ਸ੍ਰੀ ਗੋਬਿੰਦ ਗੋ ਧਾਮ ਮੰਦਿਰ ਵਿਖ਼ੇ ਮਨਾਇਆ ਸਤਿਗੁਰੂ ਰਾਮ ਸਿਂਘ ਜੀ ਦਾ ਪ੍ਰਕਾਸ਼ ਪੁਰਬ


ਲੁਧਿਆਣਾ, 4 ਫਰਵਰੀ-ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਪਵਿੱਤਰ ਰਹਿਨੁਮਾਈ ਹੇਠ ਹਿੰਦੂ ਸਿੱਖ ਏਕਤਾ ਨੂੰ ਸਮਰਪਿਤ ਸਤਿਗੁਰੂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ 209ਵਾਂ ਪ੍ਰਕਾਸ਼ ਪੁਰਬ ਸ੍ਰੀ ਗੋਬਿੰਦ ਗੋ  ਧਾਮ ਵਿਖੇ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਹਿੰਦੂ ਸਿੱਖ ਏਕਤਾ ਨੂੰ ਸਮਰਪਿਤ  ਪ੍ਰਕਾਸ਼ ਪੁਰਬ ਸਮੇਂ ਮੰਦਿਰ ਦੇ ਪ੍ਰਬੰਧਕਾਂ ਅਤੇ ਨਾਮਧਾਰੀ ਸੰਗਤ ਲੁਧਿਆਣਾ ਦੇ ਪੂਰਨ ਸਹਿਯੋਗ ਨਾਲ ਪ੍ਰਕਾਸ਼ ਪੁਰਬ ਬੜੇ ਸੁਚੱਜੇ ਢੰਗ ਨਾਲ ਲੋਕਾਂ ਦੇ ਦਿਲਾਂ ਤੇ ਅਮਿਟ ਛਾਪ ਛੱਡ ਗਿਆ। ਇਸ ਮੌਕੇ ਨਾਮਧਾਰੀ ਪੰਥ ਦੇ ਸਿਰਮੌਰ ਜਥੇਦਾਰ ਗੁਰਦੀਪ ਸਿੰਘ ਜੀ ਦੁਆਰਾ ਕ੍ਰਾਂਤੀਕਾਰੀ, ਸੁਤੰਤਰਤਾ ਸੰਗਰਾਮ ਦੇ ਮੋਢੀ ਗਊ ਰੱਖਿਆ ਅਸਹਿਯੋਗ ਅੰਦੋਲਨ ਦੇ ਆਧਾਰ ਕਰਤਾ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਦੇਸ਼ ਆਜ਼ਾਦੀ ਲਈ ਆਰੰਭ ਕੀਤੇ ਕਦਮਾਂ ਬਾਰੇ ਚਾਨਣਾ ਪਾਇਆ। 

ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਉਪਰੰਤ ਅੰਗਰੇਜ਼ ਹਕੂਮਤ ਦੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਨਾਲ ਪੰਜਾਬ ਵਿੱਚ ਸਿਖ ਰਾਜ ਦਾ ਪਤਨ ਸ਼ੁਰੂ ਹੋ ਗਿਆ। ਸਮਾਜਿਕ ਭੈੜੀਆਂ ਕੁਰੀਤੀਆਂ ਦੇ ਜੰਜਾਲ ਤੋਂ ਲਬਾਲਬ ਪੰਜਾਬ ਨੂੰ ਸਤਿਗੁਰੂ ਰਾਮ ਸਿੰਘ ਜੀ ਨੇ 1857 ਵਿੱਚ ਸੰਤ ਖਾਲਸਾ ਸਜਾ ਕੇ ਅੰਮ੍ਰਿਤ ਬਾਣੀ ਦਾ ਪ੍ਰਚਾਰ ਕਰਕੇ ਸੁੱਚ ਸੋਧ ਮਰਿਆਦਾ ਦੇ ਨਾਲ ਸਮਾਜਿਕ, ਧਾਰਮਿਕ, ਪਰਿਵਰਤਨ ਕੀਤਾ। ਅੰਗਰੇਜ਼ਾਂ ਦੀ ਚਲਾਈ ਰੇਲ, ਡਾਕ ,ਸਕੂਲ, ਕੱਪੜਿਆਂ ਤੇ ਨਿਆ ਪ੍ਰਬੰਧ ਦਾ ਪੂਰਨ ਵਿਰੋਧ ਕੀਤਾ। ਅਸਲ ਵਿੱਚ ਆਪ ਜੀ ਨੇ ਸਹਿਯੋਗ ਅੰਦੋਲਨ ਅਤੇ ਨਾਮਿਲਵਰਤਨ ਦੀ ਸ਼ੁਰੂਆਤ ਕੀਤੀ।  ਜਿਸ ਨੂੰ 50 ਸਾਲ ਬਾਅਦ ਆਪ ਜੀ ਦੀ ਚਲਾਈ ਨਾਮਿਲਵਰਤਨ ਲਹਿਰ ਨੂੰ ਮਹਾਤਮਾ ਗਾਂਧੀ ਨੇ ਅਪਣਾਇਆ ਸੀ। ਇਸ ਮੌਕੇ ਸ੍ਰੀ ਗੋਬਿੰਦ ਗੋਧਾਮ ਦੇ ਪ੍ਰਬੰਧਕ ਸੁੰਦਰ ਲਾਲ ਧਾਮੀਜਾ ਅਤੇ ਕਮੇਟੀ ਵੱਲੋਂ ਆਈ ਹੋਈ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ ਅਤੇ ਓਹਨਾ ਕਿਹਾ ਅਸੀਂ ਬਹੁਤ ਵਡਭਾਗੀ ਹਾਂ ਅਸੀ ਇਹ ਪੁਰਬ ਸ੍ਰੀ ਗੋਬਿੰਦ ਗੋ ਧਾਮ ਵਿਖ਼ੇ ਸਾਂਝਾ ਮਨ੍ਹਾ ਕੇ ਹਿੰਦੂ-ਸਿੱਖ ਏਕਤਾ ਦੇ ਨਾਰੇ ਨੂੰ ਕਾਇਮ ਰੱਖਾਗੇl ਇਸ ਮੌਕੇ ਅਸ਼ੋਕ ਧਵਨ,  ਜਸਵੰਤ ਸਿਂਘ ਸੋਨੂ, ਗੁਰਮੇਲ ਬਰਾੜ, ਮਿਲਖਾ ਸਿਂਘ, ਨਵਤੇਜ ਸਿਂਘ, ਹਰਵਿੰਦਰ ਸਿਂਘ, ਰਣਜੀਤ ਕੌਰ, ਨਰਿੰਦਰ ਬੀਬਾ, ਨਿਰਜਣ ਕੌਰ, ਸਤਿਨਾਮੁ ਕੌਰ ਅਤੇ ਬੀਬੀ ਬਲਵਿੰਦਰ ਕੌਰ ਮੰਗਲੀ ਹਾਜ਼ਰ ਸਨ।

ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Previous Post Next Post

نموذج الاتصال