ਪ੍ਰਵਾਸੀ ਪੰਜਾਬੀ ਲੇਖਕ ਦਲਜਿੰਦਰ ਰਹਿਲ ਹੋਏ ਵਿਸ਼ੇਸ਼ ਤੌਰ ਤੇ ਸ਼ਾਮਿਲ, ਬਲਵਿੰਦਰ ਸਿੰਘ ਚਾਹਲ ਯੂ ਕੇ ਨੇ ਆਨਲਾਈਨ ਭਰੀ ਹਾਜ਼ਰੀ
ਮੰਚ ਵਲੋਂ ਇਹ ਵੀ ਫੈਸਲਾ ਲਿਆ ਗਿਆ ਕੇ ਆਉਣ ਵਾਲੇ ਸਮੇਂ ਵਿੱਚ ਇਲਾਕੇ ਵਿਚੋਂ ਉੱਭਰ ਰਹੇ ਨਵੇਂ ਕਲਮਕਾਰਾਂ ਦੀਆਂ ਰਚਨਾਵਾਂ ਦਾ ਸਾਂਝਾ ਕਾਵਿ ਸੰਗ੍ਰਹਿ ਤਿਆਰ ਕੀਤਾ ਜਾਵੇ ਤੇ ਮੰਚ ਨਾਲ ਹੋਰ ਨਵੇਂ ਲੇਖਕ ਤੇ ਪਾਠਕਾਂ ਨੂੰ ਵੀ ਜੋੜਿਆ ਜਾਵੇ। ਇਸ ਸਮੇਂ ਯੂ ਕੇ ਤੋਂ ਵਿਸ਼ੇਸ ਤੌਰ ਤੇ ਆਨਲਾਈਨ ਸ਼ਾਮਿਲ ਹੋਏ ਉੱਘੇ ਲੇਖਕ ਬਲਵਿੰਦਰ ਸਿੰਘ ਚਾਹਲ ਨੇ ਮੰਚ ਦੇ ਅਹੁਦੇਦਾਰਾਂ ਨੂੰ ਇਲਾਕੇ ਵਿੱਚ ਜਗਾਈ ਇਸ ਸਾਹਿਤਿਕ ਜੋਤ ਲਈ ਵਧਾਈ ਦਿੰਦਿਆਂ ਭਵਿੱਖੀ ਕਾਰਜਾਂ ਵਿੱਚ ਯੋਗਦਾਨ ਦੇਣ ਦਾ ਵੀ ਭਰੋਸਾ ਦਿੱਤਾ। ਸ਼ਾਮਿਲ ਸਾਰੇ ਅਹੁਦੇਦਾਰਾਂ ਵਲੋਂ ਵਿਚਾਰ ਸਾਂਝੇ ਕਰਨ ਉਪਰੰਤ ਘੱਲੂਘਾਰੇ ਦਿਵਸ , ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਮੇਤ ਹੋਰ ਵੀ ਵੱਖ ਵੱਖ ਵਿਸ਼ਿਆਂ ਤੇ ਕਵਿਤਾ ਪਾਠ ਕੀਤਾ ਗਿਆ ਅਤੇ ਅੰਮ੍ਰਿਤਸਰ ਸਾਹਿਬ ਤੋਂ ਫੋਨ ਕਾਲ ਤੇ ਸ਼ਾਮਿਲ ਹੋਈ ਨਵੀਂ ਕਲਮਕਾਰਾ ਖੁਸ਼ਦੀਪ ਕੌਰ ਨੇ ਵੀ ਆਪਣੀਆਂ ਰਚਨਾਵਾਂ ਸੁਣਾ ਕੇ ਖ਼ੂਬ ਵਾਹਵਾ ਖੱਟੀ। ਅੰਤ ਵਿੱਚ ਸ਼ਾਮਿਲ ਲੇਖਕਾਂ ਦਾ ਧੰਨਵਾਦ ਕਰਦਿਆਂ ਮੰਚ ਦੇ ਸਰਪ੍ਰਸਤ ਦਲਜਿੰਦਰ ਰਹਿਲ ਵਲੋਂ ਜਿੰਦਗੀ ਵਿੱਚ ਸਾਹਿਤ ਦੇ ਯੋਗਦਾਨ ਅਤੇ ਸਾਹਿਤ ਪ੍ਰਤੀ ਸਾਡੇ ਹਿੱਸੇ ਆਉਂਦੀ ਜਿੰਮੇਵਾਰੀ ਤੇ ਬੋਲਦਿਆਂ ਯੂਰਪੀ ਪੰਜਾਬੀ ਲੇਖਕਾਂ ਦੀਆਂ ਨਵ ਪ੍ਰਕਾਸ਼ਿਤ ਪੁਸਤਕਾਂ ਵਾਰੇ ਵੀ ਸਾਂਝ ਪਾਈ ਤੇ ਇਟਲੀ ਵੱਸਦੇ ਪੰਜਾਬੀ ਲੇਖਕ ਪ੍ਰੇਮ ਪਾਲ ਸਿੰਘ ਦਾ ਨਵ ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ "ਅਧੂਰੇ ਖ਼ਾਬ " ਵੀ ਸਾਂਝਾ ਕੀਤਾ ਗਿਆ।
