ਇੰਡੋ ਕਨੇਡੀਅਨ ਸੀਨੀਅਰਜ਼ ਸੈਂਟਰ ਸਰੀ ਦਾ ਮਹੀਨਾਵਾਰ ਕਵੀ ਦਰਬਾਰ


ਸਰੀ, 4 ਜਨਵਰੀ (ਹਰਦਮ ਮਾਨ)-ਇੰਡੋ ਕਨੇਡੀਅਨ ਸੀਨੀਅਰਜ਼ ਸੈਂਟਰ ਸਰੀ-ਡੈਲਟਾ ਵੱਲੋਂ  ਮਹੀਨਾਵਾਰ ਕਵੀ ਦਰਬਾਰ ਬੀਤੇ ਐਤਵਾਰ ਨੂੰ ਉਪਰਲੇ ਹਾਲ ਵਿਚ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਕੀਤੀ।

ਇਸ ਕਵੀ ਦਰਬਾਰ ਵਿਚ ਰਣਜੀਤ ਸਿੰਘ ਨਿੱਝਰ,ਪਲਵਿੰਦਰ ਸਿੰਘ ਰੰਧਾਵਾਪ੍ਰਿਤਪਾਲ  ਸਿੰਘ ਗਿੱਲ, ਦਰਸ਼ਨ ਸਿੰਘ ਸੰਘਾਸੁਰਜੀਤ ਸਿੰਘ ਮਾਧੋਪੁਰੀਪਵਿੱਤਰ ਕੌਰ ਬਰਾੜ,  ਇੰਦਰਜੀਤ ਕੌਰ ਸਿੱਧੂਜਗਜੀਤ ਸਿੰਘ ਸੇਖੋਂ, ਗੁਰਮੀਤ  ਸਿੰਘ ਕਾਲਕਟਗੁਰਚਰਨ ਸਿੰਘ ਬਰਾੜਮਨਜੀਤ ਸਿੰਘ ਮੱਲ੍ਹਾ, ਦਵਿੰਦਰ ਕੌਰ ਜੋਹਲਮਲੂਕ ਚੰਦ ਕਲੇਰ, ਬੇਅੰਤ ਸਿੰਘ ਢਿੱਲੋਂ, ਗੁਰਦਰਸ਼ਨ ਸਿੰਘ ਤਤਲਾਸਵਰਨ ਸਿੰਘ ਚਾਹਲਦਰਸ਼ਨ ਸਿੰਘ ਅਟਵਾਲਠਾਣਾ ਸਿੰਘ ਖੋਸਾਦਵਿੰਦਰ  ਕੌਰ ਬਛਰਾ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਖੂਬ ਰੰਗ ਬ੍ਹੰਨਿਆਂ।  ਕਵੀ ਦਰਬਾਰ ਦਾ ਸੰਚਾਲਨ ਹਰਚੰਦ ਸਿੰਘ ਗਿੱਲ ਨੇ ਬਾਖੂਬੀ ਕੀਤਾ।


ਅੰਤ ਵਿਚ ਪ੍ਰਧਾਨ ਹਰਪਾਲ ਸਿੰਘ ਬਰਾੜ ਸਾਰੇ ਕਵੀਆਂ, ਸਰੋਤਿਆਂ ਅਤੇ ਵਿਸ਼ੇਸ਼ ਕਰ ਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਰੇ ਅਹੁਦੇਦਾਰਾਂ ਦਾ ਪ੍ਰੇਗਰਾਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਅਤੇ ਉਮੀਦ ਜ਼ਾਹਰ ਕੀਤੀ ਕਿ ਭਵਿੱਖ ਵਿਚ ਵੀ ਸਭਨਾਂ ਦਾ ਸਹਿਯੋਗ ਇਸੇ ਤਰ੍ਹਾ ਮਿਲਦਾ ਰਹੇਗਾ। ਇਸ ਮੌਕੇ ਕੁਲਦੀਪ ਸਿੰਘ ਮਸਰਾ ਨੇ ਚਾਹ ਪਕੌੜਿਆਂ ਨਾਲ਼ ਆਪਣੇ ਜਨਮ ਦਿਨ ਦੀ ਖੁਸ਼ੀ ਵਿਚ ਸਾਰਿਆਂ ਨਾਲ਼ ਸਾਂਝੀ ਕੀਤੀ।

     

ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
Previous Post Next Post

نموذج الاتصال