ਕਰਤਾਰਪੁਰ ਲਾਂਘੇ 'ਤੇ 1947 ਦੀ ਭਾਰਤ-ਪਾਕਿ ਵੰਡ ਕਾਰਨ ਵੱਖ ਹੋਏ ਦੋ ਭਰਾ 78 ਸਾਲਾਂ ਬਾਅਦ ਮਿਲੇ।


07 March 2025 (The Hind Canadian Times) : ਪਾਕਿਸਤਾਨ ਦੇ ਸ਼ੇਖੂਪੁਰਾ ਦਾ ਇੱਕ ਨਿਵਾਸੀ ਲੁਧਿਆਣਾ, ਭਾਰਤ ਵਿਖੇ ਰਹਿੰਦੇ ਆਪਣੇ ਛੋਟੇ ਭਰਾ ਨੂੰ  ਦੁਬਾਰਾ ਮਿਲਿਆ। ਦੋਹਾਂ ਦੀ ਇਹ ਮੁਲਾਕਾਤ ਪਵਿੱਤਰ ਕਰਤਾਰਪੁਰ ਸਾਹਿਬ ਵਿਖੇ ਹੋਈ ਜਿਸਦਾ ਦੋਵਾਂ  ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ , ਇਹ ਮੁਲਾਕਾਤ ਸੋਸ਼ਲ ਮੀਡਿਆ ਰਾਹੀਂ ਸੰਭਵ ਹੋਈ। ਕਰਤਾਰਪੁਰ ਸਾਹਿਬ ਦਾ ਵੀਜ਼ਾ-ਮੁਕਤ ਲਾਂਘਾ, ਜੋ ਸਿੱਖ ਸ਼ਰਧਾਲੂਆਂ ਅਤੇ ਪਰਿਵਾਰਾਂ ਨੂੰ ਦੁਬਾਰਾ ਮਿਲਾਉਣ ਦੀ ਆਗਿਆ ਦਿੰਦਾ ਹੈ, ਦਿਲੋਂ ਗਲੇ ਮਿਲਣ, ਹੰਝੂਆਂ ਅਤੇ ਖੁਸ਼ੀ ਭਰੀਆਂ ਗੱਲਾਂਬਾਤਾਂ ਦਾ ਸਥਾਨ ਬਣ ਗਿਆ ਹੈ । ਉਹਨਾਂ ਦੀ ਇਸ ਮੁਲਾਕਾਰ ਦੌਰਾਨ ਦੋਵਾਂ ਪਾਸਿਆਂ ਦੇ ਪਰਿਵਾਰ ਮੌਜੂਦ ਸਨ, ਜਿਸ ਨਾਲ ਪੁਨਰ-ਮਿਲਨ ਹੋਰ ਵੀ ਭਾਵੁਕ ਹੋ ਗਿਆ।

Report by : Ali Imran Chattha, Special Reporter, Lahore  (International Desk)



Previous Post Next Post

نموذج الاتصال