ਆਗਾਮੀ ਵਰਲਡ ਪੰਜਾਬੀ ਕਾਨਫਰੰਸ ਦੀ ਰੂਪ ਰੇਖਾ ਮੁਕੰਮਲ ਕੀਤੀ
ਸਮਾਗਮ ਦੀ ਵਿਸ਼ੇਸ਼ ਖਿੱਚ ਬੱਚਿਆਂ ਵੱਲੋਂ ਆਪਣੇ ਪਿਤਾਵਾਂ ਦੇ ਸਨਮਾਨ ਵਿੱਚ ਦਿੱਤੇ ਗਏ ਭਾਸ਼ਣ ਰਹੇ। ਸਹਿਜ ਮਾਂਗਟ, ਰਿੱਕੀ ਗੋਗਨਾ, ਮੀਨੂ ਕਾਹਲੋਂ, ਇੰਦਰ ਪਾਲ, ਰੀਤਾ ਜੋਸਨ, ਧਰੁਵ ਪਵਾਰ, ਨਾਵ ਕਰਨ ਸਮੇਤ ਹੋਰ ਬੱਚਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਜੀਵਨ ਵਿੱਚ ਪਿਤਾ ਦੇ ਯੋਗਦਾਨ ਨੂੰ ਬਿਆਨ ਕੀਤਾ।
ਚੇਅਰਮੈਨ ਜਨਾਬ ਅਜੈਬ ਸਿੰਘ ਚੱਠਾ ਨੇ ਹਾਜਰੀਨਾਂ ਨੂੰ ਫਾਦਰ ਡੇਅ ਦੀਆਂ ਵਧਾਈਆਂ ਦਿੰਦਿਆਂ 17, 18 ਅਤੇ 19 ਜੁਲਾਈ 2026 ਨੂੰ ਹੋਣ ਵਾਲੀ 12ਵੀਂ ਵਰਲਡ ਪੰਜਾਬੀ ਕਾਨਫਰੰਸ ਲਈ ਭਰਵੀਂ ਹਾਜਰੀ ਅਤੇ ਸਹਿਯੋਗ ਦੀ ਅਪੀਲ ਕੀਤੀ। ਹਾਜ਼ਰ ਮੈਂਬਰਾਂ ਨੇ ਕਾਨਫਰੰਸ ਨੂੰ ਸਫਲ ਬਣਾਉਣ ਲਈ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਰਦਾਰ ਮਲਕੀਤ ਸਿੰਘ ਜੌਹਲ, ਭੁਪਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਰਦੂਲ ਸਿੰਘ ਥਿਆੜਾ ਆਦ ਸ਼ਾਮਲ ਸਨ।
ਸਰਦੂਲ ਸਿੰਘ ਥਿਆੜਾ ਨੇ ਜਾਣਕਾਰੀ ਦਿੱਤੀ ਕਿ 18 ਜੁਲਾਈ 2026 ਦੀ ਸ਼ਾਮ ਨੂੰ ਹੋਣ ਵਾਲੇ ਕਵੀ ਦਰਬਾਰ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਕਵੀ ਨੂੰ ਤਰਲੋਕ ਸਿੰਘ ਕਾਹਲੋਂ ਵੱਲੋਂ 501 ਡਾਲਰ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਸਮਾਗਮ ਦੌਰਾਨ ਸਰਦਾਰ ਮਲਕੀਤ ਸਿੰਘ ਜੋਹਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵਰਲਡ ਪੰਜਾਬੀ ਕਾਨਫਰੰਸ ਲਈ ਵਿੱਤੀ ਸਹਾਇਤਾ ਦੇਣ ਵਾਲੇ ਦਾਨੀ ਸੱਜਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਕਾਨਫਰੰਸ ਨੂੰ ਸਫਲ ਬਣਾਉਣ ਲਈ ਮੈਂਬਰਾਂ ਨੇ ਵੱਖ-ਵੱਖ ਜ਼ਿੰਮੇਵਾਰੀਆਂ ਵੀ ਸੰਭਾਲੀਆਂ। ਸਮਾਗਮ ਦੌਰਾਨ ਭੰਗੜੇ ਅਤੇ ਕਾਵ ਰਚਨਾਵਾਂ ਨੇ ਹਾਜਰੀਨਾ ਦਾ ਭਰਪੂਰ ਮਨੋਰੰਜਨ ਕੀਤਾ।
ਆਯੋਜਕਾਂ ਵੱਲੋਂ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗੀ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਤੇ ਆਗਾਮੀ ਤਿੰਨ ਰੋਜਾ ਵਰਲਡ ਪੰਜਾਬੀ ਕਾਨਫਰੰਸ ਵਿੱਚ ਮਿਲਣ ਦਾ ਐਲਾਨ ਕੀਤਾ ਗਿਆ।



