ਸ. ਢਿੱਲੋਂ ਨੇ ਕਿਹਾ ਕਿ ‘ਮੈਂ ਇੱਕ ਸਾਧਾਰਣ ਵਿਅਕਤੀ ਹਾਂ, ਮੈਨੂੰ ਨਾ ਤਾਂ ਕੋਈ ਰਾਜਨੀਤਕ ਤਜਰਬਾ ਹਾਸਿਲ ਸੀ ਅਤੇ ਨਾ ਹੀ ਮੇਰਾ ਕੋਈ ਰਾਜਨੀਤਕ ਪਿਛੋਕੜ ਹੈ। ਮੇਰੀ ਕਹਾਣੀ ਤਾਂ ਉਰਦੂ ਦੇ ਉਸ ਸ਼ਿਅਰ ਵਾਂਗ ਹੈ ਕਿ, ‘ਮੈਂ ਅਕੇਲਾ ਹੀ ਚਲਾ ਥਾ ਜਾਨਿਬ-ਏ-ਮੰਜ਼ਿਲ ਮਗਰ, ਲੋਗ ਸਾਥ ਆਤੇ ਗਏ ਔਰ ਕਾਰਵਾਂ ਬਨਤਾ ਗਿਆ।’
ਸਰੀ ਸੈਂਟਰ ਹਲਕੇ ਦੇ ਵੋਟਰਾਂ ਨੇ ਮੈਨੂੰ ਜੋ ਪਿਆਰ ਅਤੇ ਸਹਿਯੋਗ ਦਿੱਤਾ ਹੈ, ਉਹ ਸ਼ਾਇਦ ਹੀ ਪਹਿਲਾਂ ਕਦੇ ਕਿਸੇ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਦੇ ਹਿੱਸੇ ਆਇਆ ਹੋਵੇ। ਇਸ ਪਿਆਰ, ਸਹਿਯੋਗ ਲਈ ਉਹ ਸਰੀ ਸੈਂਟਰ ਹਲਕੇ ਦੇ ਵੋਟਰਾਂ ਦੇ ਸਦਾ ਰਿਣੀ ਰਹਿਣਗੇ। ਆਪਣੇ ਨਿਮਰ ਸੁਭਾਅ ਲਈ ਜਾਣੇ ਜਾਂਦੇ ਰਾਜਵੀਰ ਢਿੱਲੋਂ ਨੇ ਕਿਹਾ ਕਿ ‘ਸ਼ਾਇਦ ਗੁਰੂ ਮਹਾਰਾਜ ਮੇਰੇ ‘ਤੇ ਕੋਈ ਵੱਡੀ ਜ਼ਿੰਮੇਵਾਰੀ ਪਾਉਣ ਤੋਂ ਪਹਿਲਾਂ ਮੈਨੂੰ ਉਸ ਜ਼ਿੰਮੇਵਾਰੀ ਨੂੰ ਠੀਕ ਢੰਗ ਨਾਲ ਨਿਭਾਉਣ ਦੇ ਸਮਰੱਥ ਹੋਣ ਲਈ ਤਿਆਰੀ ਦਾ ਮੌਕਾ ਦੇ ਰਹੇ ਹਨ। ਮੈਂ ਗੁਰੂ ਮਹਾਰਾਜ ਦੇ ਭਾਣੇ ਵਿੱਚ ਬਹੁਤ ਖੁਸ਼ ਹਾਂ ਅਤੇ ਹਲਕੇ ਦੇ ਵੋਟਰਾਂ ਅਤੇ ਆਪਣੇ ਸਹਿਯੋਗੀਆਂ ਸਮੇਤ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਅਤੇ ਸਦਾ ਚੜ੍ਹਦੀ ਕਲਾ ਬਣਾਈ ਰੱਖਣ ਦੀ ਅਰਦਾਸ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਏ ਹਾਂ’।
ਇਸ ਮੌਕੇ ਉਹਨਾਂ ਨਾਲ ਸਰੀ ਨਿਊਟਨ ਤੋਂ ਉਮੀਦਵਾਰ ਰਹੇ ਹਰਜੀਤ ਸਿੰਘ ਗਿੱਲ, ਐਮ.ਐਲ.ਏ. ਮਨਦੀਪ ਸਿੰਘ ਧਾਲੀਵਾਲ, ਜਗਜੀਤਪਾਲ ਸਿੰਘ ਸੰਧੂ, ਰਿੱਕੀ ਬਾਜਵਾ, ਜਸਦੀਪ ਸਿੱਧੂ, ਬਲਬੀਰ ਸਿੰਘ ਢੋਟ, ਕਬੱਡੀ ਪ੍ਰਮੋਟਰ ਬਲਬੀਰ ਬੈੰਸ, ਗੁਰਪਤਾਪ ਸਿੰਘ ਵਿਰਕ, ਬਲਵਿੰਦਰ ਸਿੰਘ ਧਾਲੀਵਾਲ, ਜਗਦੀਪ ਸੰਧੂ, ਇਕਬਾਲ ਸੰਧੂ ਆਦਿ ਹਾਜਰ ਸਨ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ