ਗੁਰਲੀਨ ਕੇ. ਚਾਹਲ ਵੱਲੋਂ ਸਰੀ ਸਕੂਲ ਟਰੱਸਟੀ ਲਈ ਚੋਣ ਮੁਹਿੰਮ


ਸਰੀ,  (ਹਰਦਮ ਮਾਨ)- ਸਰੀ ਸਕੂਲ ਟਰੱਸਟੀ ਦੀ ਚੋਣ ਲਈ 19 ਵਰ੍ਹਿਆਂ ਦੀ ਉਮੀਦਵਾਰ ਗੁਰਲੀਨ ਕੇ. ਚਾਹਲ ਵੱਲੋਂ ਵਿਦਿਆਰਥੀਆਂ ਲਈ ਸੁਰੱਖਿਅਤ, ਸਿਹਤਮੰਦ ਅਤੇ ਬਿਹਤਰ ਸਿੱਖਿਆ ਵਾਲਾ ਮਾਹੌਲ ਸਿਰਜਣ ਨੂੰ ਮੁੱਖ ਤਰਜੀਹ ਦਿੰਦਿਆਂ ਚੋਣ ਮੁਹਿੰਮ ਚਲਾਈ ਜਾ ਰਹੀ ਹੈ। ਉਹ SOGI ਵਰਗੇ ਗੰਭੀਰ ਮਸਲਿਆਂ ਸਮੇਤ ਵਿਦਿਆਰਥੀਆਂ ਦੀ ਭਲਾਈ, ਸਨਮਾਨ ਅਤੇ ਸਮਾਵੇਸ਼ੀ ਸਕੂਲੀ ਵਾਤਾਵਰਣ ’ਤੇ ਜ਼ੋਰ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਬੱਚਿਆਂ ਦੇ ਦਿਮਾਗ਼ ਅਜੇ ਪੂਰੀ ਤਰ੍ਹਾਂ ਵਿਕਸਤ ਨਹੀਂ ਹੁੰਦੇ, ਇਸ ਲਈ ਸਕੂਲਾਂ ਵਿੱਚ ਦਿਆਲਤਾ, ਦੋਸਤੀ ਅਤੇ ਐਂਟੀ-ਬੁਲਿੰਗ ਵਰਗੀਆਂ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਇਸ ਦੇ ਨਾਲ ਅਕਾਦਮਿਕ ਪਾਠਕ੍ਰਮ ਦਾ ਵਿਸਥਾਰ ਵੀ ਉਨ੍ਹਾਂ ਦੀਆਂ ਤਰਜੀਹਾਂ ਵਿੱਚ ਸ਼ਾਮਲ ਹੈ।

ਗੁਰਲੀਨ ਚਾਹਲ ਨੇ ਨਸ਼ਿਆਂ ਅਤੇ ਗੈਂਗ ਹਿੰਸਾ ਨਾਲ ਨਜਿੱਠਣ ਲਈ ਨੌਜਵਾਨਾਂ ਦੀ ਸਿੱਖਿਆ ਨੂੰ ਵਧਾਉਣ ਅਤੇ ਸਮੱਸਿਆਵਾਂ ਦੇ ਮੂਲ ਕਾਰਨਾਂ ’ਤੇ ਲੰਬੇ ਸਮੇਂ ਦੀ ਰਣਨੀਤੀ ਤਹਿਤ ਕੰਮ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਵਧੇਰੇ ਸਿੱਖਿਆ ਸਹਾਇਕਾਂ ਤੇ ਕਾਊਂਸਲਰਾਂ, ਰਚਨਾਤਮਕ ਕਲਾਵਾਂ ਦੇ ਵਿਸਥਾਰ ਅਤੇ ਵਧਦੀ ਆਬਾਦੀ ਦੇ ਮੱਦੇਨਜ਼ਰ ਨਵੇਂ ਸਕੂਲਾਂ ਤੇ ਬਿਹਤਰ ਬੁਨਿਆਦੀ ਢਾਂਚੇ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਹੈ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Previous Post Next Post

نموذج الاتصال