾਣਿਆਂ ਅਤੇ ਆਪਣੇ ਕੁਮੈਂਟਾਂ ਰਾਹੀਂ ਕਵੀਆਂ ਨੂੰ ਦਾਦ ਦਿੱਤੀ। ਸਟੇਜ ਸਕੱਤਰ ਦੀ ਸੇਵਾ ਹਰਭਜਨ ਸਿੰਘ ਨਾਹਲ ਅਤੇ ਮੈਡਮ ਗੁਰਮਿੰਦਰ ਕੌਰ ਨੇ ਬਾਖ਼ੂਬੀ ਨਿਭਾਈ। ਅੰਤ ਵਿੱਚ ਇੱਕ ਮਹੀਨੇ ਬਾਅਦ ਫਿਰ ਤੋ ਮਿਲਣ ਦੇ ਵਾਅਦੇ ਨਾਲ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਸਭ ਮਹਿਮਾਨਾਂ ਦਾ ਸਮੇਂ ਨਾਲ ਪਹੁੰਚ ਕੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਤਹਿ-ਦਿਲੋਂ ਧੰਨਵਾਦ ਕੀਤਾ।
ਬਲਵਿੰਦਰ ਬਾਲਮ
ਗੁਰਦਾਸਪੁਰ