ਗੁਰਦੁਆਰਾ ਸ਼ਹੀਦਾਂ ਪਿੰਡ ਤੱਲ੍ਹਣ , ਜਲੰਧਰ ਵਿਖੇ 75ਵਾਂ ਸਲਾਨਾ ਸ਼ਹੀਦੀ ਜੋੜ ਮੇਲਾ 19,20,21 ਜੂਨ ਨੂੰ

Jalandhar, June 17,2026 (The Hind Canadian Times) : ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦੀ ਯਾਦ ਨੂੰ ਕਾਇਮ ਰੱਖਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ। 19 ਜੂਨ ਦਿਨ ਸ਼ੁਕਰਵਾਰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ , ਜਿਸਦੇ ਭੋਗ 21 ਜੂਨ ਐਤਵਾਰ ਸਵੇਰੇ 10 ਵਜੇ ਪੈਣਗੇ । ਕੀਰਤਨ ਦਰਬਾਰ 20 ਜੂਨ  ਦੁਪਹਿਰੇ 3.30 ਵਜੇ ਤੋਂ ਰਾਤ 10.30 ਤੱਕ ਸਜਾਇਆ ਜਾਏਗਾ । ਕੀਰਤਨ ਦਰਬਾਰ ਵਿੱਚ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਗੁਰਮਤਿ ਸੰਗੀਤ ਵਿਦਿਆਲਿਆ ਦੇ ਬੱਚੇ, ਭਾਈ ਲਖਵਿੰਦਰ ਸਿੰਘ ਹਜੂਰੀ ਰਾਗੀ, ਭਾਈ ਕਿਰਪਾਲ ਸਿੰਘ ਜੀ ਹਜੂਰੀ ਕਥਾ ਵਾਚਕ, ਭਾਈ ਜਸਵਿੰਦਰ ਸਿੰਘ ਜੀ ਜਾਚਕ, ਭਾਈ ਦਵਿੰਦਰ ਸਿੰਘ ਸੋਢੀ ਰਾਗੀ ਜੱਥਾ, ਭਾਈ ਕਰਮ ਸਿੰਘ ਜੀ, ਭਾਈ ਹਾਰਭਾਲ ਸਿੰਘ ਜੀ, ਭਾਈ ਕੁਲਦੀਪ ਸਿੰਘ ਜੀ, ਭਾਈ ਸ਼ੌਕੀਨ ਸਿੰਘ ਜੀ ਅਤੇ ਭਾਈ ਗੁਰਕੀਰਤ ਸਿੰਘ ਹਜੂਰੀ ਰਾਗੀ ਜੱਥਾ ਆਪਣੀ ਹਾਜਰੀ ਲਗਵਾਉਣਗੇ। 

21 ਜੂਨ ਨੂੰ ਸਵੇਰੇ ਢਾਡੀ ਦਰਬਾਰ ਵਿੱਚ ਕਵੀਸ਼ਰੀ  ਜੱਥਾ ਸੁਲੱਖਣ ਸਿੰਘ ਰਿਆੜ, ਢਾਡੀ ਜੱਥਾ ਗੁਰਭੇਜ ਸਿੰਘ ਚਵਿੰਡਾ , ਢਾਡੀ ਜੱਥਾ ਬੀਬੀ ਦਲੇਰ ਕੌਰ ਖਾਲਸਾ, ਢਾਡੀ ਜੱਥਾ ਗੁਰਭੇਜ ਸਿੰਘ ਜੌਹਲ ਤੇ ਭਾਈ ਗੁਰਮੀਤ ਸਿੰਘ ਜੀ ਆਪਣੀ ਹਾਜਰੀ ਲਗਵਾਉਣਗੇ। ਸਟੇਜ ਸਕੱਤਰ ਦੀ ਸੇਵਾ ਭਾਈ ਕਰਨ ਸਿੰਘ ਜੀ ਗ੍ਰੰਥੀ, ਭਾਈ ਹਰਪਾਲ ਸਿੰਘ ਗ੍ਰੰਥੀ, ਸਰਦਾਰ ਹਰਵਿੰਦਰ ਸਿੰਘ ਵੀਰ, ਸਰਦਾਰ ਤੀਰਥ ਸਿੰਘ ਢਿੱਲੋ ਅਤੇ ਸਰਦਾਰ ਭਗਵਾਨ ਸਿੰਘ ਜੌਹਲ  ਨਿਭਾਉਣਗੇ। 

ਇਸ ਮੌਕੇ ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਵੱਲੋਂ ਤਿੰਨ ਦਿਨਾਂ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ ਜੋ ਕਿ 19 ਤਾਰੀਖ ਤੋਂ ਸ਼ੁਰੂ ਹੋ ਕੇ 21 ਜੂਨ ਤੱਕ ਚੱਲੇਗਾ। 17 ਤਰੀਕ ਨੂੰ ਦਸਤਾਰ ਮੁਕਾਬਲੇ , 18 ਤਾਰੀਕ ਨੂੰ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਪੱਗਾਂ ਦੀ ਜੱਜਮੈਂਟ ਦੀ ਸੇਵਾ ਸਿੰਘ ਯੂਥ ਕਲੱਬ ਅਤੇ ਸਰਦਾਰੀਆਂ ਟਰੱਸਟ  ਪੰਜਾਬ ਵੱਲੋਂ ਨਿਭਾਈ ਜਾਵੇਗੀ।


 

Previous Post Next Post

نموذج الاتصال