![]() |
ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਬੀਤੇ ਦਿਨੀਂ ਆਪਣਾ 20ਵਾਂ ਸਲਾਨਾ ਅੰਤਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ |
![]() |
ਵਿਸ਼ੇਸ਼ ਸਮਾਗਮ ਵਿਚ ਪਲੀ ਦੇ ਸਰਗਰਮ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਸ਼ਾਮਲ ਹੋਏ। |
ਯੂ.ਬੀ.ਸੀ. ਦੇ ਲਾਇਬ੍ਰੇਰੀਅਨ ਸਰਬਜੀਤ ਰੰਧਾਵਾ ਨੇ ਏਸ਼ੀਅਨ ਲਾਇਬ੍ਰੇਰੀ ਦੀ ਜਾਣਕਾਰੀ ਦਿੱਤੀ। ਸਿਟੀ ਆਫ ਸਰੀ ਦੇ ਮਲਟੀਕਲਚਰਲ ਮੀਡੀਆ ਵਿਭਾਗ ਦੇ ਪ੍ਰਭਜੋਤ ਕਾਹਲੋਂ ਨੇ ਪੰਜਾਬੀ ਭਾਸ਼ਾ ਵਿੱਚ ਉਪਲਬਧ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਕੇ.ਪੀ.ਯੂ. ਦੇ ਵਿਦਿਆਰਥੀ ਰੌਨਿਕ ਬਿਰਕ ਨੇ ‘ਪੰਜਾਬੀ ਪੜ੍ਹਨ ਦੀ ਮਹੱਤਤਾ’ ਬਾਰੇ ਵਿਚਾਰ ਪੇਸ਼ ਕੀਤੇ। ਪਲੀ ਦੀ ਮੈਂਬਰ ਪ੍ਰਭਜੋਤ ਕੌਰ ਸਿੰਘ ਨੇ ਆਪਣੀ ਨਵੀਂ ਕਿਤਾਬ ਬਾਰੇ ਅਤੇ ਹਰਮਨ ਪੰਧੇਰ ਨੇ ਆਪਣੀਆਂ ਲਿਖੀਆਂ ਕਿਤਾਬਾਂ ਜਾਣਕਾਰੀ ਦਿੱਤੀ। ਯੂ.ਬੀ.ਸੀ. ਦੇ ਵਿਦਿਆਰਥੀ ਗੁਰਫਤਹਿ ਸਿੰਘ ਨੇ ਪੰਜਾਬੀ ਮਾਂ ਬੋਲੀ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਐਸ.ਐਫ਼.ਯੂ. ਦੀ ਵਿਦਿਆਰਥਣ ਕੇਲੀ ਗੈਡੀਜ਼ ਨੇ ਵੀ ਆਪਣੇ ਵਿਚਾਰ ਰੱਖੇ।
ਗੁਰਵੀਰ ਸਿੰਘ ਮੱਕੜ ਨੇ ਅਜਮੇਰ ਰੋਡੇ ਦੀ ਕਵਿਤਾ ‘ਲੇਬਲ’ ਗਾਇਕ ਸੁੱਖੀ ਲਾਲੀ ਨੇ ਸ਼ਿਵ ਕੁਮਾਰ ਬਟਾਲਵੀ ਦਾ ਗੀਤ, ਗੁਰਮਨ ਸਿੰਘ ਡੌਡ ਨੇ ਸਾਧੂ ਬਿਨਿੰਗ ਦੀ ਕਵਿਤਾ ‘ਸੀਨਾ ਪਾਟਣ ਦੀ ਗੱਲ’, ਸਤਕਾਰ ਸਿੰਘ ਸੋਢੀ ਨੇ ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਹਵਾ ਦਾ ਜੀਵਨ’ ਅਤੇ ਪ੍ਰਿੰਸੈਸ ਮਾਰਗ੍ਰੇਟ ਸਕੂਲ ਦੀਆਂ ਵਿਦਿਆਰਥਣਾਂ ਮੰਨਤ ਜਿੰਦਲ ਅਤੇ ਦਿਲਜੋਤ ਗਿੱਲ ਨੇ ਪੰਜਾਬੀ ਬੋਲੀ ‘ਤੇ ਲਿਖੀ ਕਵਿਤਾ ਪੇਸ਼ ਕੀਤੀ। ਐਸ.ਐਫ.ਯੂ. ਦੇ ਵਿਦਿਆਰਥੀ ਜੇਡਨ ਅਤੇ ਰੋਹਨ ਗਿੱਲ ਨੇ ਪੰਜਾਬੀ ਪੜ੍ਹਨ ਬਾਰੇ ਇੱਕ ਵੀਡੀਓ ਦਿਖਾਈ।
ਅੰਤ ਵਿੱਚ ਐਲ.ਏ. ਮੈਥਿਸਨ ਸਕੂਲ ਦੀ ਅਧਿਆਪਕਾ ਗੁਰਪ੍ਰੀਤ ਕੌਰ ਬੈਂਸ ਨੇ ਆਏ ਦਰਸ਼ਕਾਂ, ਤਾਜ ਪਾਰਕ ਦੇ ਮਾਲਿਕ ਕੁਲਤਾਰ ਥਿਆੜਾ, ਪੰਜਾਬੀ ਦੀਆਂ ਕਿਤਾਬਾਂ ਬਾਰੇ ਜਾਣਕਾਰੀ ਦੇਣ ਲਈ ਸਰੀ ਪਬਲਿਕ ਲਾਇਬ੍ਰੇਰੀ ਵੱਲੋਂ ਅਤੇ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਦੇ ਸਤੀਸ਼ ਗੁਲਾਟੀ ਵੱਲੋਂ ਲਾਏ ਕਿਤਾਬਾਂ ਦੇ ਸਟਾਲਾਂ ਲਈ ਅਤੇ ਗੁਰਜਿੰਦਰ ਸੇਖੋਂ ਵੱਲੋਂ ਪਲੀ ਦੀ ਸਟੇਜ ਨੂੰ ਸਜਾਉਣ ਲਈ ਪਾਏ ਯੋਗਦਾਨ ਅਤੇ ਸਮਾਗਮ ਨੂੰ ਸਫਲ ਬਣਾਉਣ ਲਈ ਪਲੀ ਦੇ ਮੈਂਬਰ ਰਣਬੀਰ ਜੌਹਲ, ਪਾਲ ਬਿਨਿੰਗ, ਗੁਰਿੰਦਰ ਮਾਨ, ਅਮਨਦੀਪ ਛੀਨਾ ਅਤੇ ਰੀਤਿੰਦਰ ਕੌਰ ਦਾ ਧੰਨਵਾਦ ਕੀਤਾ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ