ਸ਼ਾਮ ਨੂੰ ਲੋਹੜੀ ਬਾਲੀ ਜਾਵੇਗੀ ਤੇ ਇਸ ਦੌਰਾਨ ਭਾਰਤੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਹੋਣਗੇ
ਐਡੀਲੇਡ 7 ਜਨਵਰੀ (ਬਚਿੱਤਰ ਕੁਹਾੜ) : ਇਥੇ ਮਹਾਂਵੀਰ ਸਿੰਘ ਗਰੇਵਾਲ ਅਤੇ ਮਨਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਵੁੱਡਵਿਲ ਹਾਕੀ ਕਲੱਬ ਐਡੀਲੇਡ ਦੇ ਖੇਡ ਮਦਾਨ ਵਿੱਚ 11 ਜਨਵਰੀ ਨੂੰ ਗੁਰੂ ਨਾਨਕ ਸੁਸਾਇਟੀ ਆਸਟਰੇਲੀਆ ਵੱਲੋਂ ਦੇਸੀ ਸਵੈਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਲੋਹੜੀ ਮੇਲਾ ਮਨਾਇਆ ਜਾ ਰਿਹਾ ਹੈ ਇਸੇ ਸ਼ਾਮ ਨੂੰ ਲੋਹੜੀ ਬਾਲੀ ਜਾਵੇਗੀ ਤੇ ਗੁੜ, ਰਿਓੜੀਆਂ ਤੇ ਮੂੰਗਫਲੀ ਦਾ ਪ੍ਰਸਾਦ ਵੰਢਿਆ ਜਾਵੇਗਾ । ਲੋਹੜੀ ਮੇਲੇ ਦਾ ਸਮੁੱਚਾ ਪ੍ਰਬੰਧ ਮਹਾਂਵੀਰ ਸਿੰਘ ਗਰੇਵਾਲ ਅਤੇ ਮਨਪ੍ਰੀਤ ਸਿੰਘ ਦੀ ਦੇਖ-ਰੇਖ ਵਿੱਚ ਦੇਸੀ ਸਵੈਗ ਐਸੋਸੀਏਸ਼ਨ ਦੀ ਟੀਮ ਵੱਲੋਂ ਕੀਤਾ ਜਾਵੇਗਾ । ਇਸ ਦੌਰਾਨ ਭਾਰਤੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਹੋਣਗੇ , ਜਿਸ ਵਿੱਚ ਪੰਜਾਬ ਸਮੇਤ ਭਾਰਤ ਦੇ ਵੱਖ ਵੱਖ ਸੂਬਿਆਂ ਨਾਲ ਸੰਬੰਧਿਤ ਲੋਕ ਨਾਚ ਤੋਂ ਇਲਾਵਾ ਤਿਉਹਾਰ ਲੋਹੜੀ ਨਾਲ ਸੰਬੰਧਿਤ ਗਤੀਵਿਧੀਆਂ ਪੇਸ਼ ਹੋਣਗੀਆਂ ਅਤੇ ਸਟੇਜ ਚਾਲਕ ਵੱਲੋਂ ਸਿੱਖ ਸਮਾਜ ਵਿੱਚ ਲੋਹੜੀ ਮਨਾਏ ਜਾਣ ਦੀ ਇਤਿਹਾਸਿਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ । ਇਸ ਤੋਂ ਇਲਾਵਾ ਮਿਊਜਿਕ ਚਿਅਰ ਮੁਕਾਬਲਾ ਵੀ ਹੋਵੇਗਾ । ਇਸ ਦੌਰਾਨ ਭਾਰਤੀ ਖਾਣਿਆਂ ਦੇ ਸਟਾਲਾਂ ਤੋਂ ਇਲਾਵਾ ਭਾਰਤੀ ਪਹਿਰਾਵੇ ਅਤੇ ਸੱਭਿਆਚਾਰ ਨਾਲ ਸਬੰਧਿਤ ਸਾਜੋ ਸਮਾਨ ਦੇ ਸਟਾਲ ਵੀ ਲੱਗੇ ਹੋਣਗੇ । ਇਹ ਜਾਣਕਾਰੀ ਐਸੋਸੀਏਸ਼ਨ ਦੇਸੀ ਸਵੈਗ ਦੇ ਨੁਮਾਇੰਦੇ ਵੱਲੋਂ ਕਰਮਜੀਤ ਸਿੰਘ ਚਾਹਲ, ਬਲਜੀਤ ਬਾਛਲ, ਅਮਨਪ੍ਰੀਤ ਕੋਰ ਤੇ ਜਗਰੂਪ ਬੁੱਟਰ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਲੋਹੜੀ ਮੇਲਾ ਦੁਪਹਿਰ ਬਾਅਦ 3 ਵਜੇ ਸ਼ੁਰੂ ਹੋਵੇਗਾ ਜੋ ਸ਼ਾਮ ਦੇ 9.30 ਵਜੇ ਤੱਕ ਰਹੇਗਾ । ਉਨ੍ਹਾਂ ਭਾਰਤੀ ਭਾਈਚਾਰੇ ਨੂੰ ਲੋਹੜੀ ਮੇਲੇ ਵਿੱਚ ਪਰਿਵਾਰਾਂ ਸਮੇਤ ਪੁੱਜਣ ਦੀ ਅਪੀਲ ਕਰਦਿਆ ਲੋਹੜੀ ਮੇਲੇ ਵਿੱਚ ਸਟਾਲ ਲਗਾਉਣ ਜਾ ਹੋਰ ਜਾਣਕਾਰੀ ਲਈ ਪੋਸਟਰ ਉੱਤੇ ਦਿੱਤੇ ਗਏ ਪ੍ਰਬੰਧਕਾਂ ਦੇ ਨੰਬਰਾਂ ਤੇ ਸੰਪਰਕ ਕਰਨ ਦੀ ਵੀ ਅਪੀਲ ਕੀਤੀ ।