ਰਿਜੋਇਮੀਲੀਆ - ਇਟਲੀ , (The Hind Canadian Times) : ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਵਿਸ਼ੇਸ਼ ਇਕੱਤਰਤਾ ਇਟਲੀ ਦੇ ਸ਼ਹਿਰ ਰਿਜੋਇਮਿਲੀਆ ਵਿੱਖੇ ਹੋਈ ਜਿਸ ਵਿੱਚ ਸਭਾ ਦੇ ਮੈਂਬਰ ਅਤੇ ਅਹੁਦੇਦਾਰਾਂ ਸਮੇਤ ਇਲਾਕੇ ਦੇ ਪੰਜਾਬੀ ਭਾਈਚਾਰੇ ਅਤੇ ਸਾਹਿਤ ਵਿੱਚ ਰੁਚੀ ਰੱਖਣ ਵਾਲੇ ਪਾਠਕਾਂ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਦਲਜਿੰਦਰ ਰਹਿਲ ਵਲੋਂ ਸੰਚਾਲਤ ਇਸ ਸਾਹਿਤਿਕ ਸਮਾਗਮ ਦੀ ਪ੍ਰਧਾਨਗੀ ਬਿੰਦਰ ਕੋਲੀਆਂਵਾਲ ਵਲੋਂ ਅਤੇ ਸਭਨੂੰ ਜੀ ਆਇਆਂ ਪ੍ਰੋ ਜਸਪਾਲ ਸਿੰਘ ਹੁਰਾਂ ਨੇ ਕਿਹਾ। ਇਸ ਇਕੱਤਰਤਾ ਵਿੱਚ ਯੂਰਪੀ ਪੰਜਾਬੀ ਪਾਠਕਾਂ ਲਈ ਡਾ ਦੇਵਿੰਦਰ ਸੈਫ਼ੀ ਦਾ ਕਾਵਿ ਸੰਗ੍ਰਹਿ ਮੁਹੱਬਤ ਨੇ ਕਿਹਾ , ਸਰਬਜੀਤ ਸਿੰਘ ਜਰਮਨ ਦਾ ਕਾਵਿ ਸੰਗ੍ਰਹਿ ਤੂੰ ਹੀ ਤੂੰ , ਕਾਵਿ ਸੰਗ੍ਰਹਿ ਸ਼ਬਦਾਂ ਦੀ ਢਾਲ (ਦੂਜਾ ਸੰਸਕਰਣ )ਅਤੇ ਮੈਗਜ਼ੀਨ ਸੁਰਤਿ ਦਾ ਵਿਸ਼ੇਸ਼ ਅੰਕ ਯੂਰਪੀਅਨ ਪੰਜਾਬੀ ਪਾਠਕਾਂ ਲਈ ਲੋਕ ਅਰਪਣ ਕੀਤੇ ਗਏ। ਸਭਾ ਵਲੋਂ ਇਸ ਮੌਕੇ ਪੁਸਤਕ ਪ੍ਰਦਰਸ਼ਨੀ ਲਾਈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਪੰਜਾਬੀ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹੋਏ ਕਵੀ ਦਰਵਾਰ ਵਿੱਚ ਮਾਸਟਰ ਗੁਰਮੀਤ ਸਿੰਘ ਮੱਲ੍ਹੀ, ਸਿੱਕੀ ਝੱਜੀ ਪਿੰਡ ਵਾਲਾ, ਕਰਮਜੀਤ ਕੌਰ ਰਾਣਾ, ਸਤਬੀਰ ਸਾਂਝ, ਜਸਵਿੰਦਰ ਕੌਰ, ਦਿਲਬਾਗ ਸਿੰਘ ਰਾਜੂ ਹਠੂਰੀਆ , ਬਿੰਦਰ ਕੋਲੀਆਂਵਾਲ , ਗੁਰਮੁਖ ਸਿੰਘ, ਜਸਵੀਰ ਸਿੰਘ, ਦੇਵ , ਭਗਵਾਨ ਸਿੰਘ, ਜਰਨੈਲ ਸਿੰਘ ਆਦਿ ਲੇਖਕਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ।
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਯੂਰਪੀ ਪੰਜਾਬੀ ਪਾਠਕਾਂ ਲਈ ਚਾਰ ਕਿਤਾਬਾਂ ਲੋਕ ਅਰਪਣ
by The Hind Canadian TimesThe Hind Canadian Times
-
0