ਵਿਸ਼ਵ ਪੰਜਾਬੀ ਸਭਾ (ਰਜਿ.) ਕਨੇਡਾ ਵੱਲੋਂ ਪਹਿਲਾ ਰਾਸ਼ਟਰੀ ਬਾਲ ਕਵੀ ਦਰਬਾਰ ਮੁਕਾਬਲਾ

ਕਨੇਡਾ : ਵਿਸ਼ਵ ਪੰਜਾਬੀ ਸਭਾ (ਰਜਿ.) ਕਨੇਡਾ ਵੱਲੋਂ ਪਹਿਲਾ ਰਾਸ਼ਟਰੀ ਬਾਲ ਕਵੀ ਦਰਬਾਰ ਮੁਕਾਬਲਾ 02 ਜੂਨ 2024 ਐਤਵਾਰ ਵਾਲੇ ਦਿਨ  ਭਾਰਤ ਦੇ ਸ਼ਾਮ 6.30 ਵਜੇ ਜੂਮ ਮੀਟਿੰਗ ਰਾਹੀਂ  ਸ਼ੁਰੂ ਹੋਵੇਗਾ । ਇਸ ਮੌਕੇ ਤੇ ਮੁੱਖ ਮਹਿਮਾਨ ਚੇਅਰਮੈਨ ਡਾਕਟਰ ਦਲਬੀਰ  ਸਿੰਘ ਕਥੂਰੀਆ, ਮੈਡਮ ਬਲਵੀਰ ਕੌਰ ਰਾਏਕੋਟੀ, ਸਰਦਾਰ ਦਰਸ਼ਨ ਬੁੱਟਰ, ਸਰਦਾਰ ਦਰਸ਼ਨ ਆਸ਼ਟ ਹੋਣਗੇ।ਸਮਾਗਮ ਦੀ ਪ੍ਰਧਾਨਗੀ ਡਾਕਟਰ ਐਮ.ਪੀ. ਸਿੰਘ, ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਡਾਕਟਰ ਗੁਰਪ੍ਰੀਤ ਕੌਰ ਤੇ ਦਲਵੀਰ ਸਿੰਘ ਰਿਆੜ ਕਰਨਗੇ । ਇਸ ਮੌਕੇ ਤੇ ਸੀਨੀਅਰ ਤੇ ਜੂਨੀਅਰ ਗਰੁੱਪ ਲਈ ਇਨਾਮ ਵੀ ਰੱਖੇ ਗਏ ਹਨ। ਕਵਿਤਾ ਉਚਾਰਨ ਦਾ ਸਮਾਂ ਤਿੰਨ ਤੋਂ ਚਾਰ ਮਿੰਟ ਦਾ ਹੋਵੇਗਾ। ਇਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਭੇਜੇ ਜਾਣਗੇ। ਸਾਰੇ ਮੈਂਬਰ ਸਾਹਿਬਾਨ ਨੂੰ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ।

Previous Post Next Post

نموذج الاتصال