ਜਲੰਧਰ ਵਾਸੀਆਂ ਨੂੰ ਮਿਲੀ ਨਵੀਂ ਸਹੂਲਤ, ਬੱਸ ਸਟੈਂਡ ਨੇੜੇ ਖੁੱਲਿਆਂ ਨਵਾਂ ਆਧਾਰ ਸੇਵਾ ਕੇਂਦਰ

ਆਧਾਰ ਸੇਵਾ ਕੇਂਦਰ ਹਫ਼ਤੇ ਦੇ ਸੱਤ ਦਿਨ ਸਵੇਰੇ 9 ਤੋਂ 5.30 ਵਜੇ ਤੱਕ ਰਹੇਗਾ ਖੁੱਲਾ- ਮਾਧੁਰ ਬਾਂਸਲ 

ਬੱਸ ਸਟੈਂਡ ਨੇੜੇ ਖੁੱਲਿਆਂ ਨਵਾਂ ਆਧਾਰ ਸੇਵਾ ਕੇਂਦਰ

ਜਲੰਧਰ, 10 ਜੂਨ (The Hind Canadian Times) : ਯੂ.ਆਈ.ਡੀ.ਏ.ਆਈ. ਪ੍ਰੋਜੈਕਟ ਮੈਨੈਜਰ ਮਧੁਰ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਆਧਾਰ ਦਾ ਨਵਾਂ ਆਧਾਰ ਸੇਵਾ ਕੇਂਦਰ ਗਰਾਊਂਡ ਫਲੌਰ, ਅਪੈਕਸ ਟਾਵਰ-2, ਹੋਟਲ ਰੈਜੀਡੈਂਸੀ ਸਾਹਮਣੇ ਬੱਸ ਸਟੈਂਡ ਨੇੜੇ ਜਵਾਹਰ ਨਗਰ ਜਲੰਧਰ ਵਿਖੇ ਖੋਲ੍ਹਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਆਧਾਰ ਸੇਵਾ ਕੇਂਦਰ ਦਾ ਮੁੱਖ ਉਦੇਸ਼ ਲੋਕਾਂ ਦੀ ਸਹੂਲਤ ਵਿੱਚ ਵਾਧਾ ਕਰਨਾ ਅਤੇ ਆਧਾਰ ਨਾਲ ਸਬੰਧਿਤ ਸੇਵਾਵਾਂ ਨੂੰ ਨਿਰਵਿਘਨ ਢੰਗ ਨਾਲ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣਾ ਹੈ। 

  ਸ੍ਰੀ ਬਾਂਸਲ ਨੇ ਅੱਗੇ ਦੱਸਿਆ ਕਿ ਇਥੇ ਲੋਕ ਆਧਾਰ ਨਾਮਾਕਣ, ਨਾਮ, ਪਤਾ ਅਤੇ ਜਨਮ ਤਾਰੀਕ ਵਰਗੇ ਵੇਰਵਿਆਂ ਨੂੰ ਤਰੁਸਤ ਕਰਨ ਦੇ ਨਾਲ-ਨਾਲ ਬਾਇਓਮੈਟ੍ਰਿਕ ਅਪਡੇਟਸ ਵੀ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਥੇ ਲੋਕਾਂ ਦੇ ਬੈਠਣ ਲਈ ਯੋਗ ਪ੍ਰਬੰਧ ਕੀਤੇ ਗਏ ਹਨ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਵੀਲ ਚੇਅਰ ਵੀ ਉਪਲਬੱਧ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸੇਵਾ ਕੇਂਦਰ ਹਫ਼ਤੇ ਦੇ ਸੱਤ ਦਿਨ ਸਵੇਰੇ 9 ਤੋਂ ਸ਼ਾਮ 5.30 ਵਜੇ ਤੱਕ ਖੁੱਲਾ ਰਹਿੰਦਾ ਹੈ ਅਤੇ ਲੋਕ ਐਤਵਾਰ ਨੂੰ ਛੁੱਟੀ ਵਾਲੇ ਦਿਨ ਵੀ ਇਸ ਆਧਾਰ ਸੇਵਾ ਕੇਂਦਰ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲੋਕ ਘਰ ਬੈਠੇ ਹੀ ਯੂ.ਆਈ.ਡੀ.ਏ.ਆਈ. ਦੀ ਅਧਿਕਾਰਤ ਵੈਬਸਾਈਟ ਉਤੇ ਆਨਲਾਈਨ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਥੇ ਪੰਜਾਬ ਸਰਕਾਰ ਵਲੋਂ ਆਧਾਰ ਕਾਰਡ ਸੇਵਾਵਾਂ ਸਬੰਧੀ ਨਿਰਧਾਰਿਤ ਕੀਤੀ ਗਈ ਫੀਸ ਹੀ ਲਈ ਜਾਂਦੀ ਹੈ। 

Previous Post Next Post

نموذج الاتصال