ਸਰੀ, 3 ਜੁਲਾਈ (ਹਰਦਮ ਮਾਨ)-ਬਰੁੱਕਸਾਈਡ ਗੁਰਦੁਆਰਾ ਸਾਹਿਬ ਸਰੀ ਦੀ ਸੰਗਤ, ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਅਤੇ ਬੱਚਿਆਂ ਨੇ ਰਲ ਮਿਲ ਕੇ ਕੈਨੇਡਾ ਦਾ 158ਵਾਂ ਜਨਮ ਦਿਨ ਬੜੇ ਉਤਸ਼ਾਹ ਨਾਲ ਮਨਾਇਆ। ‘ਦੇਹ ਸਿਵਾ ਬਰੁ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ’ ਅਤੇ ਕੈਨੇਡਾ ਦੇ ਕੌਮੀ ਗੀਤ ‘ਓ ਕੈਨੇਡਾ’ ਦਾ ਸੰਗਤੀ ਰੂਪ ਵਿਚ ਗੁਣਗਾਣ ਕੀਤਾ ਗਿਆ। ਗਿਆਨੀ ਸਤਿਵਿੰਦਰਪਾਲ ਸਿੰਘ ਨੇ ਕੈਨੇਡਾ ਦੀ ਖੁਸ਼ਹਾਲੀ ਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ।
ਹਾਜਰ ਸੰਗਤ ਨੇ ਕੇਕ ਕੱਟ ਕੇ ਲੋੜ ਅਨੁਸਾਰ ਭੋਜਨ ਛਕ ਕੇ ਖੁਸ਼ੀਆਂ ਨੂੰ ਚਾਰ ਚੰਨ ਲਾਏ ਤੇ ਕੈਨੇਡਾ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ। ਇਹ ਕਾਮਨਾ ਕੀਤੀ ਗਈ ਕਿ ਜਿਨ੍ਹਾਂ ਉਮੀਦਾਂ ਨਾਲ ਉਹਨਾਂ ਨੈ ਕੈਨੇਡਾ ਨੂੰ ਆਪਣਾ ਦੇਸ ਅਪਣਾਇਆ ਹੈ ਪ੍ਰਮਾਤਮਾ ਉਨ੍ਹਾਂ ਤੇ ਕੋਈ ਆਂਚ ਨਾ ਆਉੇਣ ਦੇਵੇ ਤੇ ਆਪਣੀ ਮਿਹਰ ਨਾਲ ਪੂਰੀਆਂ ਕਰੇ। ਹਰ ਇਕ ਕੈਨੇਡੀਅਨ ਇਕ ਦੂਜੇ ਦੀ ਫਰਾਖ਼ਦਿਲੀ ਦੀ ਚਾਦਰ ਹੇਠਾਂ ਮੌਲਿਕ ਆਜ਼ਾਦੀ ਅਤੇ ਆਪਣੀ ਵਿਰਾਸਤ ਦਾ ਨਿੱਘ ਮਾਣਦੇ ਹੋਏ ਆਪਣੀਆਂ ਹਰ ਆਸਾਂ ਪੂਰੀਆਂ ਕਰ ਸਕਣ। ਕੈਨੇਡਾ ਦੇ ਇਸ ਜਨਮ ਦਿਨ ‘ਤੇ ਕਾਮਨਾ ਹੈ ਕਿ ਕੈਨੇਡਾ ਦੇ ਸਾਰੇ ਸੂਬਿਆਂ ਵਿਚ ਆਪਸੀ ਪ੍ਰਸਪਰ ਵਪਾਰ ਦੇ ਰਾਹ ਖੁੱਲ੍ਹਣ ਅਤੇ ਅੰਤਰਾਸ਼ਟਰੀ ਪੱਧਰ ‘ਤੇ ਟੈਰਿਫ ਆਦਿ ਦੇ ਕਾਲੇ ਬੱਦਲ ਜੋ ਕੈਨੇਡਾ ਅਮਰੀਕਾ ਉਪਰ ਛਾਏ ਹੋਏ ਹਨ ਜਲਦੀ ਹੀ ਸਮਾਪਤ ਹੋ ਜਾਣ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ