ਸਿਖਿਆਰਥੀਆਂ ਦੇ ਹੁਨਰ ਨੂੰ ਨਿਖਾਰਣ ਲਈ ਕਰਵਾਏ ਸਕਿੱਲ ਮੁਕਾਬਲੇ

ਜ਼ਿਲ੍ਹਾ ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੀਆਂ 12 ਆਈ.ਟੀ.ਆਈਜ਼ ਦੇ ਸਿਖਿਆਰਥੀਆਂ ਨੇ ਲਿਆ ਭਾਗ


ਜਲੰਧਰ, 10 ਜੂਨ (The Hind Canadian Times) :  ਸਿਖਿਆਰਥੀਆਂ ਦੇ ਹੁਨਰ ਨੂੰ ਨਿਖਾਰਣ ਲਈ ਸਥਾਨਕ ਸਰਕਾਰੀ ਆਈ.ਟੀ.ਆਈ. ਮੇਹਰਚੰਦ ਵਿਖੇ ਹੁਨਰ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਜ਼ਿਲ੍ਹਾ ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੀਆਂ 12 ਆਈ.ਟੀ.ਆਈਜ਼ ਦੇ 14 ਟਰੇਡਾਂ ਦੇ ਸਿਖਿਆਰਥੀਆਂ ਨੇ ਭਾਗ ਲਿਆ ਗਿਆ।

ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਬਿਊਰੋ ਦੇ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ.ਟੀ.ਆਈ. ਮੇਹਰਚੰਦ ਨੇ ਟਰਨਰ, ਆਰ.ਏ.ਸੀ., ਇਲੈਕਟ੍ਰੀਸ਼ਨ, ਟਰੈਕਟਰ ਮਕੈਨਿਕ, ਆਈ.ਟੀ.ਆਈ. ਸੂੰਢ ਨੇ ਇਲੈਕਟ੍ਰਾਨਿਕਸ ਮਕੈਨਿਕ, ਆਈ.ਟੀ.ਆਈ. ਆਦਮਪੁਰ ਨੇ ਮਸ਼ੀਨਿਸਟ, ਆਈ.ਟੀ.ਆਈ. ਨਵਾਂ ਸ਼ਹਿਰ ਨੇ ਵੈਲਡਰ ਅਤੇ ਆਈ.ਟੀ.ਆਈ.(ਇਸਤਰੀ) ਜਲੰਧਰ ਨੇ ਲੜਕੀਆਂ ਦੇ ਫੈਸ਼ਨ ਡਿਜ਼ਾਈਨਿੰਗ ਟਰੇਡ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

ਡਿਪਟੀ ਡਾਇਰੈਕਟਰ ਨੀਲਮ ਮਹੇ, ਸਹਾਇਕ ਡਾਇਰੈਕਟਰ ਸ਼ਕਤੀ ਸਿੰਘ, ਪ੍ਰਿੰਸੀਪਲ ਆਈ.ਟੀ.ਆਈ. ਮੇਹਰਚੰਦ ਜਸਮਿੰਦਰ ਸਿੰਘ, ਪ੍ਰਿੰਸੀਪਲ ਰੁਪਿੰਦਰ ਕੌਰ ਅਤੇ ਮੈਸ. ਸੰਤ ਵਾਲਵਜ਼ ਦੇ ਡਾਇਰੈਕਟਰ ਅਰਵਿੰਦ ਧੂਮਲ ਵੱਲੋਂ ਜੇਤੂ ਸਿਖਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੀਆਂ ਹਦਾਇਤਾਂ ’ਤੇ ਆਈ.ਟੀ.ਆਈਜ਼ ਦੇ ਸਿਖਿਆਰਥੀਆਂ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਹੁਨਰ ਸਿਖ਼ਲਾਈ ਕੋਰਸਾਂ ਨੂੰ ਮੁਕੰਮਲ ਕਰਨ ਲਈ ਪ੍ਰੇਰਿਤ ਕੀਤਾ ਗਿਆ।

Previous Post Next Post

نموذج الاتصال