ਇਲੈਕਸ਼ਨ ਕੈਨੇਡਾ ਅਨੁਸਾਰ ਐਡਵਾਂਸਡ ਵੋਟਿੰਗ ਸ਼ਨੀਵਾਰ, ਐਤਵਾਰ ਅਤੇ ਸੋਮਵਾਰ 19 ਅਪ੍ਰੈਲ ਤੋਂ 21 ਅਪ੍ਰੈਲ ਤੱਕ ਸਵੇਰੇ 9:00 ਵਜੇ ਤੋਂ ਰਾਤ 9:00 ਵਜੇ ਤੱਕ ਜਾਰੀ ਰਹੇਗੀ। ਪਹਿਲਾਂ ਵੋਟ ਪਾਉਣ ਲਈ ਵੋਟਰ 22 ਅਪ੍ਰੈਲ ਤੱਕ ਕਿਸੇ ਵੀ ਇਲੈਕਸ਼ਨ ਕੈਨੇਡਾ ਦਫ਼ਤਰ ਵਿੱਚ ਵੋਟ ਪਾ ਸਕਦੇ ਹਨ ਅਤੇ ਇਹਨਾਂ ਦਫ਼ਤਰਾਂ ਦੀ ਜਾਣਕਾਰੀ ਔਨਲਾਈਨ ਮਿਲ ਸਕਦੀ ਹੈ। ਇਹ ਦਫ਼ਤਰ ਹਫ਼ਤੇ ਦੇ ਸੱਤ ਦਿਨ ਖੁੱਲ੍ਹੇ ਰਹਿਣਗੇ: ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ, ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ ਐਤਵਾਰ ਦੁਪਹਿਰ ਤੋਂ ਸ਼ਾਮ 4 ਵਜੇ ਤੱਕ।
ਵੋਟਰ ਵਿਸ਼ੇਸ਼ ਬੈਲਟ ਪ੍ਰਕਿਰਿਆ ਦੀ ਵਰਤੋਂ ਕਰ ਕੇ ਡਾਕ ਰਾਹੀਂ ਵੀ ਵੋਟ ਪਾ ਸਕਦੇ ਹਨ। ਵਿਸ਼ੇਸ਼ ਬੈਲਟ ਦੁਆਰਾ ਵੋਟ ਪਾਉਣ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ ਮੰਗਲਵਾਰ, 22 ਅਪ੍ਰੈਲ ਹੈ ਅਤੇ ਇਹ ਬੈਲਟ ਪੇਪਰ ਚੋਣ ਵਾਲੇ ਦਿਨ - ਸੋਮਵਾਰ, 28 ਅਪ੍ਰੈਲ ਤੱਕ ਵਾਪਸ ਕਰਨੇ ਹੋਣਗੇ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ