ਡਾ. ਸੁਖਪਾਲ ਸੰਘੇੜਾ ਨਾਲ ਗੱਲਬਾਤ - ਰਵਿੰਦਰ ਸਿੰਘ ਸੋਢੀ ( ਭਾਗ-4 )

ਪਿਛਲੇ ਅੰਕ ਦੀ ਬਾਕੀ ) 

? ਇਸ ਬੜਾ ਦਿਲਚਸਪ ਹੈ ਜਿੱਦਾਂ ਤੁਸੀਂ ਕੋਈ ਵਿਗਿਆਨਿਕ ਵਿਧੀ ਜਾਂ ਤਰੀਕਾ ਸਾਹਿਤ ਦੇ ਮੁੱਦੇ ਜਾਂ ਮਸਲੇ ‘ਤੇ ਲਾਗੂ ਕਰੀ ਜਾ ਰਹੇ ਓਂ। ਸਾਹਿਤ ਆਰਟ ਦਾ ਵਿਸ਼ਾ ਹੈ, ਵਿਗਿਆਨ ਦਾ ਨਹੀਂ। ਕੋਈ ਪੁੱਛ ਸਕਦਾ ਏਂ ਕਿ ਫਿਰ ਤੁਸੀਂ ਵਿਗਿਆਨਿਕ ਵਿਧੀ ਜਾਂ ਕੋਈ ਵੀ ਵਿਗਿਆਨਕ ਤਰੀਕਾ ਸਾਹਿਤਕ ਮੁੱਦਿਆਂ ਜਾਂ ਮਸਲਿਆਂ ‘ਤੇ ਕਿਵੇਂ ਲਾਗੂ ਕਰ ਸਕਦੇ ਓਂ?

Image

ਡਾ. ਸੁਖਪਾਲ ਸੰਘੇੜਾ ਆਪਣੇ ਪਰਵਾਰ, ਪਤਨੀ ਰਨੇਅ ਸੰਘੇੜਾ ਤੇ ਪੁੱਤਰ ਆਦਮ ਸੰਘੇੜਾ, ਸੰਗ ਯੋਰਪੀਅਨ ਰੇਨਾਸਾਂਸ ਲਹਿਰ ਦੀ ਜਨਮ ਭੂਮੀ ਸ਼ਹਿਰ ਫਲੋਰੈਂਸ, ਇਟਲੀ ਵਿਖੇ।

 —— ਬੜਾ ਵਧੀਆ ਸੁਆਲ ਆ! ਕੁਦਰਤ ਵੱਖ ਵੱਖ ਵਿਸ਼ਿਆਂ ਵਿਚਕਾਰ ਹੱਦਾਂ ਨਹੀਂ ਜਾਣਦੀ। ਵਿਗਿਆਨਿਕ ਵਿਧੀ ਕੁਦਰਤ ਦੇ ਨਿਯਮ, ਜਿਨ੍ਹਾਂ ਅਨੁਸਾਰ ਕੁਦਰਤ ਚੱਲਦੀ ਆ, ਖੋਜਣ ਲਈ ਵਰਤੀ ਜਾਂਦੀ ਆ। ਇਸ ਲਈ, ਵਿਗਿਆਨ ਦੇ ਵਿਸ਼ਿਆ ਵਿੱਚ ਵਿਗਿਆਨਿਕ ਵਿਧੀ ਦੀ ਵਰਤੋਂ ਲਾਜ਼ਮੀ ਆ। ਕਿਓਂਕਿ ਸਾਰੀਆ ਚੀਜ਼ਾਂ ਤੇ ਵਰਤਾਰੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕੁਦਰਤ ਨਾਲ ਜੁੜੇ ਹੋਏ ਨੇ, ਆਰਟ ਦੇ ਵਿਸ਼ਿਆਂ ਵਿੱਚ ਵੀ, ਭਾਵੇਂ ਲਾਜ਼ਮੀ ਨਹੀਂ, ਵਿਗਿਆਨਕ ਵਿਧੀ ਵਰਤੀ ਜਾ ਸਕਦੀ ਆ, ਤੇ ਇਸ ਵਰਤੋਂ ਨਾਲ ਨਤੀਜੇ ਵੀ ਜ਼ਿਆਦਾ ਵਧੀਆ ਨਿਕਲਣਗੇ, ਹਕੀਕਤ ਨਾਲ ਜੁੜੇ ਹੋਏ। ਇਸੇ ਕਰਕੇ, ਮਾਡਰਨ ਯੁੱਗ ‘ਚੇ, ਅਸਲ ਵਿੱਚ, ਪੋਲੀਟੀਕਲ ਸਾਇੰਸ, ਸ਼ੋਸ਼ਲ ਸਇੰਸਿਜ਼, ਅਰਥ ਸ਼ਾਸਤਰ, ਤੇ ਬਿਜ਼ਨਸ ਆਦਿ ਵਿਸ਼ਿਆਂ ਵਿੱਚ ਵੀ ਵਿਗਿਆਨਕ ਵਿਧੀ ਤੇ ਤਰੀਕੇ ਆਮ ਵਰਤੇ ਜਾਂਦੇ ਆ; ਸਾਹਿਤ ਵੀ ਵਰਤ ਸਕਦੇ ਆਂ। ਵਿਗਿਆਨਕ ਸੋਚ, ਵਿਗਿਆਨਕ ਵਿਧੀ ਤੇ ਢੰਗ ਤਰੀਕੇ ਸਿਰਫ਼ ਵਿਗਿਆਨ ਦੇ ਵਿਸ਼ਿਆ ਨਾਲ ਹੀ ਨਹੀਂ ਬੱਝੇ ਹੋਏ, ਇਨ੍ਹਾਂ ਨੂੰ ਆਮ ਰੋਜ਼ਾਨਾ ਸਾਮਾਜਿਕ ਜਿੰਦਗੀ ਵਿੱਚ ਵੀ ਵਰਤਿਆਂ ਜਾ ਸਕਦਾ ਤੇ ਵਰਤਣੇ ਚਾਹੀਦੇ ਆ। ਜੇ ਇਹ ਵਰਤੋਂ ਪੰਜਾਬੀ ਸਮਾਜ ਵਿੱਚ ਹੋਣੀ ਸ਼ੁਰੂ ਹੋ ਜਾਏ, ਤਾਂ ਹੋਰ ਲਾਭਾਂ ਤੋੰ ਇਲਾਵਾ ਪਖੰਡੀ ਬਾਬਿਆ/ਪੀਰਾਂ ਦੇ ਡੇਰੇ ਆਪਣੇ ਆਪ ਹੀ ਮਿੱਟੀ ਵਿੱਚ ਮਿਲ ਜਾਣੇ ਆ, ਤੇ ਪਾਖੰਡੀ ਨੇਤਾਵਾਂ ਵੀ ਪੱਤੇ ਵੀ ਕੱਟੇ ਜਾਣੇ ਆ। ਪੱਛਮ ਵਿੱਚ ਇਹ ਸਦੀਆਂ ਪਹਿਲਾਂ ਵਾਪਰ ਗਿਆ ਸੀ ਰੇਨਾਸਾਂਸ ਤੇ ਇੰਨਲਾਈਟਨਮੈਂਟ ਲਹਿਰਾਂ ਜ਼ਰੀਏ ਦੇ ਸਦਕੇ।? ਗੱਲ ਵਿਗਿਆਨਕ ਵਿਧੀ ਤੇ ਵਿਗਿਆਨਕ ਸੋਚ ਦੀ ਚੱਲੀ ਆ, ਤਾਂ ਇੱਕ ਸੁਆਲ ਤੁਹਾਡੇ ਅਕਾਦਮਿਕ ਕੰਮ ਬਾਰੇ ਪੁੱਛ ਲਵਾਂ; ਤੁਸੀਂ ਅਮਰੀਕਾ ਤੇ ਯੋਰਪ ਦੇ ਮਿਆਰੀ ਖੋਜ ਰਸਾਲਿਆਂ ਵਿਚ ਛਪੇ ਭੌਤਿਕ ਵਿਗਿਆਨ ਦੇ ਇਕ ਸੌ ਪੰਜਾਹ ਤੋਂ ਵੱਧ ਖੋਜ ਪੱਤਰਾਂ ਦੇ ਲੇਖਕ ਤੇ ਸਹਿ ਲੇਖਕ ਹੋ। ਸੌਖੇ ਸ਼ਬਦਾਂ ਵਿਚ ਦੱਸੋਗੇ ਕਿ ਤੁਹਾਡੀ ਖੋਜ ਕਿਸ ਵਿਸ਼ੇ ਉੱਪਰ ਆ?

——ਭੌਤਿਕ ਵਿਗਿਆਨ ਵਿਚ ਮੇਰੀ ਖੋਜ ਮੂਲ ਰੂਪ ਵਿੱਚ ਪਦਾਰਥ ਦੇ ਮੁੱਢਲੇ ਜ਼ਰਿਆਂ, ਜਾਂ ਕਣਾਂ, ਅਤੇ ਉਨ੍ਹਾਂ ਨਾਲ ਸਬੰਧਿਤ ਕੁਦਰਤੀ ਸ਼ਕਤੀ ਦੀ ਪੜਤਾਲ ਕਰਨ ਉੱਪਰ ਰਹੀ ਆ। ਮੁੱਢਲਾ ਸੁਆਲ ਇਹ ਆ ਪਈ ਇਹ ਪਦਾਰਥਕ, ਯਾਨਿ ਭੌਤਿਕ, ਸੰਸਾਰ ਕਿਨ੍ਹਾਂ ਮੁੱਢਲੇ ਜ਼ਰਿਆਂ/ਕਣਾਂ ਦਾ ਬਣਿਆਂ ਹੋਇਆ ਤੇ ਉਨ੍ਹਾਂ ਦੇ ਸੁਭਾਅ ਕੀ ਆ। ਇਸੇ ਸੁਆਲ ਦਾ ਦੂਜਾ ਪਾਸਾ ਇਹ ਆ ਕਿ ਇਹ ਬਹ੍ਰਿਮੰਡ ਕਿਵੇਂ ਹੋਂਦ ਵਿਚ ਆਇਆ। ਇਸ ਮੁੱਢਲੇ ਸੁਆਲ ਨਾਲ ਆਦਮੀ ਦੇ ਘੋਲ ਵਿੱਚੋਂ ਹੀ ਧਰਮ ਤੇ ਫਲਸਫੇ ਪੈਦਾ ਹੋਏ। ਜੋ ਵੀ ਵਿਗਿਆਨਕ ਗਿਆਨ ਸਾਡੇ ਪਾਸ ਅੱਜ ਹੈ, ਉਸ ਵਿੱਚੋ ਬਾਹਲਾ ਸਿੱਧੇ ਜਾਂ ਅਸਿੱਧੇ ਤੌਰ ‘ਤੇ ਇਸੇ ਸੁਆਲ ਨਾਲ ਵਿਗਿਆਨੀਆਂ ਦੇ ਕੀਤੇ ਘੋਲ ਦਾ ਨਤੀਜਾ ਆ। ਵਿਗਿਆਨ ਦੇ ਇਕ ਸਿਧਾਂਤ ਮੁਤਾਬਕ ਬ੍ਰਹਿਮੰਡ ਦਾ ਆਰੰਭ ਊਰਜਾ ਨਾਲ ਭਰੇ ਹੋਏ ਇਕ ਅਤਿ ਛੋਟੇ ਬਿੰਦੂ ਦੇ ਮਹਾਂ ਧਮਾਕੇ (ਬਿਗ ਬੈਂਗ) ਨਾਲ ਫ਼ਟਣ ਤੋਂ ਹੋਇਆ। ਮੈਂ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਨੇੜੇ ਸਥਿਤ ਸਰਨ, ਯਾਣਿ CERN (European Organization for Nuclear Research), ਪ੍ਰਯੋਗਸ਼ਾਲਾ ਵਿਖ਼ੇ ਵਿਗਿਆਨੀਆਂ ਦੀ ਇਕ ਟੋਲੀ ਨਾਲ ਮਿਲ ਕੇ ਦੁਨੀਆਂ ਦੀ ਸਭ ਤੋਂ ਵੱਡੀ ਵਿਗਿਆਨਕ ਮਸ਼ੀਨ ਲੈੱਪ (ਲਾਰਜ ਇਲੈਕਟਰੌਨ ਪੌਜ਼ੀਟਰੌਨ ਕੋਲਾਈਡਰ) ਵਿਚ ਉਸ ਮਹਾਂ ਧਮਾਕੇ ਨੂੰ ਛੋਟੀ ਪੱਧਰ ਉੱਪਰ ਮੁੜ-ਪੈਦਾ ਕਰਕੇ ਇਸ ਸਿਧਾਂਤ ਦੇ ਕੁਝ ਪੱਖਾਂ ਦੀ ਪੁਸ਼ਟੀ ਕੀਤੀ। ਇਸ ਸਿਧਾਂਤ ਮੁਤਾਬਕ ਧਮਾਕੇ ਤੋਂ ਤੁਰੰਤ ਬਾਅਦ ਕੁਝ ਮੁੱਢਲੇ ਜ਼ੱਰੇ, ਯਾਣਿ ਪਾਰਟੀਕਲਜ਼, ਹੀ ਮੌਜੂਦ ਸਨ ਜਿਨ੍ਹਾਂ ਨੂੰ ਕੁਆਰਕ ਕਿਹਾ ਜਾਂਦਾ। ਕੁਆਰਕ ਦੇ ਸੁਭਾਅ ਨੂੰ ਤੈਅ ਕਰਨ ਵਾਲੀ ਕੁਦਰਤੀ ਸ਼ਕਤੀ ਦਾ ਨਾਮ ਹੈ: ਮਜ਼ਬੂਤ ਨਿਊਕਲੀਅਰ ਸ਼ਕਤੀ। ਜਨੇਵਾ ਨੇੜੇ ਸਰਨ ਅਤੇ ਬਾਅਦ ਵਿਚ ਅਮਰੀਕਾ ਦੇ ਸੂਬੇ ਨਿਊਯੌਰਕ ਦੀ ਕੌਰਨੈੱਲ ਯੁਨੀਵਰਸਟੀ ਦੀ ਪ੍ਰਯੋਗਸ਼ਾਲਾ ਵਿਚ ਕੰਮ ਕਰਦੇ ਹੋਏ ਮੈਂ ਇਸ ਨਿਊਕਲੀਅਰ ਸ਼ਕਤੀ ਦੀ ਮਜ਼ਬੂਤੀ ਦੀ ਮਿਣਤੀ ਸਭ ਤੋਂ ਵੱਧ ਸ਼ੁੱਧਤਾ ਨਾਲ ਕੀਤੀ। ਇਸ ਪਰੋਸੈਸ ਦੇ ਦੌਰਾਨ ਹੀ ਮੈਂ ਇਨ੍ਹਾਂ ਮੁੱਢਲੇ ਜ਼ਰਿਆਂ ਸੁਭਾਵਾਂ ਨੂੰ ਤੈਅ ਕਰਦੀ ਕੁਆਂਟਮ ਥਿਓਰੀ ਦੀ ਇਕਸਾਰਤਾ ਤੇ ਹੋਰ ਪੱਖਾਂ ਨੂੰ ਵੀ ਟੈਸਟ ਕੀਤਾ; ਇੰਝ ਮੇਰੇ ਸਮੁੱਚੇ ਖ਼ੋਜ ਕੰਮ ਨੇ ਬ੍ਰਹਿਮੰਡ ਦੇ ‘ਸਟੈਂਡਰਡ ਮਾਡਲ’ ਦੇ ਵਿਕਾਸ ਤੇ ਸਮਝ ਵਿੱਚ ਹਿੱਸਾ ਪਾਇਆ।
ਭੌਤਿਕ ਵਿਗਿਆਨ ਪ੍ਰਯੋਗਸ਼ਾਲਾ ਤੋਂ ਸੂਚਨਾ ਇੰਨਕਲਾਬ ਤੱਕ

? ਚਲੋ, ਹੁਣ ਪੰਜਾਬ ਵੱਲ ਨੂੰ ਮੋੜਾ ਪਾਉਂਦੇ ਆ। ਪੰਜਾਬ/ਭਾਰਤ 'ਚੇ ਰਹਿੰਦੇ ਲੇਖਕ ਅਕਸਰ ਕਹਿੰਦੇ ਚਲੇ ਰਹੇ ਆ ਕਿ ਟੀ.ਵੀ., ਕੰਪਿਊਟਰ, ਤੇ ਇੰਟਰਨੈੱਟ ਪੁਸਤਕ ਸੱਭਿਆਚਾਰ 'ਤੇ ਮਾਰੂ ਅਸਰ ਪਾ ਰਹੇ ਆ। ਤੁਹਾਡੇ ਵਿਚਾਰ ਵਿਚ ਇਹ ਗੱਲ ਕਿੰਨੀ ਕੁ ਸਹੀ ਆ?

——ਪੰਜਾਬ ਵਿਚ ਸੋਢੀ ਜੀ, ਭਲਾ ਪੁਸਤਕ ਸੱਭਿਆਚਾਰ ਸੀ ਜਾਂ ਹੈ ਹੀ ਕਿੱਥੇ ਜਾਂ ਕਿੰਨਾ ਜਿਹਦੇ ਉੱਪਰ ਮਾਰੂ ਅਸਰ ਪੈ ਜਾਊ। ਜਿਹਨਾਂ ਸਮਾਜਾਂ ਵਿਚ ਪੁਸਤਕ ਸੱਭਿਆਚਾਰ ਸੀ/ਹੈ ਉੱਥੇ ਉਸ ਉੱਪਰ ਟੀ.ਵੀ., ਕੰਪਿਊਟਰ ਤੇ ਇੰਟਰਨੈੱਟ ਦਾ ਕੋਈ ਮਾਰੂ ਅਸਰ ਨਹੀਂ ਪਿਆ। ਉਦਾਹਰਣ ਵਜੋਂ ਅਮਰੀਕਾ ਵਿਚ ਅਜੇ ਵੀ ਕਿਤਾਬਾਂ ਛਪਣ ਦੇ ਲੱਖਾਂ ਕਰੋੜਾਂ ਡਾਲਰਾਂ ਦੇ ਸੌਦੇ ਹੁੰਦੇ ਆ। ਮਸਲਾ ਕਿਤਾਬ ਜਾਂ ਕੰਪਿਊਟਰ ਦਾ ਨਹੀਂ, ਮਸਲਾ ਲੇਖਕਾਂ ਤੇ ਪਾਠਕਾਂ/ਸਰੋਤਿਆਂ ਦਾ ਹੈ। ਟੀ.ਵੀ. ਦਾ ਮੀਡੀਆ ਵਿੱਚ ਆਪਣਾ ਥਾਂ ਹੈ। ਕਿਤਾਬ ਕਾਗਜ਼ ਜਾਂ ਕੰਪਿਊਟਰ, ਯਾਣਿ ਡਿਜੀਟਲ, ਮਾਧਿਅਮ ਵਿੱਚ ਵਿੱਚ ਹੋ ਸਕਦੀ ਆ। ਆਪਣੀ ਗੱਲ ਲੋਕਾਂ ਤੱਕ ਜੇ ਡਿਜੀਟਲ ਮਾਧਿਅਮ ਦੁਆਰਾ ਵਧੇਰੇ ਅਸਰਦਾਇਕ ਢੰਗ ਨਾਲ ਪਹੁੰਚਾਈ ਸਕਦੀ ਆ ਤਾਂ ਕਾਗਜ਼ ਮਾਧਿਅਮ ਵਰਤਣ ਦੀ ਜ਼ਿਦ ਕਿਉਂ? ਕੋਈ ਸਮਾਂ ਸੀ ਜਦੋਂ ਗੱਲ ਸਿਰਫ ਕਹਿਣ ਸੁਣਨ ਨਾਲ ਹੀ ਫੈਲਦੀ ਸੀ। ਫਿਰ ਕਾਗਜ਼ (ਕਿਤਾਬ, ਮੈਗਜ਼ੀਨ, ਅਖਬਾਰ), ਯਾਨਿ ਪ੍ਰਿਟਿੰਗ ਪਰੈੱਸ, ਦਾ ਸਮਾਂ ਆਇਆ, ਉਹਤੋਂ ਬਾਅਦ ਆਡੀਉ/ਰੇਡੀਓ ਤੇ ਵੀਡੀਉ/ਟੀ.ਵੀ. ਦਾ। ਹੁਣ ਵੈੱਬ/ਇੰਟਰਨੈੱਟ ਸਭ ਕੁਝ ਈ ਬਦਲ ਕੇ ਰੱਖ ਰਹੀ ਆ; ਜਿੱਦਾਂ ਮੇਰੀ ਪਹਿਲੀ ਗੱਲਬਾਤ ਵਿੱਚ ਭਵਿੱਖਬਾਣੀ ਕੀਤੀ ਸੀ। ਸਾਨੂੰ ਪੁਰਾਣੇ ਮਾਧਿਅਮਾਂ ਦੀ ਬਰਕਰਾਰੀ ਬਾਰੇ ਫ਼ਿਕਰਮੰਦ ਹੋਣ ਦੀ ਬਜਾਏ ਨਵੇਂ ਮਾਧਿਅਮਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਇਸ ਤਬਦੀਲੀ ਵਿੱਚੋਂ ਲੰਘਦਿਆਂ ਭਾਵੇਂ ਪੁਰਾਣੇ ਨਵੇਂ ਸੱਭ ਵਰਤੋ, ਜਿੱਦਾਂ ਵੀ ਸੂਤ ਲੱਗਦਾ; ਇੱਥੇ ਉਦੇਸ਼ ਤਾਂ ਆਪਣੀ ਗੱਲ ਲੋਕਾਂ ਤੱਕ ਅਸਰਦਾਇਕ ਢੰਗ ਨਾਲ ਪਹੁੰਚਾਉਣ ਦਾ ਹੈ। ਪਰ ਜਗੀਰੂ ਕਦਰਾਂ ਕੀਮਤਾਂ ਵਿਚ ਗ੍ਰਸਿਆ ਮਨ ਸੁਭਾਵਕ ਹੀ ਤਬਦੀਲੀ ਦਾ ਵਿਰੋਧ ਕਰਦਾ ਤੇ ਪੁਰਾਣੀ ਸਥਾਪਤੀ ਪ੍ਰਤੀ ਹੇਜ ਪਾਲਦਾ। ਸਾਡੇ ਪੰਜਾਬ/ਭਾਰਤ ਵਰਗੇ ਭੂਤਮੁੱਖੀ ਸਮਾਜ ਵਿੱਚ ਤਬਦੀਲੀ ਵਿੱਰੁੱਧ ਜੜ੍ਹਤਾ, ਯਾਣਿ ਇਨਰਸ਼ੀਆ, ਕੁਝ ਜ਼ਿਆਦਾ ਹੀ ਹੁੰਦਾ। ਪੁਸਤਕ ਸੱਭਿਆਚਾਰ ਬਾਰੇ ਫ਼ਿਕਰ ਦੇ ਨਾਂਅ ‘ਤੇ ਨਵੇਂ ਸੰਚਾਰ ਮਾਧਿਅਮ ਤੇ ਸੰਦਾਂ ਨੂੰ ਅਪਣਾਉਣ ਤੋਂ ਪੈਰ ਘਸੀੜਣੇ ਇਸੇ ਜੜ੍ਹਤਾ ਦਾ ਹੀ ਹਿੱਸਾ ਹੈ।

? ਕੁੱਝ ਪੰਜਾਬੀ ਲੇਖਕ ਇੰਟਰਨੈੱਟ/ਵੈੱਬ ਸ਼ੋਸ਼ਲ ਮੀਡੀਆ ਬਾਰੇ ਵੀ ਇਹੋ ਜਿਹੇ ਹੀ ਵਿਚਾਰ ਰੱਖਦੇ ਹਨ; ਉਦਾਹਰਣ ਦੇ ਤੌਰ ‘ਤੇ ਫੇਸਬੁੱਕ ਉੱਪਰ ਲਿਖਣ ਵਾਲਿਆਂ ਨੂੰ ‘ਫੇਸਬੁੱਕੀ ਕਵੀ’ ਜਾਂ ‘ਫੇਸਬੁੱਕੀ ਚਿੰਤਕ’ ਬਗੈਰਾ ਕਹਿ ਕੇ ਨਕਾਰਨਾ। ਇਸ ਬਾਬਤ ਤੁਸੀਂ ਕੀ ਕਹੋਗੇ?

—— ਮੂਲ ਤੌਰ ‘ਤੇ, ਇਹ ਵਤੀਰਾ ਵੀ ਕਾਗਜ਼ ਮਾਧਿਅਮ ਤੋੰ ਡਿਜੀਟਲ ਮਾਧਿਅਮ ਨੂੰ ਤਬਦੀਲੀ ਦੇ ਵਿਰੋਧ ਦਾ ਹੀ ਇੱਕ ਹੋਰ ਰੂਪ ਹੈ। ਸਪਸ਼ਟ ਹੈ ਜਾਂ ਹੋਣਾ ਚੀਹੀਦਾ ਹੈ ਕਿਸੇ ਰਚਨਾ ਖ਼ਾਸ ਦੀ ਮੂਲ ਕੀਮਤ ਉਸ ਦੀ ਸਮੱਗਰੀ ਤੇ ਪੇਸ਼ਕਾਰੀ ਕਲਾ ਦੀ ਗੁਣਵੱਤਾ ਤੋਂ ਹੁੰਦੀ ਆ, ਨਾ ਕਿ ਉਹਦੇ ਪੇਸ਼ਕਾਰੀ ਮਾਧਿਅਮ ਤੋਂ। ਮਾਧਿਅਮ ਤਾਂ ਮੂਲ ਰਚਨਾ ਨੂੰ ਵੰਡਣ ਤੇ ਖਪਤ ਕਰਨ ਦੇ ਵੱਖੋ-ਵੱਖਰੇ ਢੰਗ ਨੇ, ਉਨ੍ਹਾਂ ਦੀ ਆਪਣੀ ਕੀਮਤ ਤੇ ਅਸਰ ਹੁੰਦਾ ਆ।


? ਗੱਲ ਇੰਟਰਨੈੱਟ ਦੀ ਤੁਰੀ ਆ ਤਾਂ ਇਹ ਸੁਆਲ ਵੀ ਪੁੱਛ ਲੈਨਾਂ। ਸਦੀ-ਬਦਲੀ ਦੇ ਏੜ-ਗੇੜ ਭੌਤਿਕ ਵਿਗਿਆਨ ਤੋਂ ਕੰਪਿਊਟਰ ਵਿਗਿਆਨ ਵੱਲ ਨੂੰ ਤਬਦੀਲੀ ਦਾ ਕਾਰਨ?

—— ਕੁਦਰਤ ਵੱਖ ਵੱਖ ਵਿਸ਼ਿਆਂ, ਜਿਵੇਂ ਫਿਜ਼ਿਕਸ, ਕੈਮਿਸਟਰੀ, ਹਿਸਾਬ, ਜੀਵ-ਵਿਗਿਆਨ, ਤੇ ਕੰਪਿਊਟਰ ਸਾਇੰਸ ਬਗ਼ੈਰਾ ਬਗ਼ੈਰਾ ਦੇ ਵਿਚਕਾਰ ਹੱਦਾਂ ਨੂੰ ਨਹੀਂ ਜਾਣਦੀ। ਵਿਸ਼ਿਆਂ ਵਿਚਕਾਰ ਇਹ ਲਕੀਰਾਂ ਬੰਦਿਆਂ ਨੇ ਖਿੱਚੀਆਂ ਨੇ, ਜੋ ਬੰਦੇ ਵਲੋਂ ਕੁਦਰਤ ਬਾਰੇ ਜਾਣਨ ਦੀਆਂ ਤੇ ਜਾਣਨ ਢੰਗਾਂ ਦੀਅਂ ਸੀਮਾਵਾਂ ਤੇ ਕਮਜ਼ੋਰੀਆਂ ਦੀ ਹੀ ਤਜ਼ਰਮਾਨੀ ਕਰਦੀਆ ਨੇ। ਮਿਸਾਲ ਵਜੋਂ, ਹਿਸਾਬ ਬਾਝੋਂ ਫਿਜ਼ਿਕਸ ਵਿੱਚ ਤੁਸੀਂ ਕਦਮ ਨਹੀਂ ਪੁੱਠ ਸਕਦੇ। ਇਸੇ ਤਰ੍ਹਾਂ, ਮੇਰੇ ਖੋਜ ਖ਼ੇਤਰ, ਹਾਈ ਇਨਰਜੀ ਪਾਰਟੀਕਲ ਫਿਜ਼ਿਕਸ, ਵਿੱਚ ਸਾਨੂੰ ਢੇਰ ਸਾਰੀ ਕੰਪਿਊਟਰ ਸਾਇੰਸ ਵਰਤਣੀ ਪੈਂਦੀ ਹੈ। ਫਿਰ ਵੀ, ਤੁਹਾਡਾ ਪ੍ਰਸ਼ਨ ਉਚਿੱਤ ਆ, ਇੱਕ ਖੋਜ ਸਮੱਸਿਆ ਅਕਸਰ ਕਿਸੇ ਇੱਕ ਮੁੱਖ ਵਿਸ਼ੇ ਨਾਲ ਸਬੰਧਿਤ ਹੁੰਦੀ ਹੈ, ਦੂਸਰੇ ਵਿਸ਼ੇ ਹੱਲ ਕੱਢਣ ਵਿੱਚ ਸਹਾਈ ਹੋ ਸਕਦੇ ਨੇ।
1990 ਦੇ ਏੜਗੇੜ, ਯਾਣਿ ਆਂਢ-ਗੁਆਂਢ ਦੇ ਸਾਲਾਂ ਵਿੱਚ, ਜਦੋਂ ਮੈਂ ਜਨੇਵਾ ਵਿਚ ਸਰਨ ਪ੍ਰਯੋਗਸ਼ਾਲਾ ਵਿਖੇ ਭੌਤਿਕ ਵਿਗਿਆਨ ਦੇ ਹਾਈ ਇਨਰਜੀ ਪਾਰਟੀਕਲ ਫਿਜ਼ਿਕਸ ਖੇਤਰ ਵਿੱਚ ਖੋਜ ਦਾ ਕੰਮ ਕਰ ਰਿਹਾ ਸਾਂ ਤਾਂ ਸਾਡੀ ਟੀਮ ਇਕ ਮੁਸ਼ਕਲ ਦਾ ਸਾਹਮਣਾ ਕਰ ਰਹੀ ਸੀ। ਮੁਸ਼ਕਲ ਇਹ ਸੀ ਕਿ ਅਸੀਂ ਵੱਖੋ ਵੱਖਰੀ ਤਰਾਂ ਦੇ ਕੰਪਿਊਟਰਾਂ ਉੱਪਰ ਕੰਮ ਕਰਦੇ ਸਾਂ, ਵੱਖ ਵੱਖ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿੱਚ, ਮੈਂ ਓਟਾਵਾ, ਕੈਨੇਡਾ ਦੀ ਕਾਰਲਟਨ ਯੂਨੀਵਰਸਿਟੀ ਤੋਂ ਸਾਂ। ਸੋ, ਸਾਡਾ ਸਾਰੇ ਟੀਮ ਮੈਂਬਰਾਂ ਦਾ ਆਪੋ ਆਪਣੀ ਯੂਨੀਵਰਸਿਟੀ ਤੇ ਸਰਨ ਪ੍ਰਯੋਗਸ਼ਾਲਾ ਵਿਚਕਾਰ ਵਾਰੀ-ਗੇੜਾ ਲੱਗਦਾ ਰਹਿੰਦਾ ਸੀ। ਸੋ ਸਮੱਸਿਆ ਇਹ ਸੀ ਕਿ ਅਸੀਂ ਵੱਖੋ-ਵੱਖਰੀ ਤਰਾਂ ਦੇ ਕੰਪਿਊਟਰਾਂ ਤੇ ਵੱਖ ਵੱਖ ਸਥਾਨਾਂ ਤੋਂ ਡੇਟਾ, ਵਿਸ਼ਲੇਸ਼ਨ, ਤੇ ਹੋਰ ਸੂਚਨਾ ਇਕ ਦੂਜੇ ਨਾਲ ਲਗਾਤਾਰ ਕਿਵੇਂ ਸਾਂਝੀ ਕਰਦੇ ਰਹੀਏ। ਇਸ ਸਮੱਸਿਆ ਨੂੰ ਹੱਲ ਕਰਨ ਲਈ ਸਾਡੀ ਪ੍ਰਯੋਗਸ਼ਾਲਾ ਦੇ ਇਕ ਕੰਪਿਊਟਰ ਵਿਗਿਆਨੀ ਨੇ ਸਾਡੇ ਲਈ ਇਕ ਕੰਪਿਊਟਰ ਪ੍ਰੋਗਰਾਮ ਸਿਸਟਿਮ ਦੀ ਉਸਾਰੀ ਕੀਤੀ। ਉਹ ਇਹੀ ਪ੍ਰੋਗਰਾਮ ਸਿਸਟਿਮ ਸੀ ਜੋ ਅੱਜਕੱਲ੍ਹ ਵਰਲਡ ਵਾਈਡ ਵੈੱਬ (ਜਾਂ ਆਮ ਲੋਕਾਂ ਵਿੱਚ ਇੰਟਰਨੈੱਟ) ਦੇ ਨਾਮ ਨਾਲ ਜਾਣਿਆਂ ਜਾਂਦਾ ਤੇ ਜਿਹਦੀ ਵਰਤੋਂ ਅੱਜ ਸਾਰੀ ਦੁਨੀਆਂ ਵਿਚ ਹੁੰਦੀ ਆ। ਮਿਸਾਲ ਵਜੋਂ ਸ਼ੋਸ਼ਲ ਮੀਡੀਆ, ਐਮਾਜ਼ੋਨ, ਜਾਂ ਕੋਈ ਵੂੀ ਆਨਲਾਈਨ ਬਿਜ਼ਨਿਸ, ਵਿੱਦਿਆ, ਆਦਿ ਵੈੱਬ ਸਾਈਟਾਂ ‘ਵਰਲਡ ਵਾਈਡ ਵੈੱਬ’, ਜਾਂ ਸੰਖੇਪ ਵਿੱਚ ਵੈੱਬ, ‘ਤੇ ਹੀ ਚੱਲਦੀਆਂ ਨੇ; ਤੇ ਵੈੱਬ ਖ਼ੁਦ, ਇੰਟਰਨੈੱਟ ‘ਤੇ। ਸ਼ੁਰੂ ਸ਼ੁਰੂ ਵਿੱਚ ਵੈੱਬ ਨੂੰ ਯੂਨੀਵਰਸਿਟੀਆਂ ਵਿੱਚ ਵਧਦਾ ਫੁੱਲਦਾ ਦੇਖ ਤੇ ਵਰਤ ਕੇ ਬਾਕੀ ਕਈ ਬੰਦਿਆਂ ਵਾਂਗ ਮੈਂ ਵੀ ਇਹ ਮਹਿਸੂਸ ਕੀਤਾ ਕਿ ਸਾਰੀ ਦੁਨੀਆਂ ਇਕ ਇਨਕਲਾਬ ਦੇ ਕੰਢੇ 'ਤੇ ਖੜ੍ਹੀ ਆ, ਜਿਹਨੂੰ ਅਸੀਂ ਕੰਪਿਊਟਰ ਵਿਗਿਆਨੀ ਨੇ ‘ਸੂਚਨਾ ਇਨਕਲਾਬ’ ਕਿਹਾ ਕਰਦੇ ਸੀ, ਜਿਸ ਜ਼ਿਕਰ ਮੈਂ ਮੇਰੀ ਪਹਿਲੀ ਗੱਲਬਾਤ ਵਿੱਚ ਕੀਤਾ ਸੀ, ਜਦੋਂ ਦੁਨੀਆ ਅਜੇ ਇਸ ਇਨਕਲਾਬ ਦੀ ਲਪੇਟ ਨਹੀ ਸੀ; ਹੁਣ ਆ ਚੁੱਕੀ ਹੈ ਤਾਂ ਸੱਭ ਸਮਝ ਦੇ ਆਂ ਕਿ ਇਸ ਇਨਕਲਾਬ ਦੀ ਗਿਰੀ ਹੈ ਕੰਪਿਊਟਰ, ਭਾਵੇਂ ਵੱਡਾ ਹੋਵੇ ਤੁਹਾਡੇ ਮੇਜ਼ ‘ਤੇ ਪਿਆ, ਤੇ ਜਾਂ ਇਤਨਾ ਛੋਟਾ, ਤੁਹਾਡੇ ਸਮਾਰਟ ਫ਼ੋਨ ਵਿੱਚ ਛੁਪਿਆ ਆ। ਉਦੋਂ ਸ਼ੁਰੂ ਵਿੱਚ, ‘ਸੂਚਨਾ ਇਨਕਲਾਬ’ ਦੀ ਸੰਭਾਵਨਾਂ ਤੇ ਗੁੰਜ਼ਇਸ਼ ਤੋਂ ਪ੍ਰਭਾਵਤ ਹੋਇਆ ਹੋਰ ਕਈਆਂ ਵਾਂਗ ਮੈਂ ਵੀ ਕੰਪਿਊਟਰ ਵਿਗਿਆਨ ਵੱਲ ਖਿੱਚਿਆ ਗਿਆ, ਭੌਤਿਕ ਵਿਗਿਆਨ ਨੂੰ ਪੂਰੀ ਤਰ੍ਹਾਂ ਛੱਡੇ ਬਗ਼ੈਰ।
?ਵਰ ਸੂਚਨਾ ਇਨਕਲਾਬ ਤੋਂ ਤੁਹਾਡਾ ਕੀ ਮਤਲਬ ਆ? ਇਸ ਨੇ ਕਿਵੇਂ ਦੁਨੀਆਂ ਨੂੰ ਬਦਲਿਆਂ ਤੇ ਬਦਲ ਰਿਹਾ ਹੈ?
—— ਸਾਰੀ ਗੱਲ, ਕੰਪਿਊਟਰ ਤੋਂ ਸ਼ੁਰੂ ਹੁੰਦੀ ਆ, ਭਾਵੇਂ ਉਹ ਇਕੱਲਾ ਹੋਵੇ ਜਾਂ ਜੰਤਰਾਂ, ਜਿਵੇਂ ਫੋਨ, ਵਿੱਚ। ਕੁਝ ਇਕ ਕੰਪਿਊਟਰਾਂ ਨੂੰ ਇਕ ਦੂਜੇ ਨਾਲ ਜੋੜ ਦਿਉ ਤਾਂ ਨੈੱਟਵਰਕ ਬਣ ਜਾਂਦਾ। ਉਸ ਨੈੱਟਵਰਕ ਦੇ ਕਿਸੇ ਵੀ ਕੰਪਿਊਟਰ ਰਾਹੀਂ ਤੁਸੀ ਕਿਸੇ ਵੀ ਦੂਜੇ ਕੰਪਿਊਟਰ ਨਾਲ ਤਾਲਮੇਲ ਕਰ ਸਕਨੇ ਉਂ। ਨੈੱਟਵਰਕ ਦੇ ਸਾਰੇ ਕੰਪਿਊਟਰ ਫਾਈਲਾਂ ਤੇ ਪਰਿੰਟਰਾਂ ਨੂੰ ਸਾਂਝੇ ਤੌਰ ਤੇ ਵਰਤ ਸਕਦੇ ਆ। ਜਾਣੀ ਕਿ ਸਾਰਾ ਨੈੱਟਵਰਕ ਇਕ ਵੱਡਾ ਸਾਰਾ ਕੰਪਿਊਟਰ ਈ ਆ। ਜਦੋਂ ਦੁਨੀਆਂ ਦੇ ਵੱਖੋ ਵੱਖ ਹਿੱਸਿਆਂ ਵਿਚ ਬਣੇ ਕੰਪਿਊਟਰ ਨੈੱਟਵਰਕਾਂ ਨੂੰ ਇਕ ਦੂਜੇ ਨਾਲ ਜੋੜ ਦਿਉ ਤਾਂ ਇੰਟਰਨੈੱਟ ਬਣ ਗਈ। ਇਹਦਾ ਮਤਲਬ ਹੋਇਆ ਕਿ ਇੰਟਰਨੈੱਟ ਨਾਲ ਜੁੜਿਆ ਕੰਪਿਊਟਰ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਇੰਟਰਨੈੱਟ ਨਾਲ ਜੁੜੇ ਕਿਸੇ ਦੂਜੇ ਕੰਪਿ
ਲਡ ਵਾਈਡ ਵੈੱਬ, ਜਿਹਨੂੰ ਆਮ ਕੋਲ ਇੰਟਰਨੈੱਟ ਕਹਿ ਲੈਂਦੇ ਆ, ਤੁਹਾਡੀ ਪ੍ਰਯੋਗਸ਼ਾਲਾ ਵਿੱਚੋਂ ਬਾਹਰ ਨਿੱਕਲ ਕੇ ਆਮ ਲੋਕਾਂ ਵਿਚ ਕਿਵੇਂ ਆਇਆ?


—— ਵਰਲਡ ਵਾਈਡ ਵੈੱਬ ਨਾਲ ਆਮ ਲੋਕਾਂ ਨੂੰ ਜੋੜਨ ਲਈ ਜ਼ਰੂਰਤ ਸੀ ਇਕ ਐਸਾ ਕੰਪਿਊਟਰ ਪ੍ਰੋਗਰਾਮ ਉਸਾਰਨ ਦੀ ਜਿਹਨੂੰ ਆਮ ਲੋਕੀ ਆਪਣੇ ਕੰਪਿਊਟਰਾਂ ਉੱਪਰੋਂ ਆਸਾਨ ਵਰਤ ਸਕਣ, ਵੈੱਬ ਨਾਲ ਜੁੜਨ ਲਈ। ਐਸੇ ਕੰਪਿਊਟਰ ਪ੍ਰੋਗਰਾਮ ਨੂੰ ‘ਵੈੱਬ ਬਰਾਊਜ਼ਰ’ ਕਿਹਾ ਜਾਂਦਾ ਹੈ, ਤੇ ਇਹਦੇ ਦੂਜੇ ਪਾਸੇ ਨੂੰ ‘ਵੈੱਬ ਸਰਵਰ’, ਜਿੱਥੋਂ ਵੈੱਬ ਬਰਾਊਜ਼ਰ ਸੂਚਨਾ-ਸਾਮੱਗਰੀ ਚੁੱਕਦਾ ਹੈ ਤੁਹਾਨੂੰ ਪੇਸ਼ ਕਰਨ ਲਈ । ਸਭ ਤੋਂ ਪਹਿਲਾ ਵੈੱਬ ਬਰਾਊਜ਼ਰ/ਸਰਵਰ ਜੋ ਲੋਕਾਂ ਵਿਚ ਮਕਬੂਲ ਹੋਇਆ ਤੇ ਜਿਹਨੇ ਵਰਲਡ ਵਾਈਡ ਵੈੱਬ (ਜਾਂ ਇੰਟਰਨੈੱਟ) ਨੂੰ ਯੂਨੀਵਰਸਿਟੀਆਂ ਤੇ ਖੋਜ ਸੰਸਥਾਵਾਂ ਚੋਂ ਕੱਢ ਕੇ ਆਮ ਲੋਕਾਂ ਤੱਕ ਲਿਆਂਦਾ, ਦਾ ਨਾਮ ਹੈ ਨੈੱਟਸਕੇਪ। ਉਨ੍ਹਾਂ ਦਰਜਨਾਂ ਇੰਜਨੀਅਰਾਂ ਵਿਚੋਂ ਮੈਂ ਵੀ ਇਕ ਆਂ ਜਿਨ੍ਹਾਂ ਨੇ ਨੈੱਟਸਕੇਪ ਬਰਾਊਜ਼ਰ/ਸਰਵਰ ਦੀ ਉਸਾਰੀ ਤੇ ਸੁਧਾਈ ਵਿਚ ਆਪਣਾ ਹਿੱਸਾ ਪਾਇਆ। ਹੁਣ ਦਾ ਫਾਇਰਫਾਕਸ (Firefox) ਨਾਮ ਦਾ ਬਰਾਊਜ਼ਰ/ਸਰਵਰ ਵੀ ਮੂਲ ਰੂਪ ਵਿੱਚ ਨੈੱਟਸਕੇਪ ਬਰਾਊਜ਼ਰ/ਸਰਵਰ ਦੇ ਕੋਡ ਉੱਪਰ ਹੀ ਆਧਾਰਿਤ ਹੈ। ਪਿਛਲੇ ਦੋ ਦਹਾਕਿਆਂ ਤੋਂ ਸਾਰੀ ਦੁਨੀਆਂ ਜਿਸ ਸੂਚਨਾ ਇਨਕਲਾਬ 'ਚੋਂ ਗੁਜ਼ਰਦੀ ਆ ਰਹੀ ਆ, ਵਰਲਡ ਵਾਈਡ ਵੈੱਬ (ਜਾਂ ਇੰਟਰਨੈੱਟ) ਇਸ ਇਨਕਲਾਬ ਦਾ ਮੂਲ ਪਲੇਟਫਾਰਮ ਰਿਹਾ ਆ।

?ਊਟਰ ਨਾਲ ਗੱਲ ਕਰ ਸਕਦਾ। ਇਸ ਤਰ੍ਹਾਂ, ਇੰਟਰਨੈੱਟ ਮਾਨੋ ਬਹੁਤ ਬੜਾ ਕੰਪਿਊਟਰ ਨੈੱਟਵਰਕ ਹੀ ਆ ਜਿਹਦੇ ਕਲਾਵੇ ਵਿੱਚ ਸਾਰੀ ਦੁਨੀਆਂ ਆਉਂਦੀ ਆ। ਵਰਲਡ ਵਾਈਡ ਵੈੱਬ ਇਕ ਐਸਾ ਪਰੋਗਰਾਮ ਆ ਜੋ ਇੰਟਰਨੈੱਟ ਨਾਲ ਜੁੜੇ ਕੰਪਿਉਟਰਾਂ ਉੱਪਰ ਚੱਲਦਾ। ਇਹਨੂੰ ਵਰਤ ਕੇ ਤੁਸੀਂ ਆਪਣੀ ਸੂਚਨਾ ਕੰਪਿਊਟਰ ਉੱਪਰ ਪ੍ਰਕਾਸ਼ਤ ਕਰ ਸਕਦੇ ਉਂ। ਐਸੀ ਪ੍ਰਕਾਸ਼ਤ ਜਗ੍ਹਾ ਨੂੰ ਵੈੱਬ ਸਾਈਟ ਕਿਹਾ ਜਾਂਦਾ; ਮਿਸਾਲ ਵਜੋਂ ਫੇਸਬੁੱਕ ਵੀ ਵੈੱਬ ਸਾਈਟ ਹੀ ਹੈ। ਤੁਸੀਂ ਆਪਣੀ ਵੈੱਬ ਸਾਈਟ ਉੱਪਰ ਆਪਣੀ ਸੂਚਨਾ ਪ੍ਰਕਾਸ਼ਤ ਕਰ ਸਕਨੇ ਉਂ ਤੇ ਹੋਰਨਾਂ ਦੀ ਪ੍ਰਕਾਸ਼ਤ ਸੂਚਨਾ ਵੈੱਬ ਸਾਈਟਾਂ ‘ਤੇ ਪੜ੍ਹ ਸਕਨੇ ਉਂ; ਇੰਟਰਨੈੱਟ ਨਾਲ ਜੁੜੇ ਆਪਣੇ ਕੰਪਿਊਟਰ ਤੋਂ, ਵੈੱਬ ਬਰਾਊਜ਼ਰ ਨਾਲ ਦੁਨੀਆਂ ਭਰ ਵੈੱਬ ਸਾਈਟਾਂ ਤੋਂ ਪ੍ਰਾਪਤ ਕਰ ਸਕਦੇ ਹੋ ਸੁਚਨਾ-ਸਮੱਗਰੀ: ਜਿਵੇਂ ਖ਼ਬਰਾਂ, ਵੱਜ ਰਹੇ ਗੀਤ, ਕਵਿਤਾ, ਮੂਵੀ, ਇਤਿਆਦਿ। ਵਰਲਡ ਵਾਈਡ ਵੈੱਬ ਨੂੰ ਵਰਤ ਕੇ ਤੁਸੀਂ ਇੰਟਰਨੈੱਟ ਉੱਪਰ ਚੀਜ਼ਾਂ ਵੇਚਣ ਲਈ ਆਪਣੀਆਂ ਦੁਕਾਨਾਂ ਵੀ ਖੋਹਲ ਸਕਨੇ ਉਂ। ਇਹ ਬਹੁਤ ਵੱਡੀ ਗੱਲ ਆ ਕਿਉਂਕਿ ਇਸ ਤਰਾਂ ਦੁਕਾਨਦਾਰ ਦੀ ਪਹੁੰਚ ਵਿਚ ਸਿਰਫ ਇਕ ਸ਼ਹਿਰ ਜਾਂ ਦੇਸ਼ ਨਹੀਂ ਸਗੋਂ ਸਾਰੀ ਦੁਨੀਆਂ ਆ ਜਾਂਦੀ ਆ, ਜਿਵੇਂ ਐਮਾਜ਼ੋਨ। ਆਪਣੀ ਸੂਚਨਾ ਪ੍ਰਕਾਸ਼ਤ ਕਰਨ ਲਈ ਕਿਸੇ ਨੂੰ ਰੇਡੀਉ, ਟੀ. ਵੀ., ਜਾਂ ਅਖਬਾਰ ਵਿਚਲੇ ਵਿਚੋਲਿਆਂ 'ਚੀਂ ਲੰਘਣ ਦੀ ਜ਼ਰੂਰਤ ਨਹੀਂ। ਤੁਸੀਂ ਆਪਣੇ ਆਪਣੇ ਵੈੱਬ/ਇੰਟਰਨੈੱਟ ਰੇਡੀਓ ਤੇ ਟੀ.ਵੀ. ਵੀ ਸ਼ੁਰੂ ਕਰ ਸਕਦੇ ਓਂ, ਆਪਣੇ ਨਿੱਜੀ ਵੀ, ਤੇ ਸ਼ੋਸ਼ਲ ਮੀਡੀਆ ਵੈੱਬ ਸਾਈਟਾਂ, ਜਿਵੇਂ ਫੇਸਬੁੱਕ, ‘ਤੇ ਵੀ। ਕੋਈ ਵੀ ਆਪਣੇ ਵਿਚਾਰ ਸਿੱਧੇ ਲੋਕਾਂ ਨਾਲ ਸਾਂਝੇ ਕਰ ਸਕਦਾ। ਮਿਸਾਲ ਵਜੋਂ ਫੇਸਬੁੱਕ, ਵੱਟਸਐਪ, ਯੂਟਿਊਬ, ਗੂਗਲ, ਆਦਿ ਸੱਭ ਵੈੱਬ ਉੱਪਰ ਹੀ ਚੱਲਦੇ ਆ। ਇਸ ਤਰ੍ਹਾਂ, ਦੁਨੀਆਂ ਦੇ ਕਿਸੇ ਵੀ ਕੋਨਿਆਂ ਵਿਚ ਬੈਠੇ ਬੰਦੇ ਵੈੱਬ/ਇੰਟਰਨੈੱਟ ਨਾਲ ਜੁੜ ਆਪਣੀ ਸੂਚਨਾ ਕਿਸੇ ਵੀ ਵਕਤ ਇਸ ਦੂਜੇ ਨਾਲ ਸਾਂਝੀ ਕਰ ਸਕਦੇ ਆ; ਇਹ ਆ ਸੂਚਨਾ ਇਨਕਲਾਬ ਦਾ ਧੂਰਾ। ਇਸ ਇਨਕਲਾਬ ਦੇ ਸ਼ੁਰੂ ਵਿੱਚ, ਜਦੋਂ ਕੋਈ ਫੇਸਬੁੱਕ, ਵੱਟਸਐਪ, ਯੂਟਿਊਬ ਨਹੀਂ ਸੀ, ਆਪਣੀ ਪਿਛਲੀ ਗੱਲਬਾਤ ਦੌਰਾਨ ਮੈਂ ਤੁਹਾਨੂੰ ਇਸ ਪ੍ਰਸੰਗ ਇੱਕ ਨਿੱਜੀ ਮਿਸਾਲ ਦਿੱਤੀ ਸੀ ਕਿ ਸੂਚਨਾ ਇਨਕਲਾਬ ਤੋਂ ਕਾਫ਼ੀ ਪਹਿਲਾਂ, ਜਦੋਂ ਕਾਲਜ ਵਿਚ ਪੜ੍ਹਦਾ ਸੀ ਤਾਂ, ਇਕ ਝੱਲ ਉੱਠਿਆ। ਆਪਣੇ ਇੱਕ ਦੋਸਤ ਦਾ ਚੁੱਕਿਆ ਚੁਕਾਇਆ, ਆਪਣੇ ਗੀਤਾਂ ਦੀ ਕਾਪੀ ਲੈ ਕੇ ਅਕਾਸ਼ਵਾਣੀ ਜਲੰਧਰ ਦੇ ਸੋਹਣ ਸਿੰਘ ਮੀਸ਼ਾ ਕੋਲ ਚਲਿਆ ਗਿਆ। ਮੀਸ਼ਾ ਨੇ ਬਿਨਾਂ ਗੀਤ ਪੜ੍ਹਿਆਂ ਹੀ ਫਤਵਾ ਸੁਣਾ ਮਾਰਿਆ: ਇਹ ਕਾਪੀ ਇੱਥੇ ਰੱਦੀ ਦੀ ਟੋਕਰੀ ਵਿਚ ਈ ਡਿਗਣੀ ਆਂ ਇਸ ਲਈ ਤੂੰ ਆਪਣੇ ਨਾਲ ਈ ਲੈ ਜਾ। ਤੇ ਜਿਵੇਂ ਮੈਂ, ਪਿਛਲੀ ਗੱਲਬਾਤ ਦੌਰਾਨ, ਕਿਹਾ ਸੀ ਕਿ ਉਹ ਰਿਕਾਰਡ ਹੋਏ ਗੀਤ mp3 ਕੰਪਨੀ ਦੀ ਵੈੱਬ ਸਾਈਟ ਉੱਪਰ ਟਿਕੇ, ਜਿਸ ਉੱਪਰੋਂ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਬੈਠਾ ਬੰਦਾ ਇੰਟਰਨੈੱਟ ਨਾਲ ਜੁੜੇ ਕਿਸੇ ਵੀ ਕੰਪਿਊਟਰ ਤੋਂ ਇਹ ਗੀਤ ਸੁਣ ਸਕਦਾ ਸੀ; ਕਿਸੇ ਮੀਸ਼ੇ ਵਰਗੇ ਵਿਚੋਲੇ ਦੀ ਮੱਦਦ ਤੋਂ ਬਿਨਾਂ ਹੀ। “ਇਨ੍ਹਾਂ ਨੂੰ ਇੰਟਰਨੈੱਟ ਉੱਪਰ ਪਾਉਣ ਵਿਚ ਮੇਰਾ ਕੋਈ ਖਰਚ ਨਹੀਂ ਹੋਇਆ। ਹੁਣ ਮੇਰੇ ਇਨ੍ਹਾਂ ਗੀਤਾਂ ਤੇ ਇਨ੍ਹਾਂ ਨੂੰ ਸੁਣਨ ਵਾਲਿਆਂ ਵਿਚਕਾਰ ਕੋਈ ਮੀਸ਼ਾ ਨਹੀਂ ਰਿਹਾ, ਕੋਈ ਆਕਾਸ਼ਵਾਣੀ ਜਲੰਧਰ ਨਹੀਂ ਰਿਹਾ।” ਸੂਚਨਾ ਇਨਕਲਾਬ ਦੀ ਇਹ ਸੂਖਮ ਖਿਲੌਣਾ ਝਲਕ ਦਿਖਾਉਂਦਿਆਂ, ਮੈਂ ਭਵਿੱਖਬਾਣੀ ਕਰਦਿਆਂ ਕਿਹਾ ਸੀ, “ਹਾਲਾਤ ਇੱਥੋਂ ਤੱਕ ਪਹੁੰਚ ਜਾਣੇ ਆਂ ਪਈ ਕੋਈ ਵੀ ਬੰਦਾ ਇੰਟਰਨੈੱਟ ਉੱਪਰ ਆਪਣਾ ਆਕਾਸ਼ਵਾਣੀ ਜਲੰਧਰ ਚਾਲੂ ਕਰ ਸਕਦਾ, ਆਪਣੀ ਅਖਬਾਰ ਸ਼ੂਰੂ ਕਰ ਸਕਦਾ। ਹੌਲੀ ਹੌਲੀ ਅਖਬਾਰਾਂ, ਰੇਡੀਉ, ਟੀ.ਵੀ. ਆਦਿ ਸਭ ਇੰਟਰਨੈੱਟ ਨਾਲ ਇਕ ਮਿਕ ਹੋ ਜਾਣੇ ਆਂ। ਇੰਟਰਨੈੱਟ ਉੱਪਰ ਕਿਉਂਕਿ ਕੋਈ ਵੀ ਕਿਸੇ ਨਾਲ ਵੀ ਗੱਲ ਕਰ ਸਕਦਾ, ਇਸ ਲਈ ਇੰਟਰਨੈੱਟ ਟੀ.ਵੀ., ਰੇਡੀਉ ਜਾਂ ਅਖਬਾਰਾਂ ਵਾਂਗ ਪ੍ਰਸਾਰਨ ਮਾਧਿਅਮ ਨਹੀਂ ਕਿ ਇਕ ਬੰਦਾ ਬੋਲ ਰਿਹਾ ਬਾਕੀ ਸਾਰਾ ਮੁਲਖ ਸੁਣ ਰਿਹਾ। ਕਿਉਂਕਿ ਕੋਈ ਵੀ ਬੰਦਾ ਆਪਣੀ ਗੱਲ ਕਹਿ ਸਕਦਾ, ਇਹ ਆਪਣੇ ਆਪ ਵਿਚ ਇਕ ਇਨਕਲਾਬ ਆ। ਕਿਉਂਕਿ ਇੰਟਰਨੈੱਟ ਦੇ ਮਾਧਿਅਮ ਦੇ ਘੇਰੇ ਵਿਚ ਸਾਰੀ ਦੁਨੀਆਂ ਆਉਂਦੀ ਆ, ਇਸ ਲਈ ਏਨੇ ਵੱਡੇ ਅਸਰ ਘੇਰੇ ਵਾਲਾ ਇਨਕਲਾਬ ਦੁਨੀਆਂ ਨੇ ਪਹਿਲਾਂ ਕਦੀ ਨਹੀਂ ਦੇਖਿਆ।” ਇਹ ਸਾਰਾ ਕੁੱਝ ਪਿਛਲੇ ਦੋ ਦਹਾਕਿਆਂ ਤੋ ਆਪਾਂ, ਦੁਨੀਆਂ ਸਮੇਤ, ਦੇਖਦੇ ਤੇ ਭੋਗਦੇ/ਹੰਢਾਉਂਦੇ ਆ ਰਹੇ ਆ।
ਮਿਸਾਲ ਵਜੋਂ, ਸੰਗੀਤ/ਰੇਡੀਓ ਦੇ ਖੇਤਰ ਵਿੱਚ ਸੂਚਨਾ ਇਨਕਲਾਬ ਮੇਰੀ ਪਹਿਲੀ ਗੱਲਬਾਤ ਤੋਂ ਥੋੜ੍ਹਾ ਪਹਿਲਾਂ ਹੀ ਸ਼ੁਰੂ ਹੋ ਚੁੱਕਿਆਂ ਸੀ, ਯੂਟਿਊਬ ਤੋਂ ਵੀ ਪਹਿਲਾਂ। ਆਪਣੇ ਕੰਮ ਚੋਂ ਇਕ ਤਜਰਬਾ ਦੱਸਦਾਂ, ਜਦੋਂ ਮੈਂ ਇਕ ਐਸੀ ਕੰਪਨੀ, mp3, ਵਿਚ ਕੰਮ ਕਰਦਾ ਸੀ ਜੋ ਸੰਗੀਤ/ਰੇਡੀਓ ਦੇ ਖੇਤਰ ਵਿਚ ਇਨਕਲਾਬ ਲਿਆ ਰਹੀ ਸੀ। ਅਸੀਂ ਆਪਣੀ ਵੈੱਬਸਾਈਟ ਉੱਪਰੋਂ ਦੁਨੀਆਂ ਭਰ ਦੇ ਕਲਾਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਸਾਈਟ ਦੁਆਰਾ ਆਪਣਾ ਸੰਗੀਤ ਸਿੱਧਾ ਲੋਕਾਂ ਤੱਕ ਪਹੁੰਚਣ। ਲੱਖਾਂ ਜਾਣੇ ਤੇ ਅਣਜਾਣੇ ਸੰਗੀਤਕਾਰਾਂ ਨੇ ਆਪਣਾ ਸੰਗੀਤ ਲੋਕਾਂ ਨੂੰ ਸਿੱਧਾ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਹਾਲੀਵੁਡ ਦੇ ਮੀਡੀਆ ਸਰਦਾਰਾਂ ਨੂੰ ਇਹ ਦੇਖ ਕੇ ਹੱਥਾਂ ਪੈਰਾਂ ਦੀਆਂ ਪੈ ਗਈਆਂ। ਇਸ ਖੇਤਰ ਵਿੱਚ, ਪਿਛਲੀ ਇੱਕ ਸਦੀ ਤੋਂ ਪੰਜ ਵੱਡੀਆਂ ਕੰਪਨੀਆਂ ਟਾਇਮ ਵਾਰਨਰਜ਼, ਈ. ਐੱਮ.ਆਈ, ਯੁਨੀਵਰਸਲ, ਸੋਨੀ, ਤੇ ਬੀ.ਐੱਮ.ਜੀ ਸੰਗੀਤ ਵਰਤਾਉਣ ਦੇ ਸਾਧਨਾਂ ਉੱਪਰ ਜੱਫ਼ਾ ਮਾਰੀ ਬੈਠੇ ਸਨ। ਇੰਟਰਨੈੱਟ ਨੂੰ ਉਨ੍ਹਾਂ ਨੇ ਨਜ਼ਰ ਅੰਦਾਜ਼ ਕੀਤਾ ਹੋਇਆ ਸੀ ਕਿਉਂਕਿ ਇਸ ਉੱਪਰ ਉਨ੍ਹਾਂ ਦਾ ਕਬਜ਼ਾ ਨਹੀਂ ਸੀ। ਜਦੋਂ ਇਸ ਇਨਕਲਾਬ ਦੇ ਹੂੰਝੇ ਸਾਹਮਣੇ ਆਪਣੇ ਆਪ ਨੂੰ ਬੇਸਹਾਰਾ ਹੁੰਦੇ ਮਹਿਸੂਸ ਕੀਤਾ ਤਾਂ ਇਨ੍ਹਾਂ ਪੰਜ ਵੱਡੇ ਸਰਦਾਰਾਂ ਨੇ ਸਾਡੇ ਉੱਪਰ ਮੁਕੱਦਮਾਂ ਕਰ ਮਾਰਿਆ। ਇਹ ਛੋਟੀ ਜਿਹੀ ਉਦਾਹਰਣ ਇਸ ਗੱਲ ਦਾ ਸਬੂਤ ਸੀ ਕਿ ਸੂਚਨਾ ਇਨਕਲਾਬ ਸੱਚਮੁਚ ਵਾਪਰਣਾ ਸ਼ੁਰੂ ਹੋ ਰਿਹਾ ਸੀ; ਜਿਹਦੇ ਬਾਰੇ ਜਿਵੇ ਮੈਂ ਉਦੋਂ, ਮੇਰੀ ਪਹਿਲੀ ਗੱਲਬਾਤ ਦੌਰਾਨ, ਕਿਹਾ ਸੀ, “ਇਹਦੇ ਅਸਰ ਖੇਤਰ ਵਿਚ ਸਾਰੇ ਦੇਸ਼, ਸਾਰੇ ਸੱਭਿਆਚਾਰ, ਤੇ ਸਾਰੇ ਖੇਤਰ ਆ ਜਾਣੇ ਆਂ। ਇੰਨੇ ਵੱਡੇ ਪ੍ਰਭਾਵ ਖੇਤਰ ਵਾਲਾ ਇਨਕਲਾਬ ਇਸ ਧਰਤੀ ਉੱਪਰ ਮਨੁੱਖਤਾ ਦੇ ਇਤਿਹਾਸ ਵਿਚ ਪਹਿਲਾਂ ਕਦੀ ਨਹੀਂ ਵਾਪਰਿਆ।”

? ਹਾਂ, ਜਿਵੇਂ ਤੁਸੀਂ ਕਿਹਾ ਸੀ, ਪਿਛਲੇ ਦੋ ਦਹਾਕਿਆਂ ਤੋਂ ਉਵੇਂ ਹੁੰਦਾ ਆਇਆ ਹੈ। ਦੁਨੀਆਂ ਬੜੀ ਬਦਲ ਗਈ ਆ ਸੰਚਾਰ ਦੇ ਖ਼ੇਤਰ ਵਿੱਚ, ਤੇ ਇਹ ਤਬਦੀਲੀ ਦੂਸਰੇ ਖ਼ੇਤਰਾਂ ਵਿੱਚ ਵੀ ਤਬਦੀਲੀਆਂ ਉਪਜਾਉਂਦੀ ਆ ਰਹੀ ਆ। ਖ਼ੈਰ, ਅੱਜਕੱਲ ਵਿਗਿਆਨ ਵਿੱਚ ਤੁਹਾਡੀਆ ਕੀ ਸਰਗਰਮੀਆਂ? ਕੰਪਿਊਟਰ ਵਿਗਿਆਨ ਵੱਲ ਨੂੰ ਮੋੜਾ ਕੱਟਣ ਤੋਂ ਬਾਅਦ ਤੁਸੀਂ ਭੌਤਿਕ ਵਿਗਿਆਨ ਦੇ ਖੋਜ ਖ਼ੇਤਰ ਨਾਲ ਵੀ ਕਿੰਨਾ ਕੁ ਸੰਪਰਕ ਰੱਖਦੇ ਆ ਰਹੇ ਹੋ, ਭਵਿੱਖ ਦੀ ਪਲੈਨ?

——ਦੇਖੋ ਸੋਢੀ ਜੀ, ਵਿਗਿਆਨੀ ਆ, ਪਰ ਵਿਗਿਆਨ ਦੇ ਸਿਰਫ਼ ਇੱਕ ਹੀ ਕੋਨੇ ਵਿੱਚ ਬੈਠਿਆਂ ਮੇਰਾ ਜੀਅ ਨਹੀਂ ਲੱਗਦਾ; ਇਸ ਲਈ ਮੈਂ ਸਮੇਂ ਦੇ ਨਾਲ ਨਾਲ ਤਿੰਨ ਵਿਗਿਆਨ ਵਿਸ਼ਿਆ ਵਿੱਚ ਗਰੇਜੂਏਟ, ਜਿਹਨੂੰ ਭਾਰਤ ਵਿੱਚ ਪੋਸਟ-ਗਰੇਜੂਏਟ ਕਹਿੰਦੇ ਆ, ਡਿਗਰੀਆਂ ਕਮਾ ਰੱਖੀਆਂ ਨੇ: ਭੌਤਿਕ ਵਿਗਿਆਨ, ਕੰਪਿਊਟਰ ਵਿਗਿਆਨ, ਤੇ ਜੀਵ ਵਿਗਿਆਨ ਵਿੱਚ। ਪਰ, ਭੌਤਿਕ ਵਿਗਿਆਨ ਦਾ ਕੋਨਾ ਮੇਰਾ ਵਧੇਰੇ ਪਸੰਦੀਦਾ ਹੈ, ਉਸ ਨਾਲ ਥੋੜਾ ਜਾਂ ਬਹੁਤਾ ਸੰਪਰਕ ਵਿੱਚ ਮੈਂ ਹਮੇਸ਼ਾ ਵਿੱਚ ਰਹਿੰਦਾ ਆ। ਆਸਾਰ ਬਣ ਰਹੇ ਆ ਕਿ ਆਉਦੇ ਸਮੇਂ ਭੌਤਿਕ ਵਿਗਿਆਨ ਖੋਜ ਵਿੱਚ ਫਿਰ ਜ਼ਿਆਦਾ ਸਰਗਰਮ ਹੋ ਜਾਵਾਂਗਾ।

? ਚੱਲੋ ਗੱਲ ਨੂੰ ਫਿਰ ਕਵਿਤਾ ਵੱਲ ਨੂੰ ਮੋੜੀਏ। ਤੁਹਾਡਾ ਕੰਮ-ਖੇਤਰ ਵਿਗਿਆਨ ਖੋਜ ਤੇ ਵਿਗਿਆਨ ਅਧਿਆਪਨ ਦਾ ਹੈ। ਕਵਿਤਾ ਵਰਗੀ ਨਾਜ਼ਕ ਵਿਧਾ ਲਈ ਇਹ ਅੜਚਣ ਤਾਂ ਨਹੀਂ ਬਣਦਾ?

——ਤੁਹਾਡਾ ਸੁਆਲ, ਸੋਢੀ ਜੀ, ਬੜਾ ਬਾਜਵ ਆ। ਦੇਖਣ ਨੂੰ ਤਾਂ ਇੰਝ ਈ ਲੱਗਦਾ ਕਿ ਕਵੀ ਤੇ ਵਿਗਿਆਨੀ ਦੋ ਅਲੱਗ ਅਲੱਗ ਸੰਸਾਰਾਂ ਦੇ ਵਾਸੀ ਆ ਤੇ ਬੰਦਾ ਦੋ ਬਿਲਕੁਲ ਅਲੱਗ ਦਿਸਦੇ ਸੰਸਾਰਾਂ ਵਿਚ ਇੱਕੋ ਸਮੇਂ ਕਿਵੇਂ ਰਹਿ ਸਕਦਾ। ਕਵਿਤਾ ਤੇ ਵਿਗਿਆਨ ਵਿਚ ਇਹ ਵਿਰੋਧ ਸਾਨੂੰ ਇਸ ਲਈ ਦਿਸਦਾ ਕਿਉਂਕਿ ਸਾਡਾ ਵਿਸ਼ਵਾਸ਼ ਆ ਕਿ ਕਵਿਤਾ ਦਾ ਸੰਬੰਧ ਕਲਪਨਾ ਨਾਲ ਹੈ ਤੇ ਵਿਗਿਆਨ ਦਾ ਤਰਕ ਤੇ ਪ੍ਰਯੋਗ ਨਾਲ। ਪਰ, ਇਹ ਕਲਪਿਤ ਵਿਰੋਧ ਆਪਣੇ ਆਪ ਹੀ ਗਾਇਬ ਹੋ ਜਾਂਦਾ ਜੇ ਅਸੀਂ ਇਸ ਸਚਾਈ ਨੂੰ ਗਹ੍ਰਿਣ ਕਰ ਲਈਏ ਕਿ ਨਾਂ ਤਾਂ ਕਵਿਤਾ ਹੀ ਤਰਕ ਤੋਂ ਪੂਰੀ ਤਰਾਂ ਮੁਕਤ ਹੈ ਤੇ ਨਾ ਹੀ ਵਿਗਿਆਨ ਦੀ ਕਲਪਨਾ ਤੋਂ ਬਿਨਾਂ ਪ੍ਰਗਤੀ ਹੋਣੀ ਸੰਭਵ ਆ। ਵਿਗਿਆਨ ਵਿੱਚ ਖੋਜ ਉਨ੍ਹਾਂ ਚੀਜ਼ਾਂ ਜਾਂ ਵਰਤਾਰਿਆਂ ਬਾਰੇ ਕੀਤੀ ਜਾਂਦੀ ਆ ਜਿਨ੍ਹਾਂ ਬਾਰੇ, ਜਾਂ ਜਿਨ੍ਹਾਂ ਦੇ ਕੁਝ ਪੱਖਾਂ ਬਾਰੇ, ਸਾਨੂੰ ਅਜੇ ਗਿਆਨ ਨਹੀਂ ਹੁੰਦਾ। ਅਜਿਹੀ ਖੋਜ ਕਰਦੇ ਸਮੇਂ ਵਿਗਿਆਨੀ ਨੂੰ ਪ੍ਰਾਪਤ ਗਿਆਨ ਦੇ ਧਰਾਤਲ ਉੱਪਰ ਖੜ੍ਹ ਕੇ ਅਣਸਮਝੀ ਅਣਜਾਣੀ ਦੁਨੀਆਂ ਵੱਲ ਨੂੰ ਕਲਪਨਾ ਦੀ ਉਡਾਰੀ ਮਾਰਨੀ ਪੈਂਦੀ ਆ। ਪ੍ਰਾਪਤ ਗਿਆਨ ਦੇ ਧਰਾਤਲ ਤੇ ਖੜ੍ਹ ਕੇ ਮਾਰੀ ਇਸ ਕਲਪਨਾ ਉਡਾਰੀ 'ਚੋਂ ਵਿਗਿਆਨਕ ਸਿਧਾਂਤ ਜਾਂ ਪਰਿ-ਸਿਧਾਂਤ ਜਨਮ ਲੈਂਦੇ ਆ। ਨਿਸ਼ਚੇ ਹੀ ਐਸੇ ਸਿਧਾਂਤ ਜਾਂ ਪਰਿ-ਸਿਧਾਂਤ ਨੂੰ ਵਿਗਿਆਨਕ ਤਜਰਬਿਆਂ/ਪ੍ਰਯੋਗਾਂ ਦੀ ਕਸਵੱਟੀ ਉੱਪਰ ਪਰਖਿਆ ਜਾਏਗਾ, ਪਰ ਐਸੇ ਸਿਧਾਂਤ ਤੱਕ ਪਹੁੰਚਣ ਲਈ ਕਲਪਨਾ ਨਿਸ਼ਚੇ ਹੀ ਮਹੱਤਵਪੂਰਨ ਰੋਲ ਨਿਭਾਉਂਦੀ ਆ। ਸਾਰਥਿਕ ਕਵਿਤਾ ਵੀ ਤਾਂ ਹੀ ਲਿਖੀ ਜਾਂਦੀ ਆ ਜੇ ਪ੍ਰਾਪਤ ਗਿਆਨ ਦੇ ਧਰਾਤਲ 'ਤੇ ਖੜ੍ਹਕੇ ਅਣਜਾਣੀ ਦੁਨੀਆਂ ਵੱਲ ਨੂੰ ਕਲਪਨਾ ਦੀ ਉਡਾਰੀ ਮਾਰੀ ਜਾਵੇ। ਸੋ, ਵਿਗਿਆਨ ਦਾ ਕਵਿਤਾ ਵਿਚ ਰੋਲ ਵਿਘਨ ਪਾਉਣ ਵਾਲਾ ਨਹੀਂ ਸਗੋਂ ਮੱਦਦ ਕਰਨ ਵਾਲਾ। ਮੇਰੇ ਅੰਦਰ ਵਿਗਿਆਨ ਤੇ ਕਵਿਤਾ ਦੋਨ੍ਹੋਂ ਪ੍ਰਸਪਰ ਸਦਭਾਵਨਾ ਤੇ ਸਮਤੋਲ,ਸਮਤਾਲ ਵਿਚ ਰਹਿੰਦੇ ਆ। ਦੋਨ੍ਹਾਂ ਵਿਚ ਕਦੀ ਕਲੇਸ਼ ਨਹੀਂ ਹੋਇਆ। ਕਿਸੇ ਵੀ ਭਾਸ਼ਾ ਦੀ ਕਵਿਤਾ ਵਾਂਗ, ਪੰਜਾਬੀ ਕਵਿਤਾ ਦਾ ਭਲਾ ਵੀ ਵਿਗਿਆਨ ਤੇ ਤਰਕ ਨੂੰ ਨਿਕਾਰਨ ਵਿਚ ਨਹੀਂ ਸਗੋਂ ਇਨ੍ਹਾਂ ਨੂੰ ਅਪਣਾਉਣ ਵਿਚ ਆ। ਵਿਗਿਆਨ ਦਾ ਮੂਲ ਕੰਮ ਹੈ਼: ਕੁਦਰਤ ਦੇ ਭੇਤ ਖੋਜਣਾ ਜਾਂ ਉਧੇੜਣਾ। ਵਿਗਿਆਨ ਦੀ ਅੱਖ ਨਾਲ ਵੇਖਿਆਂ ਮੈਨੂੰ ਤਾਂ ਕੁਦਰਤ ਅਨਗਣਿਤ ਕਵਿਤਾਵਾਂ ਸੰਗ ਭਰਿਆਂ ਮਹਾਂ-ਕਾਵਿ ਹੀ ਲੱਗਦੀ ਆ:

ਕਦ ਹਰ ਥਾਂ ਖਿੜੀ ਬਹਾਰ ਦਿਸੇ ਕਦ ਪੱਤਝੜ ਰੁੰਡ ਮਰੁੰਡ ਕਰੇ,

ਹੁਣੇ ਅੱਗ ਅਸਮਾਨੋਂ ਵਰ੍ਹਦੀ ਸੀ ਹੁਣ ਅੰਬਰੋਂ ਕੂਲੀ ਬਰਫ਼ ਝੜੇ। ਚੜ੍ਹ ਬੱਦਲਾਂ ਦੀ ਕੰਧੇੜੀ ‘ਤੇ ਕਦੀ ਵਿਹੜੇ ਸਾਗਰ ਆਣ ਵਰ੍ਹੇ, ਤੇਰੀ ਕਾਰ ਤੋਂ ਇਕ ਹਜ਼ਾਰ ਗੁਣਾ ਦੀ ਤੇਜ਼ੀ ਦੇ ਨਾਲ ਨਾਚ ਕਰੇ, ਨੱਚ ਜ਼ਮੀਂ ਦੁਆਲੇ ਸੂਰਜ ਦੇ ਰੁੱਤਾਂ ਦੀ ਚੱਕੀ ਫੇਰੀ ਹੈ, ਹੁਣ ਇਹਤੋਂ ਵੱਡੀ ਦੱਸ ਕਵੀਆ ਕਵੀਆਂ ਦੀ ਕਵਿਤਾ ਕਿਹੜੀ ਹੈ? ‘ਮੈਂ’ ਦੇ ਰੀਬੂਟ ਤੋਂ ਹੁਣ ਤੱਕ
? ਤੁਹਾਡਾ ਪਹਿਲਾ ਕਾਵਿ-ਸੰਗ੍ਰਹਿ ‘ਟੱਕਰ’ ਭਾਅ ਜੀ ਗੁਰਸ਼ਰਨ ਸਿੰਘ ਹੁਣਾਂ ਨੇ ‘ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ’ ਵਲੋਂ ਪ੍ਰਕਾਸ਼ਤ ਕੀਤਾ, 1980 ਵਿੱਚ। ਉਦੋਂ ਤੱਕ ਇਸ ‘ਚੋਂ ਸੱਤਰਵਿਆਂ ਵਿਚ ਤੁਹਾਡਾ ਗੀਤ "ਸੁਣ ਦਿੱਲੀ ਦੀਏ ਸਰਕਾਰੇ, ਤੇਰੇ ਸਾਡੇ ਵੈਰ ਕਰਾਰੇ…” ਉਦਾਸੀ ਦੇ ਗੀਤਾਂ ਤੇ ਪਾਸ਼ ਦੀ ਕਵਿਤਾ ਵਾਂਗ ਹੀ ਪੰਜਾਬ ਵਿਚ ਮਕਬੂਲ ਹੋ ਚੁੱਕਿਆ ਸੀ। ਪਲਸ ਮੰਚ ਦੀਆਂ ਟੇਪਾਂ ਵਿਚ ਤੁਹਾਡੇ ਗੀਤ ਵੀ ਰਿਕਾਰਡ ਹੁੰਦੇ ਰਹੇ।ਅੱਸੀਵਿਆਂ ਦੇ ਮੰਦਭਾਗੇ ਫਿਰਕੂ ਮਹੌਲ ਦੌਰਾਨ ਮਕਬੂਲ ਹੋਇਆ ਗੀਤ "ਲਹੂ ਵਿਚ ਭਿੱਜਿਆ ਗੁਲਾਬ ਸਾਥੀਉ, ਉੱਠੋ ਸਾਂਭੋ ਆਪਣਾ ਪੰਜਾਬ ਸਾਥੀਉ" ਵੀ ਤੁਹਾਡੀ ਕਲਮ 'ਚੋਂ ਨਿੱਕਲਿਆ। ਇਸ ਸਮੇਂ ਦੌਰਾਨ ਇਸੇ ਵਿਸ਼ੇ ‘ਤੇ ਤੁਸੀਂ ਇੱਕ ਬੜਾ ਵਿਲੱਖਣ ਨਾਵਲ "ਢੱਠਾ ਖੂਹ" ਵੀ ਲਿਖਿਆ, ਜੋ ਪਲਸ ਮੰਚ ਵਲੋਂ ਪ੍ਰਕਾਸ਼ਤ ਹੋਇਆ। 1982 ‘ਚੇ ਤੁਹਾਡੇ ਵਲੋਂ ਲਿਖਿਆ, ਯੋਜੀਨ ਪੋਤੀਓ ਦੇ ‘ਇੰਟਰਨੈਸ਼ਨਲ’ ਗੀਤ ਦਾ ਪੰਜਾਬੀ ਰੂਪ “ਲਹਿਰਾਂ ਬਣ ਉੱਠੋ ਭੁੱਖਾਂ ਦਿਓ ਲਤਾੜਿਓ, ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ…”, ਉਦੋਂ ਤੋਂ ਹੁਣ ਤੱਕ ਪੰਜਾਬ ਦੀ ਪ੍ਰਗਤੀਸ਼ੀਲ ਧਿਰ ਦੀਆਂ ਸਟੇਜਾਂ ‘ਤੇ ਚੱਲਦਾ। 1997 ਵਿੱਚ ਤੁਹਾਡਾ ਕਾਵਿ-ਸੰਗ੍ਰਹਿ ‘ਕਿੱਸਿਆਂ ਦੇ ਕੈਦੀ’ ਗੁਰਸ਼ਰਨ ਸਿੰਘ ਹੁਣਾਂ ਦੀ ‘ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ’ ਵਲੋਂ ਪ੍ਰਕਾਸ਼ਤ ਕੀਤਾ ਗਿਆ। 2000 ਵਿੱਚ ਤੁਹਾਡਾ ਦੂਜਾ ਨਾਵਲ “ਇੱਕ ‘ਦਹਿਸ਼ਤ ਪਸੰਦ’ ਦੀ ਡਾਇਰੀ” ਸ਼ਹੀਦ ਪਬਲੀਕੇਸ਼ਨਜ਼ ਪ੍ਰਕਾਸ਼ਨ ਪੰਜਾਬ ਵਲੋਂ ਪ੍ਰਕਾਸ਼ਤ ਕੀਤਾ ਗਿਆਨ, 2004 ਵਿੱਚ ਚੇਤਨਾ ਪ੍ਰਕਾਸ਼ਨਾ ਨੇ ਤੁਹਾਡੇ ਕਾਵਿ-ਸੰਗ੍ਰਹਿ ‘ਭੂਤ ਨਗਰੀ’ ਦੀ ਪ੍ਰਕਾਸ਼ਨਾ ਕੀਤੀ, ਤੇ 2020 ਵਿੱਚ ਪੰਜਾਬ ਪੀਪਲਜ਼ ਫ਼ੋਰਮ ਨੇ, ਗ਼ਦ ਦੇ ਖ਼ੇਤਰ ‘ਚੇ ਤੁਹਾਡੀ ਕਿਤਾਬ “ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ (ਯੂਰਪੀਅਨ ਰੇਨਾਸਾਂਸ ਦੇ ਪ੍ਰਸੰਗ ਵਿੱਚ)” ਪ੍ਰਕਾਸ਼ਤ ਕੀਤੀ, ਜੋ ਪੰਜਾਬੀ ਸਾਹਿਤ ਵਿੱਚ ਪਹਿਲੀ ਵਾਰ ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ ਨੂੰ ਪਛਾਣਦੀ ਤੇ ਪ੍ਰਭਾਸ਼ਤ ਕਰਦੀ ਹੋਈ ਇਹਦੀ ਤੁਲਨਾ ਯੂਰਪੀਅਨ ਰੇਨਾਸਾਂਸ ਲਹਿਰ ਨਾਲ ਕਰਦੀ ਹੈ। ਭਾਰਤੀ ਕਿਸਾਨ ਅੰਦੋਲਨ 2020-2021 ਦੌਰਾਨ ਤੁਹਾਡਾ ਗੀਤ “ਸੁਣ ਦਿੱਲੀ ਦੀਏ ਸਰਕਾਰੇ, ਤੇਰੇ ਸਾਡੇ ਵੈਰ ਕਰਾਰੇ” ਲੋਕ-ਗੀਤਾਂ ਵਾਂਗ ਗਾਇਆ ਜਾਂਦਾ ਰਿਹਾ; ਤੁਹਾਡਾ ਲਿਖਿਆ ਤੇ ਬਰਕਤ ਸਿੱਧੂ ਦਾ ਗਾਇਆ “ਪੱਗੜੀ ਸੰਭਾਲ ਜੱਟਾ, ਪੱਗੜੀ ਸੰਭਾਲ ਓਏ” ਗੀਤ ਦਾ ਸੰਸਕਰਨ ਵੀ ਵੱਜਦਾ ਰਿਹਾ। ਉਹਤੋਂ ਬਾਅਦ ਕਵਿਤਾਵਾਂ ਤੇ ਲੇਖ ਲਿਖਦੇ ਚਲੇ ਆਉਂਦੇ ਹੋ। ਫਿਰ ਵੀ ਪੰਜਾਬੀ ਸਾਹਿਤ ਦੇ ਖ਼ੇਤਰ ਵਿੱਚ ਤੁਹਾਡਾ ਬਣਦਾ ਨੋਟਿਸ ਨਹੀਂ ਲਿਆ ਗਿਆ। ਦੂਜੇ ਸ਼ਬਦਾਂ ਵਿਚ, ਪੰਜਾਬੀ ਆਲੋਚਨਾ ਜਾਂ ਆਲੋਚਕਾਂ ਤੋਂ ਕਿੰਨਾ ਕੁ ਖੁਸ਼ ਹੋ?
ਰਵਿੰਦਰ ਸਿੰਘ ਸੋਢੀ 

——ਮੈਂ ਸ਼ੁਰੂ ਵਿੱਚ ਹੀ ਅਨੁਭਵ ਲਿਆ ਸੀ ਕਿ ਪੰਜਾਬੀ ਸਾਹਿਤ ਦੀ ਸਥਾਪਤੀ ਦੀ ਨਜ਼ਰ ਚੜ੍ਹਨ ਲਈ ਕਈ ਤਰਾਂ ਦੇ ਪਾਪੜ ਵੇਲਣੇ ਪੈਣਗੇ। ਜ਼ਿੰਦਗੀ ਬਹੁਤ ਛੋਟੀ ਭਾਸਦੀ ਹੈ, ਇਸ ਲਈ ਮੈਂ ਆਪਣਾ ਵਕਤ ਬੜਾ ਸੋਚ ਸਮਝ ਕੇ ਵਰਤਦਾਂ। ਉਂਝ ਵੀ ਇਸ ਤਰ੍ਹਾਂ ਦੇ ਪਾਪੜ ਵੇਲਣ ਲਈ ਆਪਣੀ ਜ਼ਮੀਰ ਗਹਿਣੇ ਗਹਿਣੇ ਰੱਖਣੀ ਪੈਂਦੀ ਹੋਊ, ਜੋ ਮੈਨੂੰ ਮਨਜ਼ੂਰ ਨਹੀਂ। ਸੋ, ਮੈਂ ਇਹ ਖੇਡ ਖੇਡਣ ਤੋਂ ਕੰਨੀ ਕਤਰਾ ਗਿਆ। ਇਹ ਮੇਰੀ ਆਪਣੀ ਚੋਣ ਸੀ ਤੇ ਹੈ; ਨਤੀਜਾ ਖਿੜੇ ਮੱਥੇ ਭੁਗਤ ਰਿਹਾਂ। ਦੂਜੇ ਸ਼ਬਦਾਂ ਵਿਚ, ਪੰਜਾਬੀ ਸਾਹਿਤਕਾਰ ਵਜੋਂ ਮੈਂ ਆਮ ਤੌਰ ‘ਤੇ ਪੰਜਾਬੀ ਅਲੋਚਨਾ ਤੋਂ ਸੰਤੁਸ਼ਟ ਨਹੀਂ ਆਂ ਤੇ ਪੰਜਾਬੀ ਆਲੋਚਕਾਂ ਉੱਪਰ ਨਿੱਜੀ ਤੌਰ ‘ਤੇ ਗਿਲਾ ਵੀ ਕੋਈ ਨਹੀਂ। ਮੈਂ ਉਨ੍ਹਾਂ ਦੀਆਂ ਦੁਕਾਨਾਂ ਉੱਪਰੋਂ ਕਦੀ ਸੌਦਾ ਖਰੀਦਣ ਹੀ ਨਹੀਂ ਗਿਆ, ਤਾਂ ੳਨ੍ਹਾਂ ਦੀ ਨਜ਼ਰੀਂ ਹੀ ਨਹੀਂ ਪਿਆ, ਨਜ਼ਰ ਚੜ੍ਹਨਾ ਤਾਂ ਗੱਲ ਦੂਰ ਦੀ। ਸਾਹਿਤਕਾਰ ਵਜੋਂ ਗ਼ੈਰ-ਸੰਤੁਸ਼ਟੀ ਇਸ ਵਿੱਚ ਆ ਕਿ ਪੰਜਾਬੀ ਸਾਹਿੱਤ ਦੇ ਸਦੀਆਂ ਲੰਬੇ ਇਤਿਹਾਸ ਦੇ ਬਾਵਜੂਦ ਵੀ ਅਜੋਕੀ ਪੰਜਾਬੀ ਸਾਹਿਤ ਆਲੋਚਨਾ ਦਾ ਖੇਤਰ ਕਈ ਪੱਖਾਂ ਤੋਂ ਅਜੇ ਵੀ ਬੜੇ ਗੈਰ ਸੰਜੀਦਾ ਤੇ ਪਰਾਰੰਭਿਕ ਦੌਰ ਵਿਚ ਲੱਗਦਾ ਆ। ਪਹਿਲੀ ਗੱਲ ਤਾਂ ਇਹ ਕਿ ਅਲੋਚਕ ਪ੍ਰਕਾਸ਼ਤ ਹੋ ਰਹੇ ਸਾਹਿਤ ਦੇ ਇਕ ਬੜੇ ਛੋਟੇ ਜਿਹੇ ਹਿੱਸੇ ਵੱਲ ਵੀ ਧਿਆਨ ਦਿੰਦੇ ਆ। ਬਾਕੀ ਦੇ ਹਿੱਸੇ ਤੱਕ ਪਹੁੰਚਣ ਲਈ ਜਾਂ ਤਾਂ ਉਹ ਕੋਸ਼ਿਸ਼ ਨਹੀਂ ਕਰਦੇ ਜਾਂ ਉਹਨੂੰ ਅਣਗੌਲਿਆਂ ਕਰ ਦਿੰਦੇ ਆ। ਜਿਹੜਾ ਹਿੱਸਾ ਉਹਨਾਂ ਦੇ ਧਿਆਨ ਘੇਰੇ ਵਿਚ ਆਉਂਦਾ ਵੀ ਆ ਉਹਦੀ ਅਲੋਚਨਾ ਵੀ ਕਿਸੇ ਮਿਆਰੀ ਮਾਪ ਦੰਡਾਂ ਦੇ ਆਧਾਰ ਉੱਪਰ ਨਹੀਂ ਹੁੰਦੀ ਸਗੋਂ ਆਲੋਚਕ ਅਕਸਰ ਲਿਖਤ ਅਤੇ ਲੇਖਕ ਪ੍ਰਤੀ ਆਪਣੀਆਂ ਨਿੱਜੀ ਭਾਵਨਾਵਾਂ ਜਾਂ ਅਗਾਂਊ ਤਹਿ ਯੋਜਨਾ ‘ਤੇ ਆਧਾਰਿਤ ਸ਼ਬਦ ਜਾਲ ਬੁਣਨ ਲੱਗ ਪੈਂਦਾ ਆ। ਲੇਖਕਾਂ ਨੂੰ ਉੱਪਰ ਚੁੱਕਣਾਂ, ਥੱਲੇ ਲਾਹੁਣਾ, ਜਾਂ ਅਣਗੌਲਿਆਂ ਕਰਨਾ ਅਲੋਚਕਾਂ ਦੇ ਨਿੱਜੀ ਦਾਇਰਿਆਂ, ਗੁੱਟਬੰਦੀਆਂ, ਯਾਰੀਆਂ, ਦੁਸ਼ਮਣੀਆਂ ਉੱਪਰ ਜ਼ਿਆਦਾ ਅਧਾਰਤ ਆ। ਅਲੋਚਕਾਂ ਉੱਪਰ ਗਿਲਾ ਇਸ ਲਈ ਨਹੀਂ ਕਿ ਮੈਂ ਜਗੀਰੂ ਕਦਰਾਂ ਕੀਮਤਾਂ ਵਾਲੇ ਸਮਾਜ ਵਿਚ ਰਹਿ ਰਹੇ, ਤੇ ਉਪਰੋਂ ਭੂਤਮੁੱਖੀ ਸੋਚ ਦੇ ਸ਼ਿਕਾਰ, ਅਲੋਚਕਾਂ ਕੋਲੋਂ ਇਹਤੋਂ ਵੱਧ ਆਸ ਵੀ ਕੋਈ ਨਹੀਂ ਰੱਖਦਾ। ਪੰਜਾਬੀ ਸਾਹਿਤਕ ਆਲੋਚਨਾ ਦੀ ਮੇਰੇ ਵਲੋਂ ਕੀਤੀ ਉੱਤਕ ਆਲੋਚਨਾ,ਬਦਕਿਸਮਤੀ ਨੂੰ, ਲੱਗਭੱਗ ਸਾਰੇ ਪੰਜਾਬੀ ‘ਤੇ ਢੁੱਕਦੀ ਹੈ, ਪਰ ਖੁਸ਼ਕਿਸਮਤੀ ਨੂੰ ‘ਵੀਂਹ ਵੀਂਹ ਕੋਹ ‘ਤੇ ਦੀਵਾ’ ਤਾਂ ਜਗਦਾ ਹੀ ਹੈ। ਭਾਵੇਂ ‘ਆਟੇ ਵਿੱਚ ਲੂਣ ਬਰਾਬਰ’ ਹੀ ਸਹੀ, ਪਰ ਕੁਝ ਅਸਲੀ, ਯਾਣਿ genuine, ਆਲੋਚਕ ਤੇ ਸਮੀਖਿਆ/ਮੁਲਾਂਕਣ ਕਾਰ ਪੰਜਾਬੀ ਸਾਹਿਤ ਵਿੱਚ ਵੀ ਮਿਲ ਜਾਂਦੇ ਨੇ; ਮਿਸਾਲ ਵਜੋਂ ਜਿਨ੍ਹਾਂ ਦੇ ਰਾਹਾਂ ਨਾਲ ਮੇਰੇ ਰਾਹ ਪਾਰ ਹੋਏ, ਉਹ ਨੇ ਭਾਅ ਜੀ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ), ਡਾ. ਉਮਿੰਦਰ ਜੌਹਲ, ਰਵਿੰਦਰ ਸਿੰਘ ਸੋਢੀ, ਆਦਿ।

( ਬਾਕੀ ਅਗਲੇ ਅੰਕ 'ਚ )


Previous Post Next Post

نموذج الاتصال