ਮਸ਼ਹੂਰ ਸੰਗੀਤਕਾਰ ਜ਼ੁਲਫਿਕਾਰ ਅਲੀ ਅਤਰੇ |
Lahore, 17 Jan 2025 (Ali Imran Chattha) : ਮਸ਼ਹੂਰ ਸੰਗੀਤਕਾਰ ਜ਼ੁਲਫਿਕਾਰ ਅਲੀ ਅਤਰੇ ਦਾ ਦੇਹਾਂਤ ਹੋ ਗਿਆ ਹੈ, ਆਪਣੀ ਜਿੰਦਗੀ ਦੌਰਾਨ ਉਨ੍ਹਾਂ ਨੇ ਬਹੁਤ ਹੀ ਵਧੀਆ ਗੀਤਾਂ ਦੀ ਰਚਨਾ ਕੀਤੀ । ਉਹਨਾਂ ਦਾ ਹਰ ਗਾਣਾ ਲਾਜਵਾਬ ਹੈ ਉਹਨਾਂ ਦਾ ਗੀਤ 'ਜਿੰਦੜੀ ਇਸ਼ਕ ਦੇ ਧਾਗੇ ਵਿੱਚ ਸੋਚ ਸਮਝ ਕੇ ਪਰੋ" ਲੋਕਾਂ ਨੇ ਬਹੁਤ ਹੀ ਪਸੰਦ ਕੀਤਾ। ਲੋਕ ਭਾਵੇਂ ਦੁਨੀਆਂ ਤੋਂ ਚਲੇ ਜਾਂਦੇ ਹਨ ਪਰ ਉਹਨਾਂ ਦਾ ਕੰਮ ਹਮੇਸ਼ਾ ਯਾਦ ਰਹਿੰਦਾ ਹੈ। ਉਹ ਬਹੁਤ ਹੀ ਵਧੀਆ ਆਵਾਜ਼ ਵਿਚ ਗਾਉਂਦੇ ਸਨ । ਉਹਨਾਂ ਨੂੰ 2024 ਵਿੱਚ "ਪ੍ਰਾਈਡ ਆਫ ਪਰਫੋਰਮੈਂਸ" ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । ਉਹਨਾਂ ਨੇ 50 ਤੋਂ ਵੱਧ ਫਿਲਮਾਂ ਲਈ ਸੰਗੀਤ ਦਿੱਤਾ, ਜਿਨ੍ਹਾਂ ਵਿੱਚ ਚੂੜੀਆਂ, ਮਜਾਜਨ, ਅਤੇ ਫਿਲਮ ਕਮਲੀ ਦਾ ਗੀਤ ਦਾ ਮੁਖੜਾ ਸ਼ਾਮਲ ਹੈ। ਮੌਜੂਦਾ ਸਮੇਂ ਉਹ ਫ਼ਿਲਮ 'ਵੈਲਕਮ ਪੰਜਾਬ' ਲਈ ਸੰਗੀਤ ਨਿਰਦੇਸ਼ਕ ਵਜੋਂ ਕੰਮ ਕਰ ਰਹੇ ਸਨ, ਜਿਸਦੀ ਇਸ ਸਮੇਂ ਸ਼ੂਟਿੰਗ ਚੱਲ ਰਹੀ ਹੈ।