ਏਸ਼ੀਆ ਪੈਸੀਫਿਕ ਟਚਬਾਲ ਚੈਂਪੀਅਨਸ਼ਿਪ ਲਈ ਪੰਜਾਬ ਪੁਲਿਸ ਦੀ ਖਿਡਾਰਨ ਕੁਲਦੀਪ ਕੌਰ ਨੂੰ ਕਪਤਾਨ ਤੇ ਮਨਦੀਪ ਕੌਰ ਨੂੰ ਬਣਾਇਆ ਉਪ ਕਪਤਾਨ

ਏ.ਡੀ.ਜੀ.ਪੀ.ਐਮ.ਐਫ.ਫਾਰੂਕੀ ਨੇ ਭਾਰਤੀ ਟੀਮ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤੀਆ ਸ਼ੁਭਕਾਮਨਾਵਾਂ


ਜਲੰਧਰ, 06 ਜੁਲਾਈ : (The Hind Canadian Times) : ਪੰਜਾਬ ਪੁਲਿਸ ਦੀ ਖਿਡਾਰਨ ਕੁਲਦੀਪ ਕੌਰ ਨੂੰ 9 ਤੋਂ 12 ਜੁਲਾਈ ਤੱਕ ਤਾਈਵਾਨ (ਚਾਈਨੀਜ਼ ਤਾਈਪੇ) ਵਿੱਚ ਹੋਣ ਵਾਲੀ ਏਸ਼ੀਆ ਪੈਸੀਫਿਕ ਟਚਬਾਲ ਚੈਂਪੀਅਨਸ਼ਿਪ ਲਈ ਭਾਰਤੀ ਮਹਿਲਾ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪੰਜਾਬ ਪੁਲਿਸ ਦੀ ਮਨਦੀਪ ਕੌਰ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਇਸ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਦੇਸ਼ ਦੀ ਨੁਮਾਇੰਦਗੀ ਕਰੇਗੀ।

ਭਾਰਤੀ ਟੀਮ ਵਿੱਚ ਕੁਲਦੀਪ ਕੌਰ ਅਤੇ ਮਨਦੀਪ ਕੌਰ ਤੋਂ ਇਲਾਵਾ ਕਰਿਸ਼ਮਾ ਰਾਠੌਰ, ਦਲਜੀਤ ਕੌਰ, ਸੋਨਮ ਕੁਮਾਰੀ, ਸਰਬਜੀਤ ਕੌਰ, ਜਗਰੂਪ ਕੌਰ, ਖੁਸ਼ਬੀਰ ਕੌਰ, ਮੰਜੂ ਗਿੱਲ, ਮੁਸਕਾਨ ਅਤੇ ਮਮਤਾ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਇਸ ਮੌਕੇ 'ਤੇ ਇੰਡੀਅਨ ਟਚਬਾਲ ਫੈਡਰੇਸ਼ਨ ਦੇ ਪ੍ਰਧਾਨ ਐੱਮ. ਐੱਫ. ਫਾਰੂਕੀ, ਆਈ.ਪੀ.ਐਸ., ਏ.ਡੀ.ਜੀ.ਪੀ./ਐਸ.ਏ.ਪੀ. ਅਤੇ ਭਾਰਤੀ ਟਚਬਾਲ ਟੀਮ ਦੀ ਜਨਰਲ ਸਕੱਤਰ ਡਾ. ਰਸ਼ਮੀ ਵਿਜ ਨੇ ਸਮੂਹ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਚੈਂਪੀਅਨਸ਼ਿਪ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।

ਟੀਮ ਦੇ ਨਾਲ ਕੋਚ ਗੌਰਵ ਸ਼ਰਮਾ ਅਤੇ ਮੈਨੇਜਰ ਰਾਕੇਸ਼ ਕੁਮਾਰ ਵੀ ਤਾਈਵਾਨ ਰਵਾਨਾ ਹੋਣਗੇ। ਐਡੀਸ਼ਨਲ ਡੀ.ਜੀ.ਪੀ. ਐਮ.ਐਫ ਫਾਰੂਕੀ, ਨੇ ਕਿਹਾ ਕਿ ਭਾਰਤ ਦੀ ਟੀਮ ਲਗਾਤਾਰ ਇੰਟਰਨੈਸ਼ਨਲ ਪੱਧਰ ‘ਤੇ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ, ਜਿਸ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਕਾਫੀ ਅਹਿਮ ਯੋਗਦਾਨ ਹੈ। ਉਹਨਾਂ ਕਿਹਾ ਕਿ ਖਿਡਾਰੀ ਨੂੰ ਹਰ ਸੰਭਵ ਮਦਦ ਮੁਹਈਆ ਕਰਵਾਈ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਭਾਰਤ ਦੀ ਟੀਮ ਕਈ ਇੰਟਰਨੈਸ਼ਨਲ ਲੈਵਲ ਉੱਪਰ ਦੇਸ਼ ਦਾ ਨਾਮ ਰੋਸ਼ਨ ਕਰੇਗੀ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੇ ਖਿਡਾਰੀ ਲਗਾਤਾਰ ਅਲੱਗ ਅਲੱਗ ਖੇਡਾਂ ਵਿੱਚ ਸੂਬੇ ਦਾ ਨਾਮ ਰੋਸ਼ਨ ਕਰ ਰਹੇ ਹਨ।

Previous Post Next Post

نموذج الاتصال