LAHORE, 25 Dec.2024, (Ali Imran Chattha ) - ਭਾਰਤ ਤੋਂ ਹਿੰਦੂਆਂ ਦਾ ਇਕੱਤਰ ਮੈਂਬਰਾਂ ਦਾ ਜੱਥਾ ਬਾਘਾ ਬਾਰਡਰ ਰਾਹੀਂ ਪਾਕਿਸਤਾਨ ਪਹੁੰਚਿਆ । ਜੱਥੇ ਦੇ ਪ੍ਰਮੁੱਖ ਵਿਜੇ ਕੁਮਾਰ ਸ਼ਰਮਾ ਨੇ ਕਿਹਾ ਕਿ ਅਸੀਂ ਕਟਾਸਰਾਜ ਮੰਦਰ ਜਾਵਾਂਗੇ , ਜਿੱਥੇ ਭਗਵਾਨ ਸ਼ੰਕਰ ਜੀ ਦੇ ਹੰਝੂ ਤਾਲਾਬ ਵਿੱਚ ਡਿੱਗੇ ਸਨ । ਜਿਸ ਕਰਕੇ ਇਸ ਥਾਂ ਦਾ ਹਿੰਦੂ ਧਰਮ ਵਿੱਚ ਖ਼ਾਸ ਮਹੱਤਵ ਹੈ । ਕਟਾਸ ਰਾਜ ਮੰਦਰ ਚਕਵਾਲ ਵਿੱਚ ਭਾਰਤ ਦੇ ਹਿੰਦੂ ਤੀਰਥ ਯਾਤਰੀਆਂ ਸਮੇਤ ਸਥਾਨਕ ਹਿੰਦੂ ਭਾਈਚਾਰੇ ਦੇ ਸੈਂਕੜੇ ਲੋਕਾਂ ਨੇ ਭਾਨੂ ਸੱਤਵੀਂ ਦੀ ਰਸਮ ਅਦਾ ਕੀਤੀ । ਵਕਫ ਬੋਰਡ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਦੀਪਮਾਲਾ ਕੀਤੀ ਤੇ ਭਜਨ ਵੀ ਗਾਏ ।ਇਸ ਮੌਕੇ ਤੇ ਵਿਜੇ ਕੁਮਾਰ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਆ ਕੇ ਸਾਨੂੰ ਬਹੁਤ ਪਿਆਰ ਮਿਲਿਆ ਹੈ ,ਸਾਨੂੰ ਇੱਥੇ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਸਾਡੇ ਧਾਰਮਿਕ ਪੂਜਾ ਸਥਾਨਾਂ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ।
ਅਸੀਂ ਭਾਰਤ ਦੇ 12 ਅਲੱਗ ਅਲੱਗ ਰਾਜਾਂ ਤੋਂ ਆ ਕੇ ਕਟਾਸ ਰਾਜ ਵਿੱਚ ਆਪਣੇ ਧਾਰਮਿਕ ਅਨੁਸ਼ਠਾਨ ਕਰਦੇ ਹਾਂ । ਸਮਾਰੋਹ ਨੂੰ ਸੰਬੋਧਿਤ ਕਰਦਿਆਂ ਹੋਇਆਂ ਅਤਿਰਿਕਤ ਸਕੱਤਰ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਘੱਟ ਗਿਣਤੀ ਧਰਮਾਂ ਦੇ ਲੋਕਾਂ ਦੀ ਸੇਵਾ ਕਰਨ ਅਤੇ ਉਹਨਾਂ ਦੇ ਪੂਜਾ ਸਥਾਨਾਂ ਦੀ ਸੁਰੱਖਿਆ ਅਤੇ ਦੇਖਭਾਲ ਦੇ ਲਈ ਸਈਅਦ ਅਤਾਓਰ ਰਹਿਮਾਨ ਦੀਆਂ ਹਦਾਇਤਾਂ ਅਨੁਸਾਰ ਵਿਸ਼ੇਸ਼ ਕਦਮ ਉਠਾਉਂਦੀ ਹੈ । ਹਿੰਦੂ ਤੇ ਸਿੱਖ ਭਾਈਚਾਰੇ ਦੇ ਧਾਰਮਿਕ ਪੂਜਾ ਸਥਾਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ । ਮੰਤਰੀ ਚੌਧਰੀ ਸਾਲਿਕ ਹੁਸੈਨ ਨੇ ਕੁਝ ਦਿਨ ਪਹਿਲਾਂ ਹਿੰਦੂ ਤੀਰਥ ਯਾਤਰੀਆਂ ਦੇ ਲਈ ਕਟਾਸ ਰਾਜ ਮੰਦਰ ਦੇ ਨੇੜੇ 36 ਕਮਰਿਆਂ ਵਾਲੀ ਇੱਕ ਇਮਾਰਤ ਦਾ ਉਦਘਾਟਨ ਕੀਤਾ ਹੈ । ਉਹਨਾਂ ਨੇ ਜਿਲ੍ਹਾ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ ।
ਪਾਕਿਸਤਾਨ ਹਿੰਦੂ ਮੰਦਰ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਕ੍ਰਿਸ਼ਨ ਸ਼ਰਮਾ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਕਫ਼ ਬੋਰਡ ਧਾਰਮਿਕ ਘੱਟ ਗਿਣਤੀਆਂ ਨੂੰ ਵਿਸ਼ੇਸ਼ ਸੇਵਾਵਾਂ ਦੇ ਰਿਹਾ ਹੈ ਜਿਸਦੇ ਲਈ ਮੈਂ ਸਰਕਾਰ ਤੇ ਵਕਫ਼ ਬੋਰਡ ਦੇ ਚੇਅਰਮੈਨ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦੀ ਹਾਂ ।
ਕਟਾਸਰਾਜ ਮੰਦਿਰ ਵਿੱਚ ਆਪਣੀ ਪੂਜਾ ਮੁਕੰਮਲ ਕਰਨ ਮਗਰੋਂ ਪ੍ਰਤੀਨਿਧੀ ਮੰਡਲ ਲਾਹੌਰ ਪਰਤ ਆਇਆ । ਜਾਣ ਤੋਂ ਪਹਿਲਾਂ ਉਪ ਸਕੱਤਰ ਉਮਰ ਜਾਵੇਦ ਅਵਾਨ, ਪਾਕਿਸਤਾਨ ਹਿੰਦੂ ਮੰਦਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕ੍ਰਿਸ਼ਨ ਸ਼ਰਮਾ ਨੇ ਤੀਰਥ ਯਾਤਰੀਆਂ ਨੂੰ ਵਿਸ਼ੇਸ਼ ਤੋਹਫੇ ਦਿੱਤੇ ਅਤੇ ਹਿੰਦੂ ਤੀਰਥ ਯਾਤਰੀਆਂ ਨੂੰ ਵਿਸ਼ੇਸ਼ ਬੱਸਾਂ ਵਿੱਚ ਭੇਜਿਆ ਗਿਆ । ਮੁਤੁਕਾਹ ਵਕਫ਼ ਅਮਲਕ ਬੋਰਡ ਦੇ ਬੁਲਾਰੇ ਦੇ ਅਨੁਸਾਰ ਤੀਰਥ ਯਾਤਰੀ ਤਿੰਨ ਦਿਨਾਂ ਤੱਕ ਲਾਹੌਰ ਵਿੱਚ ਰਹਿਣਗੇ ਅਤੇ ਇਸ ਦੌਰਾਨ ਉਹ ਕ੍ਰਿਸ਼ਨ ਮੰਦਰ ਲਾਹੌਰ ਅਤੇ ਵਾਲਮੀਕੀ ਮੰਦਰ ਦੇ ਦਰਸ਼ਨ ਕਰਨਗੇ ।
Report by : Ali Imran Chattha, Special Reporter, Lahore (International Desk)