Lahore, 04 Feb 2025 (The Hind Canadian Times) : ਪਾਕਿਸਤਾਨੀ ਅਦਾਕਾਰ ਅਤੇ ਮਾਡਲ ਡੋਡੀ ਖਾਨ ਨੇ ਇੱਕ ਵਾਰ ਫਿਰ ਆਪਣਾ ਬਿਆਨ ਬਦਲਦਿਆਂ ਭਾਰਤੀ ਅਦਾਕਾਰਾ ਰਾਖੀ ਸਾਵੰਤ ਨਾਲ ਮੁਲਾਕਾਤ ਕਰਕੇ ਆਲੋਚਕਾਂ ਨੂੰ ਕਰਾਰਾ ਜਵਾਬ ਦੇਣ ਦਾ ਐਲਾਨ ਕੀਤਾ ਹੈ। ਡੋਡੀ ਖਾਨ ਦੇ ਕਹਿਣ ਮੁਤਾਬਿਕ ਉਸ ਨੇ ਇਸ ਤੋਂ ਪਹਿਲਾਂ ਰਾਖੀ ਸਾਵੰਤ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਸੀ ਜਿਸ ਨੂੰ ਭਾਰਤੀ ਅਭਿਨੇਤਰੀ ਨੇ ਸਵੀਕਾਰ ਕਰ ਲਿਆ ਸੀ। ਬਾਅਦ 'ਚ ਡੋਡੀ ਖਾਨ ਨੇ ਆਪਣਾ ਬਿਆਨ ਵਾਪਸ ਲੈ ਲਿਆ ਅਤੇ ਕਿਹਾ ਕਿ ਭਾਰਤੀ ਆਲੋਚਨਾ ਕਾਰਨ ਉਹ ਖੁਦ ਰਾਖੀ ਸਾਵੰਤ ਨਾਲ ਵਿਆਹ ਨਹੀਂ ਕਰਨਗੇ ਸਗੋਂ ਕਿਸੇ ਹੋਰ ਪਾਕਿਸਤਾਨੀ ਭਰਾ ਨਾਲ ਵਿਆਹ ਕਰਵਾਉਣਗੇ। ਇਹ ਉਸ ਦਾ ਵਾਇਦਾ ਹੈ । ਪਰ ਹੁਣ ਉਸਨੇ ਦੋ ਹੋਰ ਨਵੇਂ ਵੀਡੀਓ ਜਾਰੀ ਕਰਕੇ ਆਪਣਾ ਬਿਆਨ ਬਦਲ ਲਿਆ ਅਤੇ ਕਿਹਾ ਕਿ ਕਿਸੇ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਉਹ ਰਾਖੀ ਸਾਵੰਤ ਨੂੰ ਮਿਲਣ ਤੋਂ ਰੋਕ ਸਕੇ। ਡੋਡੀ ਖਾਨ ਨੇ ਆਪਣੀ ਨਵੀਂ ਵੀਡੀਓ ਜਾਰੀ ਕਰਦੇ ਹੋਏ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕੋਈ ਸਹੁੰ ਨਹੀਂ ਚੁੱਕੀ, ਉਹ ਆਪਣੇ ਵਾਅਦੇ ਅਤੇ ਬਚਨ ਤੋਂ ਪਿੱਛੇ ਨਹੀਂ ਹਟੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰਾਖੀ ਸਾਵੰਤ ਨਾਲ ਗੱਲ ਕੀਤੀ ਹੈ, ਹੁਣ ਦੋਵੇਂ ਇੱਕੋ ਵੀਡੀਓ 'ਚ ਇਕੱਠੇ ਬੈਠ ਕੇ ਆਲੋਚਕਾਂ ਨੂੰ ਜਵਾਬ ਦੇਣਗੇ।
Report
by : Ali Imran Chattha, Special Reporter, Lahore (International Desk)