ਸ਼ਹੀਦ ਮੇਵਾ ਸਿੰਘ ਦਾ ਅਦਾਲਤੀ ਰਿਕਾਰਡ ਦਰੁਸਤ ਕਰਨ ਅਤੇ 128 ਸਟਰੀਟ ਦਾ ਨਾਮ ਗੁਰੂ ਨਾਨਕ ਦੇਵ ਮਾਰਗ ਰੱਖਣ ਦਾ ਮਤਾ ਪਾਸ
ਉੱਘੇ ਪੰਜਾਬੀ ਗਾਇਕਾਂ ਨੇ ਮੇਲੇ ਦੇ ਸ਼ੌਕੀਨਾਂ ਦਾ ਖੂਬ ਮਨੋਰੰਜਨ ਕੀਤਾ
ਮੇਲੇ ਵਿਚ ਪਹੁੰਚੇ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਤੇ ਗੁਰਬਖਸ਼ ਸੈਣੀ, ਬੀ.ਸੀ. ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ, ਬੀ.ਸੀ. ਦੇ ਕੈਬਨਿਟ ਮੰਤਰੀ ਜਗਰੂਪ ਬਰਾੜ ਤੇ ਸਿੱਖਿਆ ਮੰਤਰੀ ਜੈਸੀ ਸੁੰਨੜ, ਐਮ ਐਲ ਏ ਆਮਨਾ ਸ਼ਾਹ ਤੇ ਗੈਰੀ ਬੈਗ, ਡਾ. ਗੋਪਾਲ ਬੁੱਟਰ, ਭੁਪਿੰਦਰ ਮੱਲ੍ਹੀ ਵੱਲੋਂ ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਉੱਘੇ ਦੌੜਾਕ ਫੌਜਾ ਸਿੰਘ ਅਤੇ ਉੱਘੇ ਚਿੱਤਰਕਾਰ ਜਰਨੈਲ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਪ੍ਰਸਿੱਧ ਪੰਜਾਬੀ ਗਾਇਕ ਸੁਖਵਿੰਦਰ ਸੁਖੀ, ਜਸਵੰਤ ਸੰਦੀਲਾ, ਸੁੱਖੀ ਬਰਾੜ, ਗੁਰਵਿੰਦਰ ਬਰਾੜ, ਚਮਕੌਰ ਸੇਖੋਂ ਤੇ ਨਵਦੀਪ ਗਿੱਲ, ਹਰਜਿੰਦਰ ਸਹੋਤਾ, ਸਿਮਰਨ ਸਹੋਤਾ, ਇੰਦਰ ਢੱਟ, ਰਣਜੀਤ ਕੌਰ, ਵਿਜੇ ਯਮਲਾ, ਅਰਸ਼ ਰਿਆਜ, ਪਰਵੇਜ਼ ਗਿੱਲ ਅਤੇ ਜੱਸੜ ਆਪਣੇ ਚੋਣਵੇਂ ਗੀਤਾਂ ਨਾਲ ਸਰੋਤਿਆਂ ਦਾ ਮਨੋਰਜਨ ਕੀਤਾ। ਉੱਘੇ ਗਾਇਕ ਸੁਖਵਿੰਦਰ ਸੁੱਖੀ ਨੇ ਆਪਣੇ ਚਰਚਿਤ ਗੀਤ ‘ਨੀ ਤੇਰੇ ਵੰਗਾਂ ਮੇਚ ਨਾ ਆਈਆਂ’, ‘ਜੱਟਾਂ ਦੇ ਗੋਤ ...’ ਆਦਿ ਪੇਸ਼ ਕਰ ਕੇ ਨੌਜਵਾਨਾਂ ਨੂੰ ਆਪ ਮੁਹਾਰੇ ਨੱਚਣ ਲਾ ਦਿੱਤਾ। ਅਰਸ਼ ਰਿਆਜ, ਪਰਵਾਜ਼ ਗਿੱਲ ਤੇ ਜੱਸੜ ਦੀ ਤਿੱਕੜੀ ਵੱਲੋਂ ਪੇਸ਼ ਕੀਤੇ ਲੋਕ ਰੰਗ ‘ਭਾਬੋ ਨੀ ਇੱਕ ਜੋਗੀ ਆ ਗਿਆ’ ਨੂੰ ਸਰੋਤਿਆਂ ਨੇ ਖੂਬ ਮਾਣਿਆਂ।
ਕੈਬਨਿਟ ਮੰਤਰੀ ਗਰੈਗ ਰੋਬਰਟਸਨ ਦੇ ਸਲਾਹਕਾਰ ਸੁਖਵਿੰਦਰਪਾਲ ਸਿੰਘ ਨੇ ਮੰਤਰੀ ਵੱਲੋਂ ਫਾਊਡੇਸ਼ਨ ਦੇ ਪ੍ਰਧਾਨ ਸਾਹਿਬ ਥਿੰਦ ਨੂੰ ਸਨਮਾਨ ਪੱਤਰ ਭੇਟ ਕੀਤਾ। ਮੇਲੇ ਵਿਚ ਪੁੱਜੀਆਂ ਹੋਰਨਾਂ ਸ਼ਖ਼ਸੀਅਤਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਅਜਮੇਰ ਸਿੰਘ ਢਿੱਲੋਂ ਭਾਗਪੁਰ, ਡਾ. ਜਸਵੀਰ ਸਿੰਘ ਰੋਮਾਣਾ, ਡਾ. ਰਾਮਿੰਦਰ ਸਿੰਘ ਕੰਗ, ਸਾਬਕਾ ਮੰਤਰੀ ਜਿੰਨੀ ਸਿਮਸ, ਕੁਲਵੰਤ ਸਿੰਘ ਢੇਸੀ, ਜਸਵਿੰਦਰ ਦਿਲਾਵਰੀ, ਡਾ. ਕੁਲਦੀਪ ਸਿੰਘ ਚਾਹਲ, ਨਵਲਪ੍ਰੀਤ ਰੰਗੀ, ਰਣਜੀਤ ਸਿੰਘ ਸੰਧੂ, ਜਗੀਰ ਸਿੰਘ ਵਿਰਕ, ਡਾ. ਗੋਪਾਲ ਸਿੰਘ ਬੁੱਟਰ, ਨਿਰੰਜਣ ਸਿੰਘ ਲੇਹਲ, ਮਹੇਸ਼ਇੰਦਰ ਸਿੰਘ ਮਾਂਗਟ, ਨਵਰੂਪ ਸਿੰਘ, ਰਿੱਕੀ ਬਾਜਵਾ ਸ਼ਾਮਿਲ ਸਨ।
ਪ੍ਰਬੰਧਕਾਂ ਵੱਲੋਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਮੇਲੇ ਵਿਚ ਪਹੁੰਚੇ ਸਭਨਾਂ ਲੋਕਾਂ ਦਾ ਧੰਨਵਾਦ ਕੀਤਾ ਗਿਆ। ਉੱਘੇ ਰੇਡੀਓ ਹੋਸਟ ਗੁਰਬਾਜ਼ ਸਿੰਘ ਬਰਾੜ ਨੇ ਮੰਚ ਸੰਚਾਲਨ ਬਾਖੂਬੀ ਅਦਾ ਕੀਤਾ।
ਮੇਲੇ ਦੌਰਾਨ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਹਰਦਮ ਮਾਨ ਦੀ ਅਗਵਾਈ ਵਿਚ ਪੁਸਤਕਾਂ ਪ੍ਰਦਰਸ਼ਨੀ ਲਾਈ ਗਈ ਜਿਸ ਨੂੰ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਪੁਸਤਕ ਪ੍ਰਦਰਸ਼ਨੀ ਸਟਾਲ ‘ਤੇ ਨਾਮਵਰ ਗ਼ਜ਼ਲਗੋ ਜਸਵਿੰਦਰ, ਮੋਹਨ ਗਿੱਲ, ਡਾ. ਪੂਰਨ ਸਿੰਘ, ਪ੍ਰੋ. ਕੁਲਵੰਤ ਸਿੰਘ, ਪ੍ਰਿੰ. ਪੂਨੀਆਂ, ਤਰਲੋਚਨ ਝਾਂਡੇ, ਅੰਗਰੇਜ਼ ਬਰਾੜ, ਤਰਲੋਚਨ ਤਰਨਤਾਰਨ, ਨਵਰੂਪ ਸਿੰਘ, ਸੁਖਵਿੰਦਰ ਸਿੰਘ ਚੋਹਲਾ (ਐਡੀਟਰ ਦੇਸ਼ ਪ੍ਰਦੇਸ ਟਾਈਮਜ਼), ਪ੍ਰੀਤਮ ਭਰੋਵਾਲ, ਅੰਤਰ ਪੰਮਾ ਤੇ ਹੋਰ ਕਈ ਲੇਖਕਾਂ, ਪੱਤਰਕਾਰਾਂ ਨੇ ਹਾਜ਼ਰੀ ਭਰੀ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ