42ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ
![]() |
ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਜਤਿੰਦਰ ਪਾਲ ਸਿੰਘ (ਰਾਮਟੈਕਸ) |
ਸੁਰਜੀਤ ਹਾਕੀ ਸੁਸਾਇਟੀ ਦੇ ਸੀ. ਈ.ਓ. ਇਕਬਾਲ ਸਿੰਘ ਸੰਧੂ ਅਨੁਸਾਰ ਲੁਧਿਆਣਾ ਦੀ ਉੱਘੀ ਪਰਮੇਸ਼ਵਰੀ ਸਿਲਕ ਮਿਲਜ਼ (ਰਾਮਟੈਕਸ) ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਜਤਿੰਦਰ ਪਾਲ ਸਿੰਘ ਵੱਲੋਂ ਟੂਰਨਾਮੈਂਟ ਵਿੱਚ ਰਨਰਅੱਪ ਟੀਮ ਲਈ ₹2.50 ਲੱਖ ਦਾ ਕੈਸ਼ ਅਵਾਰਡ ਸਪਾਂਸਰ ਕਰਨਾ ਹਾਕੀ ਦੀ ਖੇਡ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਨੂੰ ਬਿਹਤਰ ਪ੍ਰਦਰਸ਼ਨ ਲਈ ਪ੍ਰੇਰਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਦੇਸ਼ ਦਾ ਇਹ ਵਕਾਰੀ ਟੂਰਨਾਮੈਂਟ 23 ਅਕਤੂਬਰ ਤੋਂ 1 ਨਵੰਬਰ, 2025 ਤਕ ਸਥਾਨਕ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ । ਸੁਰਜੀਤ ਹਾਕੀ ਸੁਸਾਇਟੀ ਦੇ ਅਹੁਦੇਦਾਰਾਂ ਲਖਵਿੰਦਰ ਪਾਲ ਸਿੰਘ ਖਹਿਰਾ ਅਤੇ ਐਲ.ਆਰ. ਨਈਅਰ (ਦੋਵੇਂ ਕਾਰਜਕਾਰੀ ਪ੍ਰਧਾਨ), ਸੁਰਿੰਦਰ ਸਿੰਘ ਭਾਪਾ (ਸੈਕਟਰੀ ਜਨਰਲ), ਰਣਬੀਰ ਸਿੰਘ ਟੁੱਟ (ਸੈਕਟਰੀ), ਰਾਮ ਪ੍ਰਤਾਪ (ਸੀਨੀਅਰ ਉਪ ਪ੍ਰਧਾਨ), ਗੁਰਵਿੰਦਰ ਸਿੰਘ ਗੁੱਲੂ (ਚੀਫ਼ ਪੀ.ਆਰ.ਓ), ਰਮਣੀਕ ਸਿੰਘ ਲੱਕੀ ਰੰਧਾਵਾ, (ਉਪ ਪ੍ਰਧਾਨ ਅਤੇ ਚੇਅਰਮੈਨ ਨਗਰ ਸੁਧਾਰ ਟਰੱਸਟ, ਜਲੰਧਰ) ਆਦਿ ਨੇ ਪਰਮੇਸ਼ਵਰੀ ਸਿਲਕ ਮਿੱਲਜ਼ (ਰਾਮਟੈਕਸ) ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਜਤਿੰਦਰ ਪਾਲ ਸਿੰਘ ਦਾ ਧੰਨਵਾਦ ਕੀਤਾ ਹੈ।
