ਦਰਸ਼ਨ ਅਣਜਾਣ ਮਾਲਵੇ ਦੇ ਪਿੰਡ ਪਿੱਦੋ ਜ਼ਿਲਾ ਬਠਿੰਡਾ ਚੋਂ ਜਨਮ ਲੈ ਕੇ ਕਨੇਡਾ ਪਹੁੰਚਿਆ। ਉਹ ਚੇਤਨ ਪ੍ਰਵਾਸੀ ਕਵੀ ਹੈ। ਆਮ ਲੋਕਾਂ ਨਾਲੋਂ ਵਧੇਰੇ ਕੋਮਲ ਭਾਵੀ ਹੋਏ ਬਗੈਰ ਕੋਈ ਵਿਅਕਤੀ ਕਵੀ ਨਹੀਂ ਬਣ ਸਕਦਾ। ਉਹ ਸੱਚ ਮੁੱਚ ਹੱਦ ਦਰਜੇ ਦਾ ਕੋਮਲ ਭਾਵੀ ਕਵੀ ਹੈ। ਵਿਦੇਸ਼ੀ ਧਰਤੀ ਤੇ ਰਹਿੰਦਿਆਂ ਉਸਨੇ ਨਾ ਆਪਣੀ ਧਰਤੀ ਨੂੰ ਭੁਲਾਇਆ ਤੇ ਨਾ ਹੀ ਮਾਤ ਭਾਸ਼ਾ ਤੋਂ ਪਾਸਾ ਵੱਟਿਆ।ਕਵੀ ਆਪਣੇ ਵਿਚਾਰ,ਅਹਿਸਾਸ ਤੇ ਅਨੁਭਵ ਅਸਲ ਚੋਂ ਸਹਿਜਤਾ, ਸਰਲਤਾ ਤੇ ਸੌਖ ਨਾਲ ਆਪਣੀ ਮਾਤ ਭਾਸ਼ਾ ਵਿੱਚ ਹੀ ਪਰਗਟ ਕਰ ਸਕਦਾ ਹੈ। ਇਸ ਸਬੰਧੀ ਉਹ ਡੱਟ ਕੇ ਮਾਂ ਬੋਲੀ ਤੇ ਪਹਿਰਾ ਦੇ ਰਿਹਾ ਹੈ। ਇਸ ਮੌਕੇ ਹਾਜ਼ਰ ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਖੂਬ ਰੰਗ ਬੰਨਿਆ।
ਕਵੀ ਦਰਬਾਰ ਵਿੱਚ ਬਲਵਿੰਦਰ ਬਾਲਮ, ਦਲਬੀਰ ਸਿੰਘ ਰਿਆੜ, ਸਤਨਾਮ ਗਾਹਲੇ, ਅੰਮ੍ਰਿਤਪਾਲ ਸਿੰਘ ਅੰਮ੍ਰਿਤ, ਨਰਿੰਦਰ ਲੁਬਾਣਾ ਤੇ ਤਜਿੰਦਰਪਾਲ ਸਿੰਘ ਰਿਆੜ, ਸੁਰਜੀਤ ਕੌਰ ਧਾਲੀਵਾਲ, ਬਲਵਿੰਦਰ ਕੌਰ ਗਿੱਲ, ਪਾਰਸ ਮਹੀਨੀਆਂ, ਦਰਸ਼ਨ ਅਣਜਾਣ, ਸੁਖਦੇਵ ਸਿੰਘ, ਕੇਵਲ ਸਿੰਘ ਬੱਲ, ਪ੍ਰਗਟ ਸਿੰਘ, ਕਸ਼ਮੀਰਾ ਸਿੰਘ, ਮਾਸਟਰ ਅਜੀਤ ਸਿੰਘ, ਕਾਰਜ ਸਿੰਘ ਔਲਖ, ਕਰਨੈਲ ਸਿੰਘ ਪਰਮਾਰ, ਮਨਜੀਤ ਬੱਲ, ਗੁਰਦਿਆਲ ਸਿੰਘ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਖੂਬ ਰੰਗ ਬੰਨਿਆਂ। ਮੰਚ ਸੰਚਾਲਨ ਦੇ ਫਰਜ਼ ਕੇਵਲ ਬੱਲ ਨੇ ਬਾਖੂਬੀ ਨਿਭਾਏ।
ਬਲਵਿੰਦਰ ਬਾਲਮ
ਐਡਮਿੰਟਨ (ਕਨੇਡਾ )
9815625409

