ਦਿੱਲੀ : ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਦਮਨਜੀਤ ਸੰਧੂ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਨਵੀਂ ਦਿੱਲੀ ਵੱਲੋਂ ਕਰਵਾਏ ਗਏ ‘ਵਿਮੈਨ ਲੀਡਰਜ਼ : ਸ਼ੇਪਿੰਗ ਅਕਡੈਮਿਕ ਐਕਸੀਲੈਂਸ ਫ਼ਾਰ ਵਿਕਸਿਤ ਭਾਰਤ @2047’ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
ਆਈ.ਆਈ.ਟੀ. ਦਿੱਲੀ ਵਿਖੇ ਹੋਏ ਇਸ ਸਮਾਗਮ ਵਿੱਚ ਭਾਰਤ ਸਰਕਾਰ ਦੇ ਸਿੱਖਿਆ ਮੰਤਰੀ ਸ਼੍ਰੀ ਧਰਮਿੰਦਰ ਪ੍ਰਧਾਨ ਅਤੇ ਯੂ.ਜੀ.ਸੀ. ਦੇ ਚੇਅਰਮੈਨ ਪ੍ਰੋ. ਮਮੀਦਲਾ ਜਗਦੀਸ਼ ਕੁਮਾਰ ਦੀ ਮੌਜੂਦਗੀ ਵਿੱਚ ਦੇਸ ਭਰ ਤੋਂ ਉੱਚ ਸਿੱਖਿਆ ਖੇਤਰ ਦੀਆਂ ਮਹਿਲਾ ਆਗੂਆਂ ਨੇ ਹਿੱਸਾ ਲਿਆ।