ਕੌੜੇ ਬੋਲ - ਕਵਿਤਾ

ਚਰਨਦੀਪ ਕੌਰ ਕੈਲਗਰੀ


ਇੱਕ ਦਿਨ ਦਾ ਮੈਂ ਹਾਲ ਸੁਣਾਵਾਂ

ਕਿੱਸਾ ਉਹ ਬੜਾ ਖੂੰਖਾਰ

ਆਪਸ ਦੇ ਵਿੱਚ ਲੜ ਪਏ

ਕੈਂਚੀ ਚਾਕੂ ਤੇ ਤਲਵਾਰ

ਕੌਣ ਹੈ ਸਭ ਤੋਂ ਤੇਜ਼,

ਕਿਸਦੀ ਹੈ ਤਿੱਖੀ ਧਾਰ

ਤਿੰਨਾਂ ਦੇ ਵਿੱਚ ਬਹਿਸ ਛਿੜੀ

ਪਰਖਣ ਲਈ ਇੱਕ ਦੂਜੇ ਦਾ ਵਾਰ

ਸਾਹਮਣੇ ਬੈਠੇ ਦੇਖ ਰਹੇ ਸੀ ਸ਼ਬਦ ਤੇ ਜ਼ੁਬਾਨ

ਲੜ ਲੋ ਭਿੜ ਲੋ ਭਾਵੇਂ ਕਰਲੋ ਕਿੰਨਾ ਵੀ ਨੁਕਸਾਨ

ਮਲ੍ਹਮ ਨਾਲ ਜ਼ਖਮ ਭਰ ਜਾਣੇ ਨਾਲੇ ਮਿਟ ਜਾਣੇ ਨਿਸ਼ਾਨ

ਸਾਡੇ ਛੱਡੇ ਤੀਰ ਰਿਸ਼ਤੇ ਤਾਰ ਤਾਰ ਹੋ ਜਾਂਦੇ ਨੇ

ਦੀਪ ਜਿੰਨੇ ਹੋਵਣ ਗੂੜੇ ਪਿਆਰ ਅਣਆਈ ਮੌਤ ਮਰ ਜਾਂਦੇ ਨੇ


✍🏻 ਪ੍ਰਿੰਸੀਪਲ ਚਰਨਦੀਪ ਕੌਰ ਕੈਲਗਰੀ

 

Previous Post Next Post

نموذج الاتصال